________________
2. ਪਰਿਨਾਮ ਦਾ ਭਾਵ ਹੈ ਉਪਰੋਕਤ ਵਿਚਾਰਾਂ ਨਾਲ ਪੈਦਾ ਹੋਣ ਵਾਲਾ ਹੌਸਲਾ । 3. ਸ਼ਾਸਤਰਾਂ ਵਿਚ ਲੈਸ਼ਿਆ 6 ਹਨ (1) ਕ੍ਰਿਸ਼ਨ (2) ਨੀਲ (3) ਕਪੋਤ (4) ਤੇਜਸ (5) ਪਦਮ (6) ਸ਼ੁਕਲ
ਨੀਲ ਆਦਿ ਲੈਸ਼ਿਆ ਤੋਂ ਸ਼ੁਧ ਭਾਵਨਾਵਾਂ ਪੈਦਾ ਹੁੰਦੀਆਂ ਹਨ ਹੋਰ ਲੈਸ਼ਿਆਵਾਂ ਬਾਰੇ ਵਿਸਥਾਰ ਨਾਲ ਸ਼੍ਰੀ ਉਤਰਾਧਿਐਨ ਸੂਤਰ (ਅਨੁਵਾਦਕ ਰਵਿੰਦਰ ਕੁਮਾਰ ਜੈਨ) ਵਿਚ ਪੜ੍ਹੋ
1. ਜੈਨ ਧਰਮ ਅਨੁਸਾਰ ਗਿਆਨ ਪੰਜ ਪ੍ਰਕਾਰ ਦਾ ਹੈ । (1) ਮਤੀ ਗਿਆਨ (2) ਸ਼ਰੁਤੀ ਗਿਆਨ (3) ਅਵਧੀ ਗਿਆਨ (4) ਮਨ ਪਰਯਵ ਗਿਆਨ (5) ਕੇਵਲ ਗਿਆਨ ਜੈਨ ਧਰਮ ਅਨੁਸਾਰ ਆਤਮਾ ਅਨੰਤ ਗਿਆਨ, ਦਰਸ਼ਨ ਸੁੱਖ ਅਤੇ ਸ਼ਕਤੀ ਦਾ ਘਰ ਹੈ । ਉਹ ਕਿਹੜਾ ਕੰਮ ਹੈ ਜੋ ਆਤਮਾ ਨਹੀਂ ਕਰ ਸਕਦੀ। ਆਤਮਾ ਉਪਰੋਕਤ ਗੁਣਾਂ ਨਾਲ ਪ੍ਰਮਾਤਮਾ ਬਣ ਸਕਦੀ ਹੈ । ਪਰ ਇਨ੍ਹਾਂ ਗੁਣਾਂ ਰੂਪੀ ਸ਼ੀਸ਼ੇ ਤੇ ਕਰਮਾਂ ਦੀ ਧੂੜ ਪਈ ਹੈ । ਕਰਮ ਅੱਠ ਹਨ ਪਰ ਪਹਿਲੇ ਚਾਰ ਕਰਮਾਂ ਦਾ ਸੰਬੰਧ ਆਤਮਾ ਨਾਲ ਹੈ ਅਤੇ ਬਾਕੀ ਚਾਰ ਆਤਮਾ ਨੂੰ ਭਿੰਨ-ਭਿੰਨ ਜਨਮਾਂ ਵਿਚ ਭਟਕਾਉਂਦੇ ਹਨ। ਆਤਮਾ ਦੇ ਗੁਣਾਂ ਨੂੰ ਢਕਣ ਵਾਲੇ ਇਹ ਚਾਰ ਕਰਮ ਹਨ :
1
ਗਿਆਨਾਵਰਨੀਆਂ --ਅਗਿਆਨ ਦਾ ਕਾਰਣ
2. ਦਰਸ਼ਨਾਵਰਨੀਆਂ--ਸਚੇ ਵਿਸ਼ਵਾਸ਼ ਵਿਚ ਰੁਕਾਵਟ ਦਾ ਕਾਰਣ
&
3. ਮੋਹਨੀਆਂ-ਸੁਖ ਦਾ ਨਾਸ਼ ਕਰਨ ਵਾਲਾ।
4. ਅੰਤਰਾਏ--ਸ਼ਕਤੀ ਦੇ ਨਾਸ਼ ਦਾ ਕਾਰਣ ।
ਗਿਆਨ ਵਰਨੀਆਂ ਕਰਮ ਦੇ ਪੰਜ ਭੇਦ ਹਨ :
1. ਮਤੀ ਗਿਆਨਾਵਰਣ (2) ਸ਼ਰੁਤੀ ਗਿਆਨਾਵਰਣ (3) ਅਵਧੀਗਿਆਨਾਵਰਣ (4) ਮਨਪਰਯਵ ਗਿਆਨਾਵਰਣ (5) ਕੇਵਲ ਗਿਆਨਾਵਰਣ
ਅਵਧੀ ਗਿਆਨ
ਇਥੇ ਆਨੰਦ ਦੇ ਅਵਧੀ ਗਿਆਨਾਵਰਨ ਦੇ ਖਾਤਮੇ ਦਾ ਵਰਨਣ ਹੈ I ਜਿਸਦੇ ਖਾਤਮੇ ਦੇ ਨਾਲ ਉਸ ਨੂੰ ਅਵਧੀ ਗਿਆਨ ਪ੍ਰਾਪਤ ਹੋਇਆ ।
ਅਵਧੀ ਗਿਆਨ ਉਹ ਹੈ ਜੋ ਆਮ ਇੰਦਰੀਆਂ ਰਾਹੀਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਇਸ ਗਿਆਨ ਰਾਹੀਂ ਇਸ ਗਿਆਨ ਦਾ ਧਾਰਕ ਦੂਰ ਦੂਰ ਪਈਆਂ ਚੀਜਾਂ ਇੰਝ
52]