________________
ਇਸਤੋਂ ਬਾਅਦ ਭਗਵਾਨ ਗੌਤਮ ਨੇ ਦੋ ਦਿਨਾਂ ਦੇ ਵਰਤ ਖੋਲਣ ਵਾਲੇ ਦਿਨ ਪਹਿਲੇ ਪਹਿਰ ਸਵਾਧਿਆਏ ਕੀਤ, ਦੂਸਰੇ ਪਹਿਰ ਵਿਚ ਧਿਆਨ ਕੀਤਾ, ਤੀਸਰੇ ਪਹਿਰ ਬਿਨਾ ਛੇਤੀ ਕੀਤੇ, ਤੇਜ਼ੀ ਅਤੇ ਚਲਾਕੀ ਤੋਂ ਰਹਿਤ ਸ਼ਾਂਤ ਚਿਤ ਹੋ ਕੇ ਮੂੰਹਪਟੀ, ਭਾਂਡੇ ਤੇ ਕਪੜਿਆਂ ਦੀ ਝਾੜ ਪੂੰਝ ਕੀਤੀ, ਅਤੇ ਦੇਖ ਭਾਲ ਕੀਤੀ । ਇਸਤੋਂ ਬਾਅਦ ਜਿਥੇ ਭਗਵਾਨ ਮਹਾਂਵੀਰ ਵਿਰਾਜਮਾਨ ਸਨ, ਉਥੇ ਪਹੁੰਚ ਉਨਾਂ ਨੂੰ ਬੰਦਨਾਂ, ਨਮਸਕਾਰ ਕੀਤਾ ਅਤੇ ਪੁਛਿਆ “ਹੈ ਭਗਵਾਨ ! ਜੇ ਆਪ ਜੀ ਦੀ ਇਜ਼ਾਜਤ ਹੋਵੇ ਤਾਂ ਮੈਂ ਦੋ ਦਿਨਾਂ ਦਾ ਵਰਤ ਖੋਲਣ ਲਈ ਵਨਿਜ ਗਰਾਮ ਵਿਚ ਉਚ, ਨੀਚ ਤੇ ਮਧੱਮ ਸਾਰੇ ਪਰਿਵਾਰਾਂ ਤੋਂ ਭੋਜਨ ਮੰਗਣਾ ਚਾਹੁੰਦਾ ਹਾਂ ।
ਭਗਵਾਨ ਨੇ ਫਰਮਾਇਆ ! “ਹੇ ਦੇਵਾਨਯ ! ਜਿਵੇਂ ਤੇਰੀ ਆਤਮਾ ਨੂੰ ਮੁੱਖ ਹੋਵ ਉਸੇ ਪ੍ਰਕਾਰ ਕਰੋ, ਪਰ ਕਿਸੇ ਕੰਮ ਵਿਚ ਅਣਗਹਿਲੀ ਨਾ ਕਰੋ । 178।
ਇਸਤੋਂ ਬਾਅਦ ਭਗਵਾਨ ਗੋਤਮ, ਭਗਵਾਨ ਮਹਾਵੀਰ ਦੀ ਇਜ਼ਾਜ਼ਤ ਲੈਕੇ ਦਤੀਪਲਾਸ਼ ਚੇਤਯ ਤੋਂ ਬਾਹਰ ਆਏ । ਚਾਲਾਕੀ ਅਤੇ ਘਬਰਾਹਟ ਤੋਂ ਰਹਿਤ ਹੋਕੇ ਹੌਸਲੇ ਤੇ ਸ਼ਾਂਤੀ ਨਾਲ ਸਾਢੇ ਤਿੰਨ ਹੱਥ ਜ਼ਮੀਨ ਆਪਣੇ ਅੱਖਾਂ ਅਗੇ ਵੇਖਦੇ ਹੋਏ ਵਨਿਜਗਰਾਮ ਨਗਰ ਵਿਚ ਆਏ ਅਤੇ ਉਚ, ਨੀਚ, ਮਧੱਮ ਕੁਲਾਂ ਤੋਂ ਸਿਲਸਲਵਾਰ ਭਿਕਸ਼ਾ ਲੈਣ ਲਗੇ ।79,
ਦੇ ਅਨੁਕੂਲ ਅਤੇ ਸੁੰਦਰ ਹੋਣਾ ।
2. ਸਹਨੂੰਨ ਤੋਂ ਭਾਵ ਹੈ ਸਰੀਰ ਦੇ ਅੰਗਾਂ ਦਾ ਜੋੜ, ਕਈ ਮਨੁੱਖਾਂ ਦਾ ਸਰੀਰ ਏਨਾ ਕਮਜ਼ੋਰ ਹੁੰਦਾ ਹੈ ਕਿ ਥੋੜੇ ਜਿਹੇ ਝਟਕੇ ਨਾਲ ਹੱਡੀਆਂ ਆਪਣੇ ਅਸਲ ਥਾਂ ਤੋਂ ਹਟ ਜਾਂਦੀਆਂ ਹਨ ਪਰ ਕਈ ਮਨੁਖਾਂ ਦੀਆਂ ਹੱਡੀਆਂ ਆਪਣੇ ਥਾਂ ਤੋਂ ਨਹੀਂ ਹਟਦੀਆਂ ਵਜ਼ਰ ਰਿਸ਼ਵ ਨਾਰਾਂਚ ਸਰੀਰ ਤੀਰਥੰਕਰ, ਚਕਰਵਰਤੀਆਂ ਕੁਝ ਖਾਸ ਮਹਾਂਪੁਰਸ਼ਾਂ ਦਾ ਹੁੰਦਾ ਹੈ ਇਸ ਵਿਚ ਹੱਡੀਆਂ ਤਿੰਨ ਪ੍ਰਕਾਰ ਨਾਲ ਮਿਲੀਆਂ ਹੁੰਦੀਆਂ ਹਨ ।
1. ਨਾਰਾਂਚ ਤੋਂ ਭਾਵ ਹੈ ਇਕ ਹੱਡੀ ਦੁਸਰੀ ਹੱਡੀ ਵਿਚ ਕੰਡੇ ਦੀ ਤਰਾਂ ਫਸੀ ਹੁੰਦੀ ਹੈ ।
2. ਰਿਸ਼ਵ ਤੋਂ ਭਾਵ ਹੈ ਉਸ ਹੱਝ ਤੇ ਮਾਂਸ ਦਾ ਪੱਟਾ ਚੜ੍ਹਿਆ ਹੁੰਦਾ ਹੈ ।
54 )