________________
ਇਸਤੋਂ ਬਾਅਦ ਦੇਵਤੇ ਦੇ ਇਸ ਪ੍ਰਕਾਰ ਆਖਣ ਤੇ ਚੁਲਸ਼ਕ ਮਣਾਂ ਦਾ ਉਪਾਸਕ । ਧਰਮ ਵਿਚ ਸਥਿਰ ਰਿਹਾ l62)
ਇਸਤੋਂ ਬਾਅਦ ਦੇਵਤੇ ਨੇ ਉਸਨੂੰ ਨਿਡਰ ਵੇਖ ਕੇ ਦੁਸਰੀ ਤੇ ਤੀਸਰੀ ਵਾਰ ਉਸੇ ਪ੍ਰਕਾਰ ਕਿਹਾ ਕਿ ਤੂੰ ਮਾਰਿਆ ਜਾਵੇਂਗਾ 163।
ਇਸਤੋਂ ਬਾਅਦ ਚੁਲਸ਼ਤਕ ਸ਼ਮਣਾਂ ਦਾ ਉਪਾਸਕ ਦੇਵਤੇ ਦੇ ਦੂਸਰੀ ਤੇ ਤੀਸਰੀ ਵਾਰ ਆਖਣ ਤੇ ਸੋਚਣ ਲਗਾ (ਇਹ ਪੁਰਸ਼ ਅਨਾਰੀਆ ਹੈ ਇਸਨੇ ਮੇਰੇ ਬੜੇ ਤੇ ਛੋਟੇ ਪੁੱਤਰ ਨੂੰ ਮਾਰ ਕੇ ਮੇਰੇ ਸ਼ਰੀਰ ਨੂੰ ਮਾਸ ਤੇ ਖੂਨ ਨਾਲ ਲਿਆ ਹੈ ਹੁਣ ਇਹ ਮੇਰੇ 6 ਕਰੋੜ ਸੋਨੇ ਦੀਆਂ ਮੋਹਰਾਂ ਦੇ ਖਜ਼ਾਨੇ, 6 ਕਰੋੜ ਵਪਾਰ ਵਿਚ ਲਗਿਆਂ ਸੋਨੇ ਦੀਆਂ ਮੋਹਰਾਂ ਤੇ 6 ਕਰੋੜ ਘਰ ਵਿਚ ਲਗੀਆਂ ਸੋਨੇ ਦੀਆਂ ਮੋਹਰਾਂ ਨੂੰ ਚੌਕ ਵਿਚ ਸੁਟਨਾ ਚਾਹੁੰਦਾ ਹੈ ਇਸ ਲਈ ਇਸਨੂੰ ਫੜਨਾ ਠੀਕ ਹੈ, ਇਹ ਸੋਚ ਕੇ ਉਸਨੇ ਰਾਦੇਵ ਦੀ ਤਰ੍ਹਾਂ ਕੀਤਾ। ਉਸਦੀ ਪਤਨੀ ਨੇ ਸ਼ੋਰ ਮਚਾਉਣ ਦਾ ਕਾਰਨ ਪੁਛਿਆ। ਉਸਨੇ ਸਾਰਾ ਵਰਨਣ ਆਪਣੀ ਪਤਨੀ ਨੂੰ ਦਸਿਆ ਜਿਵੇਂ ਰਾਦੇਵ ਨੇ ਦਸਿਆ ਸੀ । 164
ਇਸ ਸ਼ਾਵਕ ਦਾ ਬਾਕੀ ਦਾ ਵਰਨਣ ਚੁਲਪਿਤਾ ਦੀ ਤਰ੍ਹਾਂ ਜਾਨਣਾ ਚਾਹੀਦਾ ਹੈ ਇਹ ਵੀ ਸੌਧਰਮਕੋਲ ਦੇਵ ਲੋਕ ਦੇ ਅਰੁਣ ਸ਼ਟ ਨਾਂ ਦੇ ਵਿਮਾਨ ਵਿਚ ਪੈਦਾ ਹੋਇਆਂ ਉਥ ਇਸ ਦੀ ਉਮਰ 4 ਪਲਯੋਮ ਹੈ ਇਹ ਵੀ ਮਹਾਵਦੇਹ ਖੇਤਰ ਵਿਚ ਜਨਮ ਲੈ ਕੇ ਸਿਧ ਬਣੇਗਾ |l65।
ਬਾਕੀ ਵਰਨਣ ਪਹਿਲੇ ਅਧਿਐਨ ਦੀ ਤਰ੍ਹਾਂ ਜਾਨਣਾ ਚਾਹੀਦਾ ਹੈ
ਹੈ।
8 ]