________________
੬.
ਕੰਪਿਲਪੁਰ ਨਿਵਾਸੀ ਕੰਡਕੋਲਿਕ ਉਪਾਸਕ ਦੀ ਮਹਾਨਤਾ
ਦਾ ਸੁੰਦਰ ਢੰਗ ਨਾਲ ਵਰਨਣ ਕੀਤਾ ਗਿਆ ਹੈ । ਇਹ ਅਧਿਐਨ ਇਤਿਹਾਸਿਕ ਪਖੋਂ ਬਹੁਤ ਮਹਾਨਤਾ ਰਖਦਾ ਹੈ । ਇਸ ਵਿਚ ਭਗਵਾਨ ਮਹਾਂਵੀਰ, ਇਕ ਭਰਿਸ਼ਟ ਚੇਲੇ ਗੋਸ਼ਾਲਕ ਦੇ ਮੱਤ ਦੇ ਸਿੱਧਾਂਤਾਂ ਦਾ ਵਰਨਣ ਕੀਤਾ ਗਿਆ ਹੈ। ਕੁੰਡਕੋਲਿਕ ਦੀ ਦੇਵਤੇ ਨਾਲ ਬਹਿਸ, ਉਸ ਦੀ ਮਹਾਨਤਾ, ਵਿਦਵਾਨਤਾ ਪ੍ਰਗਟ ਕਰਦੀ ਹੈ । ਕੁੰਡਕੋਲਿਕ ਵੀ ਉਨ੍ਹਾਂ ਭਾਗਸ਼ਾਲੀ ਉਪਾਸਕਾਂ ਵਿਚੋਂ ਇਕ ਸੀ, ਜਿਸ ਦੀ ਭਗਵਾਨ ਮਹਾਵੀਰ ਨੇ ਅਪਣੇ ਦਰਬਾਰ ਵਿਚ ਪ੍ਰਸ਼ੰਸਾ ਕੀਤੀ। ਕੁੰਡਕੋਲਿਕ ਵੀ ਵਰਤ, ਤਪੱਸਿਆ ਅਤੇ ਸਾਧਨਾ ਰਾਹੀਂ ਅੰਤਮ ਸਮੇਂ ਸਂ ਧਰਮ ਦੇਵਲੋਕ ਦੇ ਵਿਮਾਨ ਅਰੁਣਧਵੱਜ ਵਿਚ ਦੇਵਤਾ ਰੂਪ ਵਿਚ ਪੈਦਾ ਹੋਇਆ । ਅੰਤਮ ਸਮੇਂ ਸਿੱਧ, ਬੁੱਧ ਅਤੇ ਮੁਕਤ ਹੋਵੇਗਾ । ਇਹ ਭਗਵਾਨ ਮਹਾਵੀਰ ਦੇ 21ਵੇਂ ਚੌਮਾਸੇ ਵਿਚ ਉਪਾਸਕ ਬਣਿਆ ।