________________
ਉਸ ਵਿਚ ਉਥਾਨ ਆਦਿ ਕੁਝ ਵੀ ਨਹੀਂ ਸਭ ਕੁਝ ਨੀਯਤ ਹੈ ਅਤੇ ਸ਼ਮਣ ਭਗਵਾਨ ਮਹਾਵੀਰ ਦਾ ਧਰਮ ਸੁੰਦਰ ਨਹੀਂ ਕਿਉਂਕਿ ਉਸ ਵਿਚ ਉਪਰੋਕਤ ਤੱਤ ਹਨ ਭਾਵ ਕੁਝ ਵੀ ਨਿਯਤ ਨਹੀਂ ਤਾਂ ਤੈਨੂੰ ਜੋ ਦਿੱਵਯ ਅਲੌਕਿਕ ਦੇਵਤਿਆਂ ਵਾਲੀ ਰਿਧੀ ਸੁੰਦਰਤਾ ਅਤੇ ਪ੍ਰਭਾਵ ਕਿਸ ਪ੍ਰਕਾਰ ਪ੍ਰਾਪਤ ਹੋਇਆ ? ਕਿਵੇਂ ਲਭਿਆ ? ਕਿਵੇਂ ਮਿਲਿਆ ? ਕੀ ਇਹ ਬਿਨਾ ਉਥਾਨ ਜਾਂ ਪ੍ਰਾਕਰਮ ਜਾਂ ਮੇਹਨਤ ਤੋਂ ਮਿਲ ਗਿਆ ? ਜਾਂ ਇਸ ਤੋਂ ਬਿਨਾ ? il701
ਇਸ ਤੋਂ ਬਾਅਦ ਉਸ ਦੇਵਤੇ ਨੇ ਉੱਤਰ ਦਿਤਾ “ਹੇ ਦੇਵਾਨੁਪ੍ਰਯ ! ਮੈਨੂੰ ਇਹ ਅਲੌਕਿਕ ਦੇਵਤਿਆਂ ਵਾਲੀ ਰਿਧੀ ਬਿਨਾ ਮੇਹਨਤ, ਪ੍ਰਾਕਰਮ ਤੋਂ ਹੋਈ ਹੈ । 171 ॥
ਇਸ ਤੋਂ ਬਾਅਦ ਕੁ ਡੋਕਲਿਕ ਮਣਾ ਦੇ ਉਪਾਸਕ ਨੇ ਉਸ ਦੇਵਤੇ ਨੂੰ ਪ੍ਰਸ਼ਨ ਕੀਤਾ। “ਹੇ ਦੇਵ ! ਜੇ ਤੈਨੂੰ ਇਸ ਪ੍ਰਕਾਰ ਦੀ ਅਲੌਕਿਕ ਰਿਧੀ ਬਿਨਾ ਉਥਾਨ, ਪ੍ਰਾਕਰਮ ਤੋਂ ਪ੍ਰਾਪਤ ਹੋਈ ਹੈ ਤਾਂ ਜਿਹੜੇ ਜੀਵਾਂ ਕੋਲ ਉਥਾਨ, ਪ੍ਰਾਕਰਮ ਨਹੀਂ ਉਹ ਸਾਰੇ ਦੇਵਤੇ ਕਿਉਂ ਨਾ ਬਣ ਗਏ ? ਹੇ ਦੇਵ ! ਜੇ ਤੈਨੂੰ ਇਹ ਵਿਧੀ ਉਥਾਨ ਤੇ ਪ੍ਰਾਕਰਮ ਨਾਲ ਪ੍ਰਾਪਤ ਹੋਈ ਹੈ ਤਾਂ ਤੇਰਾ ਇਹ ਆਖਣਾ ਝੂਠ ਹੈ, ਕਿ ਮੰਖਲੀ ਪੁੱਤਰ ਗੋਸ਼ਾਕ ਦਾ ਧਰਮ ਸੁੰਦਰ ਹੈ ਅਤੇ ਮਣ ਭਗਵਾਨ ਮਹਾਵੀਰ ਦਾ ਧਰਮ ਨੂੰ ਦਰ ਨਹੀਂ। 172 ॥ | ਇਸ ਤੋਂ ਬਾਅਦ ਕੁ ਡੋਕਲਿਕ ਸ੍ਰਣਾਂ ਦੇ ਉਪਾਸਕ ਦੇ ਉਪਰੋਕਤ ਵਚਨ ਸੁਣ ਕੇ . ਕੋਈ ਉੱਤਰ ਨਾ ਦੇ ਸਕਿਆ । ਉਹ ਦੇਵਤਾ ਕੁ ਡੋਲਿਕ ਦੇ ਨਾਂ ਦੀ ਅੰਗੂਠੀ ਅਤੇ ਦੁਪੱਟਾ fਸਲ ਤੇ ਰਖ ਕੇ, ਜਿਥੋਂ ਆਇਆ ਸੀ ਉਥੇ ਚਲਾ ਗਿਆ । 173 ।
ਉਸ ਕਾਲ ਉਸ ਸਮੇਂ ਮਣ ਭਗਵਾਨ ਮਹਾਵੀਰ ਉਸ ਨਗਰੀ ਵਿਚ ਪਧਾਰੇ, ਧਾਰਮਿਕ ਸਭਾ ਲਗੇ । 174।
(ਸਾਰਾ ਵਰਨਣ ਉਵਵਾਈ ਸੂਤਰ ਵਿਚ ਵੇਖ ਲੈਣਾ ਚਾਹੀਦਾ ਹੈ। | ਇਸ ਤੋਂ ਬਾਅਦ ਕੁ ਡੋਕਲਕੇ ਮਣਾਂ ਦਾ ਉਪਾਸਕ ਭਗਵਾਨ ਦੇ ਆਉਣ ਦੀ ਖਬਰ ਸੁਣ ਕੇ ਕਾਮਦੇਵ ਦੀ ਤਰ੍ਹਾਂ ਦਰਸ਼ਨ ਕਰਨ ਗਿਆ | ਭਗਵਾਨ ਦੀ ਭਗਤੀ ਸੇਵਾ ਕੀਤੀ ਭਗਵਾਨ ਨੇ ਧਰਮ ਉਪਦੇਸ਼ ਦਿਤਾ। 175 ।
| ਇਸ ਤੋਂ ਬਾਅਦ ਭਗਵਾਨ ਮਹਾਵੀਰ ਨੇ ਕੁ ਡਕਲਿਕ ਮਣਾਂ ਦੇ ਉਪਾਸਕ ਨੂੰ . ਇਸ ਪ੍ਰਕਾਰ ਫਰਮਾਇਆ 'ਹੇ ਕੁ ਡੋਕਲਿਕ ਮਣਾਂ ਦੇ ਉਪਾਸਕ ! ਕੱਲ ਅਸ਼ੋਕ ਵਾਟਿਕਾ ਵਿਚ ਤੇਰੇ ਕੋਲ ਇਕ ਦੇਵਤਾ ਪ੍ਰਗਟ ਹੋਕੇ, ਤੇਰੀ ਅੰਗੂਠੀ ਤੇ ਦੁਪੱਟਾ ਚੁਕ ਕੇ ਇਸ ਪ੍ਰਕਾਰ ਆਖਣ ਲੱਗਾ (ਅਗੋਂ ਭਗਵਾਨ ਉਹ ਸਭ ਕੁਝ ਫਰਮਾਇਆ ਜੋ ਕੁ ਡਕਲਿਕ ਅਤੇ ਦੇਵਤੇ ਵਿਚਕਾਰ ਗਲ ਬਾਤ ਹੋਈ ਸੀ। ਇਸ ਪ੍ਰਕਾਰ ਸਾਰਾ ਵਿਰਤਾਂਤ ਸੁਣਾ ਕੇ ਭਗਵਾਨ ਨੇ ਪੁਛਿਆ “ਕੀ ਇਹ ਗੱਲ ਠੀਕ ਹੈ ?
{ 89