________________
ਇਸ ਪ੍ਰਕਾਰ, ਧਰਮ ਚਿੰਤਨ ਕਰਦੇ ਹੋਏ, ਆਨੰਦ ਸ਼ਮਣਾਂ ਦੇ ਉਪਾਸਕ ਨੂੰ, ਇਕ ਦਿਨ ਸ਼ੁਭ ਅਧਿਆਵਸਾਏ ਸ਼ੁਭ ਪਰਿਨਾਮ ਅਤੇ ਸ਼ੁਧ ਲੇਸ਼ਿਆ ਦੇ ਕਾਰਨ ਅਵਧੀ ਗਿਆਨ-ਆਵਰਨ ਕਰਮ ਦੇ ਖਾਤਮਾ ਹੋਣ ਤੇ ਅਵਧੀ ਗਿਆਨ ਪ੍ਰਾਪਤ ਹੋ ਗਿਆ । ਸਿਟੇ ਵਜੋਂ ਉਹ ਪੂਰਵ, ਪੱਛਮ ਦੇ ਵਲ ਲਵਨਸਮੁੰਦਰ ਤਕ 500 ਯੋਜਨ ਦੀ ਦੂਰੀ ਤਕ ਜਾਨਣ ਅਤੇ ਵੇਖਣ ਲਗਾ । ਉਤਰ ਦਿਸ਼ਾ ਵੱਲ ਕਲਹਿਮਵਾਨ ਵਰਧਰ ਪਰਵਤ ਨੂੰ, ਉਰਧਵ ਲੋਕ ਵਿਚ ਸ਼ਧਰਮ ਕਲਪ ਤਕ ਅਤੇ ਅਧੋ ਲੋਕ ਵਿਚ 84000 ਸਾਲ ਦੀ ਸਥਿਤੀ ਵਾਲੇ ਲੋਪਾਚਯਤ ਨਰਕ ਨੂੰ ਜਾਨਣ ਤੇ ਵੇਖਣ ਲਗਾ । 175।
ਉਸ ਕਾਲ ਤੇ ਉਸ ਸਮੇਂ ਭਗਵਾਨ ਮਹਾਵੀਰ ਪਿੰਡਾਂ, ਸ਼ਹਿਰਾਂ ਵਿਚ ਧਰਮ ਪ੍ਰਚਾਰ ਕਰਦੇ ਹੋਏ ਵਨਿਜਗਰਾਮ ਦੇ ਬਾਹਰ ਦੁਤੀਪਲਾਸ਼ ਨਾਓਂ ਦੇ ਚੇਤਯ ਵਿਚ ਪਹੁੰਚੇ । ਸ਼ਹਿਰ ਵਾਲਿਆਂ ਦੀ ਪਰਿਸ਼ਧ ਭਾਸ਼ਨ ਸੁਨਣ ਆਈ ਤੇ ਚਲੀ ਗਈ 176
10 ਦ੍ਰਿਸ਼ਟ ਭਕਤਵਰਜਨ ਪ੍ਰਤਿਮਾਂ (ਤਣ ਮਕਰ ਯੌਰ—ਇਸ ਪ੍ਰਤਿਮਾਂ ਵਿਚ ਉਪਾਸਕ ਆਪਣੇ ਲਈ ਬਣਿਆ ਭੋਜਨ ਵੀ ਨਹੀਂ ਗ੍ਰਹਿਨ ਕਰਦਾ । ਸੰਸਾਰਿਕ ਮਾਮਲਿਆਂ ਬਾਰੇ ਰਾਏ ਪਛਣ ਤੇ ਇਹ ਹੀ ਆਖਦਾ ਹੈ ਕਿ ‘ਮੈਂ ਜਾਣਦਾ ਹਾਂ ਜਾਂ ਨਹੀਂ ਜਾਣਦਾ” । ਵਿਸਥਾਰ ਨਾਲ ਇਜ਼ਾਜਤ, ਹੁਕਮ ਜਾਂ ਰਾਏ ਨਹੀਂ ਦਿੰਦਾ । ਸਿਰ ਉਸਤਰੇ ਨਾਲ ਮਨਾਉਂਦਾ ਹੈ । ਕੋਈ ਕੋਈ ਇਕ ਬੋਦੀ ਵੀ ਰਖਦਾ ਹੈ । ਇਸਦਾ ਸਮਾਂ 1, 2, ਂ ਦਿਨ ਜਿਆਦਾ ਤੋਂ ਜ਼ਿਆਦਾਂ 10 ਮਹੀਨੇ ਹੈ ।
11. ਮਣ ਭੂਤ ਪ੍ਰਤਿਮਾਂ (ਅਸਧ ਸ੍ਰ)—ਇਸ ਪ੍ਰਤਿਮਾਂ ਵਿਚ ਉਪਰੋਕਤ ਸਭ ਨਿਅਮਾਂ ਦਾ ਪਾਲਣ ਕਰਦਾ ਹੈ। ਸਿਰ ਦੇ ਵਾਲ ਉਸਤਰੇ ਜਾਂ ਸ਼ਕਤੀ ਅਨੁਸਾਰ ਹਥ ਨਾਲ ਪੁਟਦਾ ਹੈ । ਪੰਜ ਮਹਾਂਵਰਤ, ਅਤੇ ਸਾਧੂ ਵਰਗਾ ਭੇਸ ਰਖਦਾ ਹੈ ਸਿਰਫ ਉਪਾਸ਼ਕ ਭੋਜਨ ਸਬੰਧੀ ਨਿਯਮਾਂ ਵਿਚ ਛੋਟ ਰਖਦਾ ਹੈ ਉਹ ਮੰਗਕੇ ਖਾਂਦਾ ਹੈ, ਪਰ ਉਸਨੂੰ ਆਪਣੇ ਰਿਸ਼ਤੇਦਾਰਾਂ ਦਾ ਭੋਜਨ ਲੈਣ ਦੀ ਖੁਲ ਹੈ । ਇਸ ਪ੍ਰਤਿਮਾਂ ਦਾ ਸਮਾਂ ਘਟੋ ਘਟ 1, 2, 3 ਦਿਨ ਤੋਂ ਜ਼ਿਆਦਾ 11 ਮਹੀਨੇ ਹੈ । ਸਭ ਪ੍ਰਤਿਮਾਵਾਂ ਦਾ ਸਮਾਂ ਸਾਢੇ 5 ਸਾਲ ਹੈ ।
ਪਾਠ ਨੰ: 71 ਦੀ ਟਿਪਣੀ
ਲਈ ਮਜ਼ਬੂਤ
1, ਅਧਿਆਵਸਾਏ (ਅਧਕਸ਼ਧ) ਦਾ ਅਰਥ ਹੈ ਸ਼ੁਭ ਕੰਮ ਇਰਾਦਾ । ਭਾਵ ਸਭ ਤੋਂ ਪਹਿਲਾਂ ਆਨੰਦ ਨੇ ਤਪਸਿਆ, ਧਿਆਨ ਰਾਹੀਂ ਕਰਮਾਂ ਨਾਲ ਜੰਗ ਕਰਨ ਦਾ ਇਰਾਦਾ ਬਨਾਇਆ ।
[ 51