________________
ਇਸਤੋਂ ਬਾਅਦ ਕਾਮਦੇਵ ਸ਼ਮਣਾ ਦੇ ਉਪਾਸਕ ਨੇ ਤਿਮਾਵਾਂ ਇਹ ਸੋਚਕੇ ਪੂਰੀਆਂ ਕੀਤੀਆਂ ਕਿ ਹੁਣ ਕਸ਼ਟ ਟਲ ਗਿਆ ਹੈ | il14
ਉਸ ਕਾਲ ਉਸ ਸਮੇਂ ਮਣ ਭਗਵਾਨ ਮਹਾਵੀਰ ਚੰਪਾ ਨਗਰੀ ਦੇ ਬਾਹਰ ਬਾਗ ਵਿਚ ਠਹਿਰੇ 1115
ਕਾਮਦੇਵ ਮਣਾ ਦੇ ਉਪਾਸਕ ਨੇ ਜਦ ਸੁਣਿਆ ਕਿ :ਸ਼ਮਣ ਭਗਵਾਨ ਮਹਾਵੀਰ ਪਧਾਰ ਰਹੇ ਹਨ ਤਾਂ ਮਨ ਵਿਚਾਰ ਕੀਤਾ ਕਿ “ਚੰਗਾ ਹੋਵੇਗਾ ਕਿ ਮੈਂ ਸ਼ਮਣ ਭਗਵਾਨ
ਮਹਾਵੀਰ ਨੂੰ ਨਮਸਕਾਰ ਕਰਕੇ ਪੇਸ਼ਧ ਦਾ ਵਰਤ ਖੋਲਾਂ' ਇਹ ਵਿਚਾਰ ਕੇ ਪਰਿਸ਼ਧ ਆਦਿ · ਵਿਚ ਵੇਸ ਕਰਨ ਯੋਗ ਸੁਧ ਅਤੇ ਘੱਟ ਭਾਰ ਵਾਲੇ ਕੀਮਤੀ ਗਹਿਨੇ ਧਾਰਨ ਕੀਤੇ ਅਤੇ
ਉਹ ਘਰੋਂ ਦਰਸ਼ਨ ਕਰਨ ਲਈ ਨਿਕਲ ਗਿਆ, ਚੰਪਾ ਨਗਰੀ ਵਿਚ ਹੁੰਦਾ ਹੋਇਆ ਉਹ ਪੂਰਨਭਦੱਰ ਚੇਤਯ ਵਿਚ ਪਹੁੰਚਿਆ ਅਤੇ ਸ਼ੰਖ ਦੀ ਤਰ੍ਹਾਂ ਭਗਤੀ ਕੀਤੀ 16)
ਪਾਠ ਨੰ: 116 ਦੀ ਟਿੱਪਣੀ
ਔਖ ਮਣਾਂ ਦੇ ਉਪਾਸਕ ਦਾ ਵਰਨਣ ਸ੍ਰੀ ਭਗਵਤੀ ਸੂਤਰ ਦੇ 12ਵੇਂ ਸ਼ਤਕ ਦੇ . 1 ਉਦੇਸ਼ਕ ਵਿਚ ਇਸ ਪ੍ਰਕਾਰ ਸੰਖੇਪ ਵਿਚ ਵਰਨਣ ਕੀਤਾ ਗਿਆ ਹੈ ।
| ਸ਼ੰਖ ਗਾਥਾਪਤੀ ਉਸ ਕਾਲ ਉਸ ਸਮੇਂ ਵਸਤੀ ਨਾਂ ਦੀ ਨਗਰੀ ਸੀ ਉਥੇ ਕਸ਼ਟਕ ਨਾਂ ਦਾ ਚੇਤਯ (ਸਮਾਰਕ ਮੰਦਰ) ਸੀ ਇਸ ਚੇਤਯ, ਬਚੇ, ਰਾਜੇ ਤੇ ਰਾਜ ਦਰਸ਼ਨ ਸਬੰਧੀ ਸਾਰਾ ਵਿਰਤਾਂਤ ਸ਼੍ਰੀ ਉਵਵਾਈ ਸੂਤਰ ਦੀ ਚੰਪਾ ਨਗਰੀ, ਪੂਰਨਭੱਦਰ ਚੰਤਯ ਤੇ ਕਣਕ ਦੀ ਤਰ੍ਹਾਂ ਹੀ ਸਮਝ ਲੈਣਾ ਚਾਹੀਦਾ ਹੈ) । ਉਸ ਨਗਰੀ ਵਿਚ ਸ਼ੰਖ ਆਦਿ ਪ੍ਰਮੁਖ ਬਹੁਤ ਸਾਰੇ ਅਮੀਰ ਸ਼ਮਣਾਂ ਦੇ ਉਪਾਸਕ ਰਹਿੰਦੇ ਸਨ ਉਹ ਸਾਰੇ ਜੀਵ ਅਜੀਵ ਆਦਿ ਨੌਂ ਤਤਵਾਂ ਦੇ ਜਾਣਕਾਰ ਅਤੇ ਜੈਨ ਧਰਮ ਅਨੁਸਾਰ ਜੀਵਨ ਗੁਜ਼ਾਰਦੇ ਸਨ । ..
ਉਸ ਸ਼ੰਖ ਦੇ ਉਤਪਲਾ ਨਾਂ ਦੀ ਖੂਬਸੂਰਤ ਅਤੇ ਗੁਣ ਭਰਪੂਰ ਪਤਨੀ ਸੀ । ਉਹ ਵੀ ਜੀਵ ਅਜੀਵ ਆਦਿ ਤਤਵਾਂ ਦੀ ਜਾਣਕਾਰ ਸੀ । ਉਹ ਸ਼ਮਣਾਂ ਦੀ ਉਪਾਸਕਾ ਸੀ । ਭਗਵਾਨ ਮਹਾਵੀਰ ਦੇ ਧਰਮ ਦਾ ਪਾਲਨ ਕਰਨ ਵਾਲੀ ਸੀ ।
ਉਸ ਨਗਰ ਵਿਚ ਸ਼ੰਖ ਦੀ ਤਰਾਂ ਪੁਸ਼ਕਲੀ ਨਾਂ ਦਾ ਮਣਾਂ ਦਾ ਉਪਾਸਕ ਰਹਿੰਦਾ ਸੀ ਉਹ ਵੀ ਭਗਵਾਨ ਮਹਾਵੀਰ ਦੇ ਜੀਵ ਅਜੀਵ ਆਦਿ ਧਰਮ ਦਾ ਜਾਨਕਾਰ ਸੀ ।
ਇਕ ਵਾਰ ਭਗਵਾਨ ਮਹਾਵੀਰ ਉਸ ਨਗਰ ਵਿਚ ਪਧਾਰੇ । ਸਮੋਸਰਨ ਲਗਿਆ ਸਾਰੇ ਸ਼ਾਵਕ (ਸ਼੍ਰੋਮਣਾਂ ਦੇ ਉਪਾਸਕ) ਭਗਵਾਨ ਦੀ ਭਗਤੀ, ਨਮਸਕਾਰ ਅਤੇ ਧਰਮ-ਕਥਾ 68 )