________________
ਇਸਤੋਂ ਬਾਅਦ ਇਕ ਦਿਨ ਆਨੰਦ ਸ਼ਮਣ ਦੇ ਉਪਾਸਕ ਨੂੰ ਅਧੀ ਰਾਤ ਦੇ ਪੱਖ ਵਿਚ ਧਰਮ ਦਾ ਚਿੰਤਨ ਕਰਦੇ ਹੋਏ, ਇਹ ਵਿਚਾਰ ਹੋਇਆ, “ਹੁਣ ਮੈਂ ਤਪਸਿਆ ਕਾਰਨ ਕਮਜ਼ੋਰ ਹੋ ਗਿਆ ਹਾਂ, ਨਸਾਂ ਵਿਖਾਈ ਦੇਣ ਲੱਗ ਪਈਆਂ ਹਨ, ਫਿਰ ਵੀ ਅਜੇ ਤਕ ਉਥਾਨ (ਵਿਕਾਸ ਦੀ ਭਾਵਨਾ, ਉਠਣ, ਬੈਠਣ, ਚੱਲਣ ਦੀ ਸ਼ਕਤੀ) ਕਰਮ ਬਲ, ਵੀਰਜ(ਆਤਮਿਕ ਸ਼ਕਤੀ), ਪੁਰਸ਼ਾਰਥ, ਪਰਾਕਰਮ, ਸ਼ਰਧਾ, ਧੀਰਜ (ਹੌਸਲਾ) ਕਿਸੇ ਵੀ ਪ੍ਰਕਾਰ ਦੇ ਦੁਖ, ਮੁਸੀਬਤ ਤੋਂ ਨਾ ਘਬਰਾਉਣਾ) ਅਤੇ ਸੰਵੇਗ (ਆਤਮਾ ਦਾ ਵਿਵੇਕ ਅਤੇ ਸੰਸਾਰਿਕ ਚੀਜ਼ਾਂ ਪ੍ਰਤੀ ਮਮਤਾ ਨਾ ਰਖਣਾ) ਮੌਜੂਦ ਹੈ । ਇਸ ਲਈ ਜਦ ਤਕ ਮੇਰੇ ਵਿਚ ਉਪਰੋਕਤ ਸ਼ਕਤੀਆਂ ਮੌਜੂਦ ਹਨ ਅਤੇ ਜਦ ਤਕ ਮੈਨੂੰ ਧਰਮ ਦਾ ਉਪਦੇਸ਼ ਦੇਣ ਵਾਲੇ ਧਰਮ-ਅਚਾਰੀਆ ਸ਼੍ਰੋਮਣ ਭਗਵਾਨ ਮਹਾਂਵੀਰ, ਜਿਨ ਗੰਧ ਹਾਥੀ ਦੀ ਤਰ੍ਹਾਂ ਧਰਤੀ ਤੇ ਘੁੰਮ ਰਹੇ ਹਨ ਮੇਰੇ ਲਈ ਇਹ ਚੰਗਾ ਹੋਵੇਗਾ ਕਿ ਮੈਂ ਆਖਰੀ ਸੰਲੇਖਣਾ (ਗਿਆਨੀਆਂ ਵਾਲੀ ਮੌਤ) ਗ੍ਰਹਿਨ ਕਰਾਂ । ਭੋਜਨ ਪਾਣੀ ਆਦਿ ਦਾ ਤਿਆਗ ਕਰਾਂ ਮੌਤ ਦੀ ਇਛਾ ਨਾ ਕਰਦਾ ਹੋਇਆ ਇਕ ਚਿੱਤ ਹੋਕੇ ਆਖਰੀ ਸਮਾਂ ਗੁਜ਼ਾਰਾਂ 174
ਮੀਰ) ਪ੍ਰਤਿਮਾਂ ਜਾਂ ਦਿਵਾਮੈਥੂਨ ਤਿਆਗ ਪ੍ਰਤਿਮਾ ਹੈ । ਇਸਦਾ ਸਮਾਂ 6 ਮਹੀਨੇ ਹੈ ।
7. ਚਿੱਤਾਅਹਾਰ ਵਰਜਨ (ਸਥਿਰਾਵਾਦ ਯੰਗ) ਪ੍ਰਤਿਮਾਂ—ਇਸ ਪ੍ਰਤਿਮਾਂ ਵਿਚ ਵਕ ਹਰ ਕਿਸਮ ਦੇ ਸਚਿੱਤ ਭੋਜਨ ਦਾ ਤਿਆਗ ਕਰਦਾ ਹੈ . ਬ੍ਰਮਚਰਜ ਦਾ ਮਜ਼ਬੂਤੀ ਨਾਲ ਪਾਲਨ ਕਰਦਾ ਹੈ ਇਸਦਾ ਸਮਾਂ 6 ਮਹੀਨੇ ਹੈ ।
8,
ਸਵੈ ਅਰੰਭਵਰਜਨ
ਧ
ਮਰੀਰ ਪ੍ਰਤਿਮਾਂ—ਇਸ ਪ੍ਰਤਿਮਾਂ ਵਿਚ ਉਪਾਸਕ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਕਰਦਾ । ਸੁਚਿੱਤ ਭੋਜਨ ਦਾ ਤਿਆਗ ਕਰਦਾ ਹੈ, ਪਰ ਉਪਾਸਕ ਰੋਜਗਾਰ ਜਾਂ ਦੂਸਰੇ ਤੋਂ ਕੰਮ ਕਰਾਉਣ ਦਾ ਤਿਆਗ ਨਹੀਂ ਕਰਦਾ, ਇਸਦਾ ਸਮਾਂ ਘਟੋ ਘਟ ਇਕ ਦੋ, ਤਿੰਨ ਦਿਨ ਅਤੇ ਜ਼ਿਆਦਾ ਤੋਂ ਜ਼ਿਆਦਾ 8 ਮਹੀਨੇ ਹੈ ।
9. ਭਰਿਤਕ ਪ੍ਰੇਸ਼ਯਾਂ ਆਰੰਭ ਵਰਜਨ ਪ੍ਰਤਿਮਾਂ (ਸਰਬੋਧ,ਮਥ ਕਰੀਰ) ਨੌਵੀਂ ਪ੍ਰਤਿਮਾਂ ਦਾ ਪਾਲਣ ਕਰਨ ਵਾਲਾ ਉਪਰੋਕਤ ਨਿਯਮਾਂ ਦਾ ਪਾਲਣ ਤਾਂ ਕਰਦਾ ਹੈ, ਪਰ ਜੇ ਭੋਜਨ ਉਸ ਲਈ ਬਨਾਇਆ ਗਿਆ ਹੈ ਉਸ ਭੋਜਨ ਨੂੰ ਗ੍ਰਹਿਣ ਕਰਨ ਦਾ ਤਿਆਗ ਨਹੀਂ ਕਰਦਾ, ਉਹ ਨਾ ਤਾਂ ਭੋਜਨ ਸਬੰਧੀ ਹਿੰਸਾ ਆਪ ਕਰਦਾ ਹੈ ਨਾ ਦੂਸਰੇ ਤੋਂ ਕਰਵਾਉਂਦਾ ਹੈ, ਪਰ ਉਸਨੂੰ ਇਹ ਆਗਿਆ ਹੈ ਕਿ ਉਹ ਕਿਸੇ ਨੂੰ ਇਸ ਸਬੰਧੀ ਆਖ ਸਕਦਾ ਹੈ ਮਾਂ ਦਾ ਘਟੋ ਘਟ ਸਮਾਂ ਇਕ, ਦੋ, ਤਿੰਨ ਦਿਨ ਹੈ ਜਿਆਦਾ ਤੋਂ ਜਿਆਦਾ 9 ਮਹੀਨੇ ਹੈ ।
50]