________________
ਚੌਥਾ ਅਧਿਐਨ ਭਗਵਾਨ ਸੁਧਰਮਾ ਸਵਾਮੀ ਆਖਦੇ ਹਨ, ਕਿ ਉਸ ਕਾਲ, ਉਸ ਸਮੇਂ ਵਿਚ ਵਾਰਾਣਸੀ ਨਾਂ ਦੀ ਨਗਰੀ ਸੀ, ਉਥੇ ਕਸ਼ਟਕ ਨਾਂ ਦਾ ਚੈਤਯ ਸੀ, ਉਥੇ ਜਿਤ-ਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ, ਉਥੇ ਸੂਦੇਵ ਨਾਂ ਦਾ ਗਾਥਾਪਤੀ ਰਹਿੰਦਾ ਸੀ, ਉਸ ਪਾਸ 6 ਕਰੋੜ ਸੋਨੇ ਦੀਆਂ ਮੋਹਰਾਂ ਦਾ ਖਜਾਨਾ ਸੀ 6 ਕਰੋੜ ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ ਲਗੀਆਂ ਹੋਈਆਂ ਸਨ । 6 ਕਰੋੜ ਸਲੇ ਦੀਆਂ ਮੋਹਰਾਂ ਘਰ ਦੇ ਸਮਾਨ ਵਿਚ ਲਗੀਆਂ ਹੋਈਆਂ ਸਨ । 10000 ਹਜਾਰ ਦੀ ਸੰਖਿਆ ਵਾਲੇ ਗਾਵਾਂ ਦੇ ਛੇ ਬਿਚ ਸਨ । ਉਸ ਦੀ ਇਸਤਰੀ ਦਾ ਨਾਂ ਧਨਾ ਸੀ । ਉਸੇ ਸ਼ਹਿਰ · ਵਿਚ , ਸ਼ਮਣ ਭਗਵਾਨ ਮਹਾਵੀਰ ਪਧਾਰੇ । ਧਰਮ ਸਭਾ ਇਕੱਠੀ ਹੋਈ ਉਸਨੇ ਆਨੰਦ ਸ਼ਮਣਾਂ ਦੇ ਉਪਾਸਕ ਦੀ ਤਰ੍ਹਾਂ ਸ਼ਾਵਕ ਧਰਮ ਧਾਰਨ ਕੀਤਾ। ਸਮਾਂ ਬੀਤਨ ਤੇ ਉਹ ਵੀ ਕਾਂਮਦੇਵ ਦੀ ਤਰਾਂ ਪੋਸ਼ਧ ਕਰਨ ਲਗਾ ।
1521 | ਰਾਦੇਵ ਸ਼ਮਣਾਂ ਦੇ ਉਪਾਸਕ ਕੋਲ ਇਕ ਦੇਵਤਾ ਅਧੀ ਰਾਤ ਨੂੰ ਨੀਲੇ ਕਮਲ ਦੀ ਤਰ ਦੀ ਤਲਵਾਰ ਹੱਥ ਵਿਚ ਲੈ ਕੇ ਪ੍ਰਗਟ ਹੋਇਆ ਅਤੇ ਬੋਲਿਆ “ਉਏ ਰਾਦੇਵ ਸ਼ਮਣਾਂ ਦੇ ਉਪਾਸਕ ! ਆਪਣਾ ਆਪ ਦਾ ਬੁਰਾ ਚਾਹੁਣ ਵਾਲੇ, ਜੇ ਤੂੰ ਸ਼ੀਲ ਆਦਿ ਵਰਤ ਨਹੀਂ ਛੱਡਾਂਗਾ ਤਾਂ ਮੈਂ ਤੇਰੇ ਬੜੇ ਪੁਤਰ ਨੂੰ ਤੇਰੇ ਘਰੋਂ ਚੁੱਕ ਕੇ ਤੇਰੇ ਸਾਹਮਣੇ ਹੀ ਮਾਰ ਦਿਆਂਗਾ । ਉਸ ਦੇ ਸਰੀਰ ਦੇ ਪੰਜ ਟੁਕੜੇ ਕਰਕੇ ਤੇਲ ਵਿਚ ਤਲਾਂਗਾ ਅਤੇ ਤੇਰੇ ਸਰੀਰ ਤੇ ਉਸ ਮਾਸ ਸੁਟਾਂਗਾ ਤੇ ਉਸਦੇ ਲਹੂ ਦੇ ਛਿੱਟੇ ਮਾਰਾਂਗਾ, ਇਸ ਦੁਖ ਕਾਰਨ ਤੂੰ ਸਮੇਂ ਤੋਂ ਪਹਿਲਾਂ ਹੀ ਮਾਰਿਆ ਜਾਵੇਂਗਾ ।" ਉਸੇ ਪ੍ਰਕਾਰ ਉਸ ਪਿਸ਼ਾਚ ਨੇ ਕੀਤਾ ਜਿਵੇਂ ਉਸਨੇ ਕਿਹਾ ਸੀ । ਇਸ ਪ੍ਰਕਾਰ ਦਰਮਿਆਨੇ ਤੇ ਛੋਟੇ ਪੁੱਤਰ ਨਾਲ ਕੀਤਾ, ਚੁਲਪਿਤਾ ਦੇ ਪੁੱਤਰਾਂ ਦੀ ਤਰਾਂ ਉਸਦੇ ਪੁੱਤਰਾਂ ਦੇ ਸਰੀਰ ਦੇ ਟੁਕੜੇ ਕੀਤੇ, ਇਥੇ ਫਰਕ ਇਹ ਹੈ, ਇਥੇ ਸ਼ਰੀਰ ਦੇ ਇਕ ਟੁਕੜੇ ਦੀ ਥਾਂ 5 ਟੁਕੜੇ ਕੀਤੇ। 153।
ਇਸ ਤੋਂ ਬਾਅਦ ਉਸ ਦੇਵਤੇ ਨੇ ਰਾਦੇਵ ਮਣਾਂ ਦੇ ਉਪਾਸਕ ਨੂੰ ਚੌਥੀ ਵਾਰ ਇਸੇ ਪ੍ਰਕਾਰ ਆਖਿਆ “ਉਏ ਰਾਦੇਵ ਸ਼ਮਣਾਂ ਦੇ ਉਪਾਸਕ ! ਆਪਣਾ ਭੈੜਾ ਚਾਹੁਣ ਵਾਲੋ ਜੇ ਤੂੰ ਸ਼ੀਲ ਆਦਿ ਵਰਤਾਂ ਨੂੰ ਨਹੀਂ ਛਡੇਂਗਾ ਤਾਂ ਮੈਂ ਤੇਰੇ ਸ਼ਰੀਰ ਵਿਚ ਇਕੋ ਸਮੇਂ 16 ਰੋਗ ਪੈਦਾ ਕਰ ਦੇਵਾਂਗਾ ਜਿਵੇਂ ਸਾਹ, ਖਾਂਸੀ ਜਾਂ ਕੜ ਜਿਸ ਕਾਰਨ ਤੂੰ ਸਮੇਂ ਤੋਂ ਪਹਿਲਾਂ ਹੀ ਮਰ ਜਾਵੇਗਾ ।154)
80 }