________________
ਬਦਲਦਾ ਹੈ ਅਤੇ ਨਾ ਹੀ ਪੈਦਾ ਹੁੰਦਾ ਹੈ । ਇਸਤੋਂ ਉਲਟ ਮਣ ਭਗਵਾਨ ਮਹਾਵੀਰ ਦਾ ਧਰਮ ਸੁੰਦਰ ਨਹੀਂ, ਇਹ ਝੂਠਾ ਹੈ, ਇਸ ਵਿਚ ਉਥਾਨ ਪਰਾਕ੍ਰਮ ਆਦਿ ਦੀ ਮਹਾਨਤਾ ਹੈ ਸੰਸਾਰ ਦਾ ਪਰਿਵਰਤਨ ਅਨਿਯਤ ਹੈ ਅਰਥਾਤ ਮੇਹਨਤ ਰਾਹੀਂ ਕੁਝ ਨਹੀਂ ਸੰਵਰ ਸਕਦਾ ।169।
ਇਸ ਤੋਂ ਬਾਅਦ ਕੰ ਡੋਕੋਲਿਕ ਸ਼ਮਣਾਂ ਦਾ ਉਪਾਸਕ ਉਸ ਦੇਵਤੇ ਨੂੰ ਇਸ ਪ੍ਰਕਾਰ ਆਖਣ ਲੱਗਾ “ਹੇ ਦੇਵ ! ਜੇ ਮੰਥਲੀ ਪੁਤਰ ਗੋਸ਼ਾਲਕ ਦਾ ਧਰਮ ਸੁੰਦਰ ਹੈ ਕਿਉਂਕਿ 1. ਮੰਥਲੀ ਗੋਸ਼ਾਲਕ ਭਗਵਾਨ ਮਹਾਵੀਰ ਤੇ ਬੁੱਧ ਦੇ ਸਮੇਂ ਇਕ ਮਸ਼ਹੂਰ ਧਰਮ ਪ੍ਰਚਾਰਕ ਸੀ ਇਹ ਪਹਿਲਾਂ ਭਗਵਾਨ ਮਹਾਵੀਰ ਦਾ ਚੇਲਾ ਬਣਿਆ ਅਤੇ ਕਾਫੀ ਸਮੇਂ ਭਗਵਾਨ ਮਹਾਵੀਰ ਦੇ ਨਾਲ ਰਿਹਾ ਪਰ ਬਾਅਦ ਵਿਚ ਉਹ ਉਨਾਂ ਦਾ ਵਿਰੋਧੀ ਹੋ ਗਿਆ (ਮੰਥਲੀ ਪੁੱਤਰ ਵਾਰੇ ਵਿਸਥਾਰ ਨਾਲ ਸ਼੍ਰੀ ਭਗਵਤੀ ਸੂਤਰ, ਉਦਵਾਈ ਸੂਤਰ, ਸੂਤਾਰਕ੍ਰਿਤਾਂਗ ਸੂਤਰ ਅਤੇ ਉਪਾਸਕ ਦਸਾਂਗ ਸੂਤਰ ਵਿਚ ਮਿਲਦਾ ਹੈ) ਉਹ ਆਜੀਵਕ ਸੰਪਰਦਾਏ ਦਾ ਪ੍ਰਚਾਰਕ ਸੀ ਉਸ ਦੇ ਸਾਧੂ ਨੰਗੇ ਰਹਿੰਦੇ ਸਨ। ਉਦਾ ਸੰਪਰਦਾਏ 3 ਸੱਦੀ ਤਕ ਚਲਿਆ । ਅਸ਼ੋਕ ਦੇ ਪੋਤਰੇ ਦਸ਼ਰਥ ਨੇ ਆਜੀਵਕ ਭਿਕਸ਼ੂਆਂ ਲਈ ਗੁਫਾਵਾਂ ਬਨਾਈਆਂ। ਉਸਦਾ ਸਿਧਾਂਤ ਸੀ ਜੋ ਵੀ ਕੁਝ ਹੁੰਦਾ ਹੈ ਨਿਸ਼ਚਿਤ ਹੈ | ਇਥੋਂ ਤੀਕ ਮਨੁਖ ਵੀ 84 ਲੱਖ ਯੋਨੀ ਭਗਤ ਆਪਣੇ ਆਪ ਸਿਧ, ਧ, ਮੁਕਤ ਹੋ ਜਾਂਦਾ ਹੈ, ਉਸ ਨੂੰ ਕਿਸੇ ਤਿਆਗ, ਤਪੱਸਿਆ, ਮੇਹਨਤ ਕ੍ਰਿਆ ਦੀ ਜ਼ਰੂਰਤ ਨਹੀਂ । ਜੋ ਕੁਝ ਹੋਣਾ ਹੈ ਹੋ ਕੇ ਰਹਿੰਦਾ ਹੈ ਹੋਣੀ ਨੂੰ ਕੋਈ ਰੋਕ ਨਹੀਂ ਸਕਦਾ । ਇਸ ਮੱਤ ਨੂੰ ਅਸੀਂ ਭਾਗ, ਹੋਣਹਾਰ ਅਤੇ ਕਿਸਮਤ ਤੇ ਵਿਸ਼ਵਾਸ ਰਖਣ ਵਾਲਾ ਆਖ ਸਕਦੇ ਹਾਂ। ਇਥੇ ਜੋ ਭਗਵਾਨ ਮਹਾਵੀਰ ਦੇ ਸਿਧਾਂਤ ਲਈ 6 ਸ਼ਬਦ ਆਏ ਹਨ ਉਸਦਾ ਅਰਥ ਇਸ ਪ੍ਰਕਾਰ ਹੈ ।
1. ਉਥਾਨ—ਕਿਸੇ ਕੰਮ ਲਈ ਉਠ ਕੇ ਖੜੇ ਹੋਏ ਜਾਂ ਉਤਸਾਹ ਪੈਦਾ ਹੋਣਾ।
2. ਕਰਮ-ਕ੍ਰਿਆ—ਕਿਸੇ ਕੰਮ ਲਈ ਆਉਣਾ, ਜਾਣਾ, ਹੱਥ ਪੈਰ ਹਿਲਾਉਣ ਦੀ ਸਰੀਰਕ ਕਿਆ ਕਰਨਾ ।
3. ਬਲ- ਸ਼ਰੀਰਕ ਸ਼ਕਤੀ
4. ਵੀਰਜ-ਆਤਮਾ ਸ਼ਕਤੀ, ਹਿੰਮਤ ਰਖਣਾ, ਹੌਸਲਾ ਨਾ ਹਾਰਨਾ ।
5. ਪੁਸ਼ਾਕਾਰਆਪਣੀ ਮੇਹਨਤ ਤੇ ਮਾਨ ਕਰਨਾ, ਕਸ਼ਟਾਂ ਨੂੰ ਸਹਿਨ ਕਰਨ ਦੀ ਸ਼ਕਤੀ ਰਖਣਾ, ਮੁਸ਼ਕਿਲਾਂ ਅੱਗੇ ਹਥਿਆਰ ਨਾ ਸੁਟਨਾ ।
6. ਪ੍ਰਾਕਰਮ—ਸਫਲਤਾ ਪ੍ਰਾਪਤ ਕਰਨ ਦੀ ਸ਼ਕਤੀ ।
88]