________________
ਇੱਕ ਪ੍ਰਾਣ ਦੋ ਸ਼ਰੀਰ
(ਕੁਝ ਲੇਖਕ ਬਾਰੇ)
ਅੱਜ ਤੌਂ 11 ਸਾਲ ਪਹਿਲਾਂ ਦੋ ਨੌ ਜਵਾਨਾਂ ਨੂੰ ਵੇਖਿਆ ਦੋ ਸ਼ਕਲਾਂ, ਇਕ ਅਕਲ, ਇਕ ਭਾਵ, ਇਕ ਸੁਭਾਵ, ਇਕ ਅਚਾਰ, ਇਕ ਵਿਚਾਰ । ਪਹਿਲਾ ਦੂਸਰੇ ਦੇ ਸਨਮਾਨ ਲਈ ਅਤੇ ਦੂਸਰਾ ਪਹਿਲੇ ਦੇ ਸਨਮਾਨ ਲਈ ਸਮਰਪਿਤ । ਦੋ ਹਸਤੀਆਂ ਦੀ ਇਕ ਰੂਪਤਾ । ਇਸ ਮਤਲਬ ਦੀ ਦੁਨੀਆ ਵਿਚ, ਅਜੇਹੀ ਏਕਤਾ, ਅਜੇਹੀ ਦੋਸਤੀ ਅਤੇ ਅਜੇਹੀ ਆਦਰਸ਼ ਜੀਵਨ ਦੀ ਪਹਿਲੀ ਝਲਕ ਪਾਕੇ ਮੈਂ ਹੈਰਾਣ ਹੋ ਗਿਆ । ਇਨ੍ਹਾਂ ਦੋਸਤਾਂ ਦੇ ਦੋ ਨਾਮ ਹਨ, ਕੰਮ ਇਕ ਹੈ । ਤਾਂ ਪਹਿਲਾਂ ਨਾਉਂ ਹੀ ਦੱਸ ਦੇਵਾਂ ‘ਸ਼੍ਰੀ ਰਵਿੰਦਰ ਕੁਮਾਰ ਜੈਨ ਸ਼੍ਰੀ ਪੁਰਸ਼ੋਤਮ ਦਾਸ ਜੈਨ । ਦੋਹਾਂ ਨੂੰ ਧਰਮ ਭਰਾ ਆਖਣਾ ਹੀ ਠੀਕ ਜਾਪਦਾ ਹੈ। ਸ਼੍ਰੀ ਪੁਰਸ਼ੋਤਮ ਜੈਨ—
ਪੰਜਾਬ ਦਾ ਮਸ਼ਹੂਰ ਸ਼ਹਿਰ ਹੈ ਸੰਗਰੂਰ, ਇਸ ਤੋਂ ਥੋੜੀ ਹੀ ਦੂਰ ਤੇ ਇਕ ਕਸਬਾ ਹੈ ਧੂਰੀ । ਜੋ ਵਿਕਾਸ ਪੱਖੋਂ, ਹੁਣ ਖ਼ੁਸ਼ਹਾਲ ਨਗਰ ਦਾ ਰੂਪ ਲੈ ਰਿਹਾ ਹੈ । ਇਸੇ ਧੂਰੀ ਵਿਚ ਧਰਮ ਪ੍ਰਤਿ ਸਮਰਪਿਤ ਅਤੇ ਸ਼ਰਧਾਵਾਨ ਇਕ ਜੈਨ ਪਰਿਵਾਰ ਵਿਚ ਪ੍ਰਸਿਧ ਹਨ ਸ਼੍ਰੀ ਸਵਰੂਪ ਚੰਦ ਜੈਨ ਅਤੇ ਸ਼੍ਰੀਮਤੀ ਲਕਸ਼ਮੀ ਦੇਵੀ ਜੈਨ । ਜਿਨ੍ਹਾਂ ਨੂੰ 10 ਨਵੰਬਰ 1946 ਦੇ ਸ਼ੁਭ ਦਿਨ ਇਕ ਬਾਲਕ ਦੇ ਮਾਂ ਪਿਉ ਬਨਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਜਿਸ ਨੂੰ ਪਿਆਰਾ ਨਾਂ ਦਿਤਾ ਗਿਆ ਪੁਰਸ਼ੋਤਮ ਇਹੋ ਬਾਲਕ ਪਿਤਾ ਪੁਰਖੀ, ਧਰਮ ਸੰਸਕਾਰ ਨਾਲ ਸਿਖਿਆ ਦੇ ਖੇਤਰ ਵਿਚ ਵੀ ਤਰੱਕੀ ਕਰਦਾ ਗਿਆ ਅਤੇ ਇਸਨੇ ਸਨ 1968 ਵਿਚ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬੀ. ਏ. ਦੀ ਡਿਗਰੀ ਹਾਸਲ ਕੀਤੀ । ਦਿਲ ਵਿਚ ਧਰਮ ਸੰਸਕਾਰ ਦੇ ਬੀਜੇ ਬੀਜਾਂ ਤੋਂ ਪ੍ਰੇਰਿਤ ਹੋ ਕੇ ਪ੍ਰਸ਼ੋਤਮ ਜੈਨ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਐਡੀਸ਼ਨਲ ਸਿਖਿਆ ਦੇ ਰੂਪ ਵਿਚ ਧਰਮ ਸਿਖਿਆ ਦੀ ਬੀ. ਏ. ਦੀ ਡਿਗਰੀ 1976 ਵਿਚ ਹਾਸਲ ਕੀਤੀ ।
ਮਿਲ ਗਏ । ਠੀਕ ਧਰਮ ਪ੍ਰਕ੍ਰਿਤੀ ਦਾ
ਸ਼੍ਰੀ ਰਵਿੰਦਰ ਕੁਮਾਰ ਜੈਨ ਇਨ੍ਹਾਂ ਨੂੰ ਧਰਮ ਭਰਾ ਦੇ ਰੂਪ ਵਿਚ ਉਸੇ ਪ੍ਰਕਾਰ, ਜਿਵੇਂ ਸ਼ਰੀਰ ਨੂੰ ਪ੍ਰਾਣ ਮਿਲ ਗਏ ਹੋਣ। ਦੋਹਾਂ ਦੀ ਵਹਾ, ਇਕ ਹੀ ਰਾਹ ਵੱਲ ਵਧਣ ਲੱਗੇ ਅਤੇ ਦੋਵੇਂ ਇਕ ਹੀ ਨਿਸ਼ਾਨੇ ਵਲ ਤਰੱਕੀ ਕਰਨ
ਲੱਗੇ
ਸ਼੍ਰੀ ਰਵਿੰਦਰ ਕੁਮਾਰ ਜੈਨ—
ਮਾਲੇਰ ਕੋਟਲਾ ਕਦੇ ਪੰਜਾਬ ਦੀ ਇਕ ਮਸ਼ਹੂਰ ਮੁਸਲਿਮ ਰਿਆਸਤ ਰਹੀ ਹੈ। ਪਰ ਅਜ ਕਲ ਸੰਗਰੂਰ ਜ਼ਿਲੇ ਦਾ ਪ੍ਰਸਿਧ ਨਗਰ ਹੈ । ਇਹ ਸ਼ਹਿਰ ਜੈਨ ਸੰਸਕ੍ਰਿਤੀ ਦੇ
(XVII)