________________
ਲੋਕਾਂ ਸਾਹ ਦੀ ਪ੍ਰੰਪਰਾ
ਜਿਵੇਂ ਪਹਿਲਾਂ ਦਸਿਆ ਗਿਆ ਹੈ ਕਿ ਲੋਕਾਂਸਾਹ ਨੇ ਆਪ ਸਾਧੂ ਜੀਵਨ ਨਹੀਂ ਗ੍ਰਹਿਣ ਕੀਤਾ । ਪਰ ਕੁਝ ਪੱਟਾਂਵਲੀਆਂ ਵਿਚ ਆਪ ਨੂੰ ਸਾਧੂ ਦਸੀਆਂ ਗਿਆ ਹੈ । ਆਪ ਦੇ ਸਵਰਗਵਾਸ ਤੋਂ ਵਾਅਦ ਸੰ: 1551 ਮਾਘ ਕ੍ਰਿਸ਼ਨਾ 12 ਨੂੰ ਸ਼੍ਰੀ ਜੀਵ ਜੀ ਰਿਸ਼ੀ ਹੋਏ, ਆਪਨੇ ਸੰ. 1578 ਵਿਚ ਸਾਧੂ ਜੀਵਨ, ਸੰ. 1585 ਵਿਚ ਅਚਾਰਿਆ ਪਦਵੀ ਪ੍ਰਾਪਤ ਕੀਤੀ ।
ਸ਼੍ਰੀ ਜੀਵਾਜੀ ਦੇ ਸ਼੍ਰੀ ਰੂਪ ਜੀ ਰਿਸ਼ੀ ਹੋਏ । ਇਹ ਸ਼੍ਰੀ ਜੀਵ ਰਿਸ਼ੀ, ਜੀਵਰਾਜ ਜੀ ਤੋਂ 1120 ਸਾਧੂ ਬਣ ਗਏ ਸਨ
ਭਿੰਨ ਸਨ । ਲੋਕਾਂਸਾਹ ਦੇ ਜੀਵਨ ਵਿਚ ਲੋਕਾਂ ਗੁੱਛ ਦੇ ਜੋ ਭਿੰਨ-ਭਿੰਨ ਦਿਸ਼ਾਵਾਂ ਅਤੇ ਦੇਸ਼ਾਂ ਵਿਚ ਧਰਮ ਪ੍ਰਚਾਰ ਕਰਨ ਲੱਗੇ । ਜੀਵਾ ਜੀ ਰਿਸ਼ੀ ਦੇ ਤਿੰਨ ਚੇਲੇ ਸਨ। (1) ਸ਼੍ਰੀ ਕੁੰਵਰ ਰਿਸ਼ੀ ਜੀ। (2) ਸ਼੍ਰੀ ਸ਼੍ਰੀਵਰ ਰਿਸ਼ੀ ਜੀ । (3) ਸ਼੍ਰੀ ਸ਼੍ਰੀ ਮਲ ।
ਸਿਟੇ ਵਝੋਂ ਲੋਕਾਂ ਗੱਛ ਤਿੰਨ ਹਿਸੇਆਂ ਵਿਚ ਵੰਡ ਗਿਆ । ਭਾਵੇਂ ਕੁਝ ਮੁਨੀਆਂ ਦਾ ਪੰਜਾਬ ਨਾਲ ਸ਼ਿਧਾ ਜਾ ਅਸਿਧਾ ਸੰਬੰਧ ਨਹੀਂ । ਪ੍ਰਤੂੰ ਇਸ ਵੰਡ ਦੇ ਕਾਫੀ ਮੁਨੀਆਂ ਦੀ ਪ੍ਰੰਪਰਾ ਫੇਰ ਇਨ੍ਹਾਂ ਤਿੰਨ ਗੱਛਾ ਵਿਚ ਆ ਮਿਲਦੀ ਹੈ। ਇਹ ਗੱਛ ਸਨ (1) ਗੁਜਰਾਤੀ (2) ਨਾਗਰੀ, (3) ਉਤਰਾਧ । ਇਨ੍ਹਾਂ ਤਿੰਨ ਗੱਛਾਂ ਵਿਚ—(1) ਰਤਨ ਸਿੰਘ ਜੀ (2) ਕੇਸ਼ਵ ਜੀ। (3) ਸ਼ਿਵ ਜੀ, (4) ਅਤੇ ਕਾਨ ਜੀ ਰਿਸ਼ੀ ਪੈਦਾ ਹੋਏ।
ਸ਼੍ਰੀ ਵਰ ਸਿੰਘ ਤੋਂ ਬਾਅਦ ਯਸ਼ਵੰਤ ਰਿਸ਼ੀ ਜੀ ਗੁਜਰਾਤੀ ਲੋਕਾਂ ਗੁੱਛ ਦੇ ਅਚਾਰਿਆ
ਬਣੇ । ਆਪ ਤੋਂ ਵਾਅਦ ਬਜਰੰਗ ਰਿਸ਼ੀ ਜੀ ਇਸ ਗੁੱਛ ਦੇ ਅਚਾਰਿਆ ਬਣੇ ਸਨ । ਵਿਕਰਮ ਦੀ 17 ਵੀਂ ਸਦੀ ਵਿਚ ਯਤੀ ਦੀਆ ਬੁਰਾਇਆਂ ਪਹਿਲਾਂ ਤੋਂ ਜਿਆਦਾ ਵੱਧ ਗਈਆਂ ਸਨ । ਸੰ: 1610 ਵਿਚ ਰਿਸੀ ਕੁੰਵਰ ਜੀ ਅਚਾਰਿਆ ਬਣੇ । ਇਨ੍ਹਾਂ ਦੇ ਚੋਲੇ ਰਤਨ ਸਿੰਘ ਸੰ: 1648 ਵਿਚ ਸਾਧੂ ਬਣੇ । ਸੰ: 1688 ਵਿਚ ਸ਼ਿਵ ਜੀ ਰਿਸ਼ੀ ਇਸ ਪ੍ਰੰਪਰਾਂ ਦੇ ਵਾਰਸ ਸਨ । ਇਨ੍ਹਾਂ ਦੇ ਚੇਲੇ ਹੀਰਾ ਆਚਾਰ ਜੀ ਹੋਏ। ਆਪ ਨਾਗਰ ਸ਼ਹਿਰ ਦੇ ਸਨ । ਇਨ੍ਹਾਂ ਦੇ ਨਾਂ ਤੇ ਨਾਗੋਰੀ ਗੱਛ ਦੀ ਉਤਪਤੀ ਹੋਈ। ਇਸੇ ਗੱਛ ਵਿਚ ਅਚਾਰਿਆ ਮਨੋਹਰ ਰਿਸ਼ੀ ਹੋਏ । ਜਿਸਤੋਂ ਮਨੋਹਰੀ ਗੱਛ ਦੀ ਉਤਪਤੀ ਹੋਈ। ਉਤਰਾਧ ਗੱਛ ਦੀ ਸਥਾਪਨਾ ਕਿਸ ਮੁਨੀ ਨੇ ਕੀਤੀ । ਇਸ ਵਾਰੇ ਜੈਨ ਇਤਹਾਸ ਅਤੇ ਪਟਾਵਲੀਆਂ ਚੁੱਪ ਹਨ ।
ਕ੍ਰਿਆ ਉਦਾਰਕ ਮਹਾਪੁਰਸ਼
I
ਇਸ ਸਮੇਂ ਯਤੀ ਪ੍ਰੰਪਰਾ ਨੂੰ ਛੱਡ ਕੇ ਸ਼ਾਸਤਰਾਂ ਅਨੁਸਾਰ 5 ਮਹਾਪੁਰਸ਼ ਸਾਧੂ ਬਣੇ। ਸਵੇਤਾਂਬਰ ਜੈਨ ਸਥਾਨਕਵਾਸੀ ਇਨ੍ਹਾਂ ਨੂੰ ਕ੍ਰਿਆਉਦਾਰਕ ਮਹਾਂਪੁਰਸ਼ ਮਨਦੀ ਹੈ । (1) ਜੀਵਰਾਜ ਜੀ, (2) ਲਵ ਜੀ ਰਿਸ਼ੀ, (3) ਧਰਮ ਸਿੰਘ ਜੀ, (4) ਧਰਮ ਦਾਸ ਜੀ, (5) ਹਰਜੀ ਰਿਸ਼ੀ ਮਹਾਰਾਜ । (52)