________________
ਆਲਭਿੱਕਾ ਨਗਰੀ ਵਾਸੀ ਚੁਲਸ਼ਤਕ 12 ਵਰਤ ਧਾਰੀ ਵਕ ਦਾ ਸੰਖੇਪ ਵਰਨਣ ਇਸ ਅਧਿਐਨ ਵਿਚ ਕੀਤਾ ਗਿਆ ਹੈ । ਇਸਦਾ ਧਿਆਨ ਭੰਗ ਕਰਨ ਲਈ ਵੀ ਇਕ ਦੇਵਤਾ ਪ੍ਰਗਟ ਹੋਕੇ ਬੜੇ ਪੁੱਤਰ ਨੂੰ ਮਾਰਨ ਦੀ ਧਮਕੀ ਦਿੰਦਾ ਹੈ । ਧਨ ਨਾਸ਼ ਕਰਨ ਤੇ ਮੌਤ ਦੀ ਧਮਕੀ ਦਿੰਦਾ ਹੈ । ਇਸ ਨੂੰ ਵੀ ਇਸ ਦੀ ਪਤਨੀ ਇਸ ਸ਼ਾਵਕ ਨੂੰ ਇਸ ਦੀ ਪਤਨੀ ਧਰਮ ਵਿਚ ਸਥਾਪਿਤ ਕਰਦੀ ਹੈ । ਇਹ ਵੀ ਅੰਤਮ ਸਮੇਂ ਧਰਮ ਦਾ ਪਾਲਨ ਕਰਦਾ ਹੋਇਆ ਸੌਧਰਮ ਦੇ ਲੋਕ ਵਿਚ ਅਰੁਣ ਸਰੇਸ਼ਟ ਸਾਧਕ ਵਿਮਾਨ ਵਿਚ 4 ਪਲਯੋਖਮ ਵਾਲੀ ਉਮਰ ਵਾਲਾ ਦੇਵਤਾ ਬਣਦਾ ਹੈ । ਭਵਿੱਖ ਵਿਚ ਮਰ ਕੇ ਇਹ ਵੀ ਸਿੱਧ ਬੁੱਧ ਮੁਕਤ ਹੋਵੇਗਾ ।