________________
ਨੇ ਗੋਵਰਧਨ ਪਰਵਤ ਉਠਾਇਆ ਸੀ । ਉਸੇ ਤਰ੍ਹਾਂ ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਚੀਸਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੋਜਿਕਾ ਸਮਿਤਿ ਪੰਜ਼ਾਬ ਦੀ ਸਥਾਪਨਾ ਹੋਈ । ਜਿਸ ਦੀ ਹੱਦ ਨੇ ਜੈਨ ਸਮਾਜ ਨੂੰ ਪ੍ਰਣਾ ਦਿਤੀ । ਜੈਨ ਜਗਤ ਦੀ ਅੱਖ ਖੁਲ ਗਈ । ਸ੍ਰੀ ਮਹਾਵੀਰ ਜੈਨ ਸੰਘ ਦੀ ਸਥਾਪਨਾ ਹੋਈ, ਮਹਾਵੀਰ ਫਾਉਂਡੇਸ਼ਨ ਦੀ ਨੀਂਹ ਰਖੀ ਗਈ, ਅਤੇ ਪੰਜਾਬ ਸਰਕਾਰ ਨੇ 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਦੀ ਸਥਾਪਨਾ ਕਰਕੇ ਮਹਾਵੀਰ ਨਿਰਵਾਨ ਸ਼ਤਾਬਦੀ ਨੂੰ ਸੰਪੂਰਨਤਾ ਬਖਸ਼ੀ । ਇਹ ਇਕ ਰਿਕ ਸੰਸਥਾ ਹੈ !
ਇਨ੍ਹਾਂ ਧਰਮ ਭਰਾਵਾਂ ਨੂੰ ਜਿਥੇ ਧਰਮ ਪ੍ਰਤਿ ਵਿਸ਼ਵਾਸ ਹੈ, ਇਨ੍ਹਾਂ ਕੋਲ ਸਾਹਿਤਕ ਪ੍ਰਤਿਭਾ ਹੈ ਕੰਮ ਕਰਨ ਦੀ ਸ਼ਕਤੀ ਹੈ, ਉਤਸਾਹ ਹੈ, ਹੌਸਲਾ ਹੈ, ਉਥੇ ਨਾਂ ਦੀ ਭੁੱਖ ਬਿਲਕੁਲ ਨਹੀਂ। ਨਿਮਰਤਾ ਅਤੇ ਸਰਲਤਾ ਰੂਪ ਦੋ ਭੈਣਾਂ, ਜਾਪਦਾ ਹੈ, ਇਨ੍ਹਾਂ ਦੀ ਅਪਣੇ ਆਪ ਸੇਵਾ ਕਰ ਰਹੀਆਂ ਹਨ ।
ਕੋਈ ਕੁਝ ਵੀ ਆਖੇ, ਪਰ ਸਚਾਈ ਇਹ ਹੈ ਕਿ ਪੰਜਾਬੀ ਯੂਨੀਵਰਸਟੀ ਵਿਚ ਮਹਾਵੀਰ ਜੈਨ ਚੇਅਰ ਦੀ ਸਥਾਪਨਾ ਦਾ ਸੇਹਰਾ ਇਨ੍ਹਾਂ ਧਰਮ ਭਰਾਵਾਂ ਨੂੰ ਜਾਂਦਾ ਹੈ। ਚੇਅਰ ਦੇ ਨੀਂਹ ਪੱਥਰ ਦੇ ਉਪਰ ਖੁਦੇ ਨਾਂ ਨੂੰ ਕੋਈ ਮਿਟਾ ਨਹੀਂ ਸਕਦਾ।
ਮੇਰ ਹੁਣ ਤਕ ਦੀ ਜਾਣਕਾਰੀ ਦੇ ਅਨੁਸਾਰ ਜੈਨ ਸਾਹਿਤ ਨੂੰ ਪੰਜਾਬੀ ਵਿਚ ਪੇਸ਼ ਕਰਨ ਦਾ ਪੂਰਾ ਸੇਹਰਾ ਇਨ੍ਹਾਂ ਦੇ ਭਰਾਵਾਂ ਨੂੰ ਜਾਂਦਾ ਹੈ, ਹੁਣ ਤਕ ਇਨ੍ਹਾਂ ਰਾਹੀਂ ਲਿਖੇ ਗਏ ਜਾਂ ਅਨੁਵਾਦ ਕੀਤੇ, ਛਪੇ ਸਾਹਿਤ’ਚ, ਕੁਝ ਦੋਵੇਂ ਹੀ ਲੇਖਕ ਹਨ ਅਤੇ ਕੁਝ ਰਚਨਾਵਾਂ ਵਿਚ ਇਕ ਲੇਖਕ ਅਤੇ ਦੂਸਰਾ ਸੰਪਾਦਕ । ਹਰ ਹਾਲਤ ਵਿਚ ਸਾਰੀਆਂ ਰਚਨਾਵਾਂ ਵਿਚ ਦੋਵੇਂ ਹੀ ਲੇਖਕਾਂ ਦਾ ਪੂਰਾ ਸਹਿਯੋਗ ਰਿਹਾ ਹੈ । ਜਿਵੇਂ ਕਿ ਹੇਠ ਲਿਖੀ ਜਾਣਕਾਰੀ ਤੋਂ ਸਪਸ਼ਟ ਹੈਸ੍ਰੀ ਰਵਿੰਦਰ ਕੁਮਾਰ ਜੈਨ ਰਾਹੀਂ ਅਨੁਵਾਦਿਤ ਅਤੇ ਸ਼੍ਰੀ ਪੁਰਸ਼ੋਤਮ ਜੈਨ ਰਾਹੀਂ ਸੰਪਾਦਿਤ ਸਾਹਿਤ :
1. ਇਕ ਸਮਸਿਆ ਇਕ ਹਲ (ਲੇਖਕ ਸ੍ਰੀ ਹਰੀਸ਼ ਮੁਨੀ ਜੀ ਮਹਾਰਜ) 2. ਮਹਾਵੀਰ ਸਿਧਾਂਤ ਤੇ ਉਪਦੇਸ਼ (ਉਪਾਧਿਆਏ ਸ਼੍ਰੀ ਅਮਰ ਮੁਨੀ ਜੀ ਮਹਾਰਾਜ) ।
3. ਸਵਰਨ ਸਵਾਧਿਆਏ ਮਾਲਾ (ਸੰਗ੍ਰਹਿ ਕਰਤਾ ਸਾਧ · ਸ੍ਰੀ ਸਵਰਨ ਕਾਂਤਾ ਜੀ ਮਹਾਰਾਜ) ।
4. ਸ੍ਰੀ ਉਤਰਾਧਿਐਨ ਸੂਤਰ । 5. ਸ੍ਰੀ ਉਪਾਸਕ ਦਸ਼ਾਂਗ ਸੂਤਰ । 6. ਸ੍ਰੀ ਨਿਰਯਾਵਲਿਕਾ ਸੂਤਰ (ਅਪ੍ਰਕਾਸ਼ਿਤ) : :: :
( XIX)