________________
ਮੰਦਰਾਂ ਦੇ ਦਰਸ਼ਨ ਇਕ ਨੌਕਰ ਭੇਜ ਕੇ ਕਰਵਾਏ ! ਸੰਘ ਇਥੇ ਦੱਸ ਦਿਨ ਰਿਹਾ ।
ਫੇਰ ਦੇਸ਼ ਵਾਪਸੀ ਦੇ ਖਿਆਲ ਨਾਲ ਸੰਘ ਵਾਪਸ ਹੁੰਦਾ ਹੋਇਆਂ ਗੋਪਾਂਚਾਲਪੁਰ (ਗੁਲੇਰ) ਪਹੁੰਚਿਆ। ਇਥੋਂ ਨੰਦਨਬਨ ਪੁਰ (ਨਾਦਨ) ਕੱਟਿਲ ਗ੍ਰਾਮ (ਕੋਟਲਾ) ਕੋਠੀਪੁਰ ਪਹੁੰਚਿਆ | ਇਥੋਂ 40 ਮੀਲ ਦਾ ਸਫਰ ਸੰਘ ਨੇ ਕਿਸ਼ਤੀਆਂ ਰਾਹੀਂ ਕਰਕੇ ਸੰਘ ਦੀਵਾਲਪੁਰ ਪਹੁੰਚਿਆ । ਇਥੇ 10 ਦਿਨ ਧਰਮ ਪ੍ਰਚਾਰ ਦੇ ਕੰਮ ਕਰਦੇ ਹੋਏ ਇਹ ਸੰਘ ਵਾਪਸ ਫਰੀਦਪੁਰ (ਪਾਕਪਟਨ) ਪਹੁੰਚ ਗਿਆ ।
ਇਸ ਸੰਘ ਨੇ 24 ਤੀਰਥੰਕਰਾਂ ਦੇ ਬਣੇ ਹੋਏ ਮੰਦਰਾਂ ਦੇ ਦਰਸ਼ਨ ਕੀਤੇ । . .
ਇਸੇ ਪ੍ਰਕਾਰ ਸੰ. 1345 ਵਿੱਚ ਸ੍ਰੀ ਹਰਚੰਦ ਨੇ ਇਸ ਤੀਰਥ ਦੀ ਯਾਤਰਾ ਕੀਤੀ । ਸੰ: 1497, 1400, 1422, 1440, 1700 ਵਿੱਚ ਅਨੇਕਾਂ ਤੀਰਥ ਯਾਤਰੀਆਂ ਦੇ ਇਸ ਤੀਰਥ ਦੀ ਯਾਤਰਾ ਕਰਨ ਦਾ ਜਿਕਰ ਹੈ। ਕੀਰਮ, (ਵੈਜਨਾਬ, ਪਪਲਾ) ਦਾ ਪੁਰਾਣਾ ਨਾਂ ਹੈ ਜਿਥੇ ਹੁਣ ਵੀ ਇੱਕ ਸ਼ਿਵ ਮੰਦਰ ਵਿਚ ਕੁਝ ਜੈਨ ਮੂਰਤੀਆਂ ਵਿਰਾਜਮਾਨ ਸਨ । ਇਕ ਉਪਰੇ ਤਾ ਸੰਮਤ 1296 ਦਾ ਸ਼ਿਲਾਲੇਖ ਇਸ ਮੂਰਤੀ ਸਥਾਪਨਾ ਕਰਨ ਵਾਲੇ ਸ੍ਰੀ ਅਭੈਦੇਵ ਰੀ ਦੇ ਚੇਲੇ ਦੇਵਭਦਰ ਅਚਾਰਿਆਂ ਸਨ ।
ਇਥੇ ਢੋਲਵਾਹਾ (ਜਿਲਾ ਹੁਸ਼ਿਆਰਪੁਰ) ਦੇ ਪੁਰਾਣੇ ਮੰਦਰਾਂ ਦਾ ਜਿਕਰ ਕਰਨਾ ਵੀ ਬਹੁਤ ਜਰੂਰੀ ਹੈ । ਜਿਨ੍ਹਾਂ ਦੀਆਂ ਮੂਰਤੀਆਂ ਸਾਧੂ ਆਸ਼ਰਮ ਹੁਸ਼ਿਆਰਪੁਰ ਵਿੱਚ ਪਈਆਂ ਹਨ । . ਇੱਕ ਪੁਰਾਤਨ ਪਾਵਲੀ ਵਿਚ 84 ਗੱਛਾ ਦੇ ਨਾਂ ਹੇਠ ਨਗਰ ਕੋਠੀਆ ਗੱਛ ਅਤੇ ਕਪੁਰ ਗੱਛਾਂ ਦੇ ਨਾਂ ਆਏ ਹਨ । ਇਨ੍ਹਾਂ ਤੋਂ ਸਿੱਧ ਹੈ ਕਿ ਪੁਰਾਤਨ ਸਮੇਂ ਤੋਂ ਹੀ ਇਹ ਇਲਾਕੇ ਜੈਨ ਧਰਮ ਦਾ ਕੇਂਦਰ ਹਨ ।
ਨਦੋਨ ਵੀ ਜੈਨ ਧਰਮ ਦਾ ਕੇਂਦਰ ਰਿਹਾ ਹੈ । ਜਿਥੇ ਵਿਕਰਮ ਸੰਬਤ 1468 ਨੂੰ ਦੀਵਾਲੀ ਵਾਲੇ ਦਿਨ ਸ੍ਰੀ ਵਰਧਮਾਨ ਸੂਰੀ ਨੇ ਅਚਾਰਿਆ ਦਿਨਕਰ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ । ਉਸ ਸਮੇਂ ਇਥੇ ਅਨੰਦ ਪਾਲ ਦਾ ਰਾਜ ਸੀ । 3 . :, ਪੰਜੋਰ ਦਾ ਪੁਰਾਣਾ ਨਾਂ ਪੰਚਪੁਰ ਆਇਆ ਹੈ ਪਿਛੇ ਜਿਹੇ ਪੰਜਰ ਬਾਗ ਦੇ ਕਰੀਬ ਗੂਗਮਾੜੀ ਇੱਕ ਟੀਲੇ ਦੀ ਖੁਦਾਈ ਵਿਚੋਂ ਵਿਕਰਮ ਦੀ 9-10 ਸੰਦੀ ਦੀਆਂ ਜੈਨ ਮੂਰਤੀਆਂ ਮਿਲੀਆਂ ਹਨ । ਜੈਨ ਕਵਿ ਸ੍ਰੀ ਮਾਨ ਨੇ ਵਿਕਰਮ ਦੀ 17 ਸਦੀ ਵਿੱਚ ਇਸ ਤੀਰਥ ਉਪਰ 52 ਜੈਨ ਮੰਦਰਾਂ ਦੀ ਸੂਚਨਾ ਦਿੱਤੀ ਹੈ । ਇਸੇ ਪ੍ਰਕਾਰ ਚੰਡੀਗੜ ਵਿਖੇ 9ਵੀਂ ਸਦੀ ਦੀਆਂ ਭਗਵਾਨ ਮਲੀਨਾਥ ਤੇ ਰਿਸ਼ਵਦੇਵ ਦੀ ਮੂਰਤੀਆਂ ਜੀਵ ਅਤੇ ਨਾਰਨੌਲ ਤੋਂ ਪ੍ਰਾਪਤ ਹੋਈਆਂ ਹਨ ।
. ਬਠਿੰਡੇ ਵਿਖੇ ਭਗਵਾਨ ਨੇਮੀਨਾਥ ਦੀ ਅਤੇ ਇੱਕ ਜਿਨ , ਕਲਪੀ ਮੁਨੀ ਦੀਆਂ 12 ( 32 )