________________
ਅਚਾਰਿਆ ਮਲੂਕ ਚੰਦ ਜੀ
ਆਪ ਇਕ ਮਹਾਨ ਅਚਾਰਿਆ ਅਤੇ ਤਪਸਵੀ ਸਨ । ਆਪ ਦੇ ਸਮੇਂ ਵਿਕਰਮ ਸੰਬਤ 1810 ਵੈਸਾਖ ਕਲ 5. ਮੰਗਲ ਵਾਰ ਸਮੇਲਨ ਪਚੇਵਰ ਪਿੰਡ ਵਿਚ ਹੱਈਆ । ਇਸ ਸੰਤ ਸੰਮੇਲਨ ਵਿਚ ਮਨਸਾ ਰਾਮ ਜੀ ਅਤੇ ਭੋਜਰਾਜ ਜੀ ਜਿਹੇ ਮਹਾਨ ਸੰਤ ਸ਼ਾਮਲ ਹੋਏ । ਇਸ ਸੰਮੇਲਨ ਵਿਚ ਸਾਧਵੀ ਖੇਮਾਂ ਜੀ ਦਾ ਸਾਧਵੀ ਸਿੰਘ ਸਾਧਵੀ ਦਯਾ ਜੀ, ਮੰਗਲਾ ਜੀ, ਅਤੇ ਫੁੱਲਾਂ ਜੀ ਸਮੇਤ ਸ਼ਾਮਲ ਹੋਈਆਂ। ਇਸ ਸੰਮੇਲਨ ਨੇ : ਜੈਨ ਧਰਮ ਦੇ ਪ੍ਰਚਾਰ ਵਿਚ ਬਹੁਤ ਹਿਸਾ ਪਾਈਆ । ਆਪ ਸੰਬਤ 1840 ਤਕ ਜੈਨ ਧਰਮ ਦੀ ਸੇਵਾ ਕਰਦੇ ਰਹੇ ।
ਪੁੱਜ ਮਹਾ ਸਿੰਘ ਜੀ
ਆਪਦਾ ਪ੍ਰਚਾਰ ਕੇਂਦਰ ਮੁੱਖ ਰੂਪ ਵਿਚ ਸੁਨਾਮ ਸੀ। ਜਿੱਥੇ ਆਪਦਾ ਸਵਰਗਵਾਸ [ ਸੁਨਾਮ ਵਿਖੇ } ਸੰਬਤ 1861 ਨੂੰ ਹੋਈਆ। ਆਪ ਜੀ ਦੀ ਯਾਦ ਵਿਚ ਇਕ ਸਮਾਧ ਬਨੀ ਹੋਈ ਹੈ । ਜਿਸਤੇ ਲਿਖਿਆ ਹੈ “ਪੁਜ ਮਹਾਂ ਸਿੰਘ ਜੀ ਮਹਾਰਾਜ 1861 ਮੇਂ ਸੰਬਾਰਾ ਅਮੌਜ ਹਸੀਜੇ ਕਾਰਤਕ ਪ੍ਰਭਾਤ ਸ਼ਮੇਂ 16 ਦਿਨ ਆਪ ਮਹਾਨ ਅਚਾਰਿਆ ਅਤੇ ਜੈਨ ਸ਼ਾਸਤਰਾਂ ਦੇ ਜਾਨਕਾਰ ਸਨ। ਆਪ ਦੇ ਚਾਰ ਚੇਲੇ ਹੋਏ ! (1) ਖਸਲ ਚੰਦ ਜ । (2) ਸਾਗਰ ਮਲ ਜੀ । (3) ਅਮੱਲਕ ਚੰਦ ਜੀ । (4) ਗੋਕਲ ਮੁਨੀ ਜੀ ।
( 64 )