________________
ਹਾਂ ਭਗਵਾਨ ਸਚ ਹੈ'।
ਹੈ ਕੰਡਕਲਿਕ ! ਤੂੰ ਧੰਨਵਾਦ ਦਾ ਹਕਦਾਰ ਹੈ ਉਸ ਦੀ ਵੀ ਕਾਮਦੇਵ ਦੀ ਤਰ੍ਹਾਂ ਸਭਾ ਵਿਚ ਪ੍ਰਸ਼ੰਸਾ ਕੀਤੀ ।
ਭਗਵਾਨ ਮਹਾਵੀਰ ਨੇ ਨਿਰਗ ਥ (ਸਾਧੂ) ਤੇ ਨਰ ਧਨੀਆਂ (ਸਾਧਵੀਆਂ) ਨੂੰ ਇਕੱਠੇ ਕਰਕੇ ਇਸ ਪ੍ਰਕਾਰ ਫਰਮਾਇਆ ਅਰਥਾਂ, ਕਾਰਨਾਂ, ਉਦਾਹਰਨਾਂ ਤੇ ਵਿਆਖਿਆਵਾਂ ਨਾਲ ਦੂਸਰੇ ਮਤਾਂ ਨੂੰ ਜੇ ਉਪਾਸਕੂ ਇਕ ਨੂੰ ਹਰਾ ਸਕਦਾ ਹੈ ਤਾਂ ਹੋ ਆਆ! ਤੁਸੀਂ ਤਾਂ 12 ਅੰਗਾਂ ਦਾ ਅਧਿਐਨ ਕਰਨ ਵਾਲੇ ਹੋ ਤਹਾਨੂੰ ਵੀ ਦੂਜੇ ਧਰਮਾਂ ਵਾਲਿਆਂ ਨੂੰ ਅਜਿਹੇ ਭਿੰਨ ਭਿੰਨ ਅਰਥਾਂ ਵਾਲੇ, ਕਾਰਨਾਂ ਵਾਲੇ ਅਤੇ ਉਦਾਹਰਨਾਂ ਵਾਲੇ ਉਤਰ ਦੇ ਕੇ ਉਨਾਂ ਨੂੰ ਲਾਂਜਵਾਬ ਕਰਨਾ ਚਾਹੀਦਾ ਹੈ ।177।
ਇਸਤੋਂ ਬਾਅਦ ਨਿਰਗ ਥ ਅਤੇ ਨਿਰਗੀ ਥਨੀਆਂ ਭਗਵਾਨ ਮਹਾਵੀਰ ਦੇ ਉਪਰੋਕਤ ਬਚਨਾਂ ਨੂੰ ਵਿਨੈ ਪੂਰਵਕ ਸਵੀਕਾਰ ਕੀਤਾ। 178।
ਇਸ ਤੋਂ ਬਾਅਦ ਕੁ ਡੋਕਲਿਕ ਸ਼ਮਣਾਂ ਦੇ ਉਪਾਸਕ ਨੇ ਭਗਵਾਨ ਮਹਾਵੀਰ ਨੂੰ ਸਿਰ ਝੁਕਾ ਕੇ ਨਮਸਕਾਰ ਕੀਤਾ, ਪ੍ਰਸ਼ਨ ਪੁਛੇ ਅਰਥ ਗ੍ਰਹਿਣ ਕੀਤਾ ਅਤੇ ਵਾਪਿਸ ਘਰ ਆ ਗਿਆਂ ਭਗਵਾਨ ਮਹਾਵੀਰ ਵੀ ਦੇਸ ਵਿਦੇਸ਼ਾਂ ਵਿਚ ਘੁੰਮਣ ਲਗੇ । 179 ।
| ਇਸ ਤੋਂ ਬਾਅਦ ਕੁ ਡਕਲਿਕ ਮੁਣਾਂ ਦਾ ਉਪਾਸਕੇ ਭਿੰਨ ਭਿੰਨ ਪ੍ਰਕਾਰ ਦੇ ਸ਼ੀਲ ਵਰਤਾਂ ਦਾ ਪਾਲਨ ਕਰਦਾ ਹੋਇਆ ਆਤਮ ਵਿਕਾਸ ਵਲ ਅੱਗੇ ਵਧਨ ਲੱਗਾ । 14 ਸਾਲ ਬੀਤ ਗਏ । 15ਵੇਂ ਸਾਲ ਕਾਮਦੇਵ ਦੀ ਤਰਾਂ ਬੜੇ ਪੁਤਰ ਨੂੰ ਘਰ ਬਾਰ ਸੰਭਾਲ ਕੇ ਆਪ ਪੰਸ਼ਧਸ਼ਾਲਾ ਵਿਚ ਜਾਕੇ ਪੋਸ਼ਧ ਕਰਨ ਲੱਗਾ । ਸਿਲਸਲੇ ਵਾਰ 11 ਤਿਮਾ ਸਵੀਕਾਰ ਕਰਕੇ ਸੌਧਰਮ ਕਲਪ ਦੇਵਲੋਕ ਵਿਚ ਅਰੁਣਧਵਜ ਵਿਮਾਨ ਵਿਚ ਪੈਦਾ ਹੋਇਆ । ਉਥੋਂ ਚਲ ਕੇ ਉਹ ਮਹਾਂ ਵਿਦੇਹ ਖੇਤਰ ਵਿਚ ਪੈਦਾ ਹੋ ਕੇ ਸਿਧ ਗਤੀ ਪ੍ਰਾਪਤ ਕਰੇਗਾ ।180
ਇਹ ਅਧਿਐਨ ਬਹੁਤ ਮਹਤਵ ਪੂਰਨ ਹੈ ਇਸ ਤੋਂ ਪਤਾ ਲਗ ਸਕਦਾ ਹੈ ਕਿ ਭਗਵਾਨ ਮਹਾਵੀਰ ਹਿਸਥ ਨੂੰ ਸਨਿਆਸ ਧਰਮ ਦੀ ਤਰ੍ਹਾਂ ਮਹਾਨ ਸਮਝਦੇ ਸਨ ਉਨ੍ਹਾਂ ਦੇ ਉਪਾਸਕ ਸ਼ਾਸਤਰਾਂ ਦੇ ਜਾਨਕਾਰ ਹੋਇਆ ਕਰਦੇ ਸਨ ਭਗਵਾਨ ਮਹਾਵੀਰ ਉਨਾਂ ਦੀ ਕਿੰਨੀ ਕਦਰ ਕਰਦੇ ਸਨ ਕਿ ਉਹ ਆਪਣੇ ਵਿਦਵਾਨ, ਤਿਆਗੀ, ਗਿਆਨੀ ਚੇਲਿਆਂ ਨੂੰ ਅਜਿਹੇ ਉਪਾਸਕਾਂ ਤੋਂ ਸਿਖਣ ਦੀ ਪ੍ਰੇਰਣਾ ਕਰਦੇ ਸਨ ਉਨ੍ਹਾਂ ਦੇ ਗਿਆਨ ਦੀ ਖੁਲੇ ਸਮਾਗਮਾਂ ਵਿਚ ਪ੍ਰਸ਼ੰਸਾ ਕਰਦੇ ਸਨ ।
ਕੁਡੌਲਿਕ ਲਈ ਪੰਜ ਸ਼ਬਦ ਆਏ ਹਨ--- 1. ਅਰਥ-ਜੀਵ ਅਜੀਵ ਆਦਿ ਨੌਂ ਤੱਤਵਾਂ ਦਾ ਜਾਨਕਾਰ 2. ਹੇਤੁ -- ਅਰਥਾਤ ਕਿਸੇ ਚੀਜ਼ ਨੂੰ ਪੂਰੀ ਤਰਾ ਸਿਧ ਕਰਨਾ 3. ਪ੍ਰਸ਼ਨ-ਇਸ ਤੋਂ ਭਾਵ ਹੈ ਪ੍ਰਸ਼ਨ ਪੁੱਛਣ ਵਾਲੇ ਤੋਂ ਪ੍ਰਸ਼ਨ ਕਰਨਾ ਅਤੇ ਉਸ ਨੂੰ .
ਝੂਠਾ ਸਿਧ ਕਰਨਾ 4. ਕਾਰਨ-ਉਦਾਹਰਨਾਂ ਰਾਹੀਂ ਗਲ ਸਪਸ਼ਟ ਕਰਨਾ 5. ਵਿਆਕਰਨੇ-ਪੁਛਣ ਵਾਲੇ ਦੇ ਪ੍ਰਸ਼ਨ ਦੀ ਵਿਆਖਿਆ ਕਰਨਾ ।
90 }