________________
ਸੰਨ 1953 ਫਗਣ ਸੁਦੀ ਪੂਰਨਮਾਸ਼ੀ ਨੂੰ ਅਚਾਰੀਆ ਸ਼੍ਰੀ ਮੋਤੀ ਰਾਮ ਜੀ ਮਹਾਰਾਜ ਦੀ ਛਤਰ ਛਾਇਆ ਵਿਚ ਘਰ ਬਾਰ ਤਿਆਗ ਕੇ ਆਪ ਸਾਧਵੀ ਬਣੇ । ਸਾਧਵੀ ਬਣਦੇ ਸਾਰ ਹੀ ਲੰਬੀ ਤਪੱਸਿਆ ਅਤੇ ਵਿਦਿਆ ਅਧਿਐਨ ਸ਼ੁਰੂ ਕੀਤਾ। ਆਪ ਦੀ ਪ੍ਰੇਰਣਾ ਨਾਲ ਅਨੇਕਾਂ ਸ਼ਿਕਾਰੀਆਂ ਨੇ ਸ਼ਿਕਾਰ ਛਡਿਆ। ਕਸਾਈਆਂ ਨੇ ਅਪਣਾ ਧੰਦਾ ਛੱਡ ਕੇ ਖੇਤੀ ਕਰਨੀ ਸ਼ੁਰੂ ਕਰ ਦਿਤੀ । ਪਸ਼ੂ ਬਲੀ ਅਤੇ ਮਾਸਾਹਾਰ ਦਾ ਪ੍ਰਚਾਰ ਸ਼੍ਰੀ ਦਰੋਪਦਾ ਜੀ ਮਹਾਰਾਜ ਦਾ ਸਵਰਗਵਾਸ ਅੰਬਾਲੇ ਵਿਖੇ ਸੰ: 1990 ਨੂੰ ਹੋਇਆ । ਆਪ ਦੀਆਂ 4 ਪ੍ਰਮੁਖ ਚੇਲੀਆਂ ਸਨ । (1) ਸ਼੍ਰੀ ਸੋਮਾ ਜੀ (2) ਸ਼੍ਰੀ ਧਨ ਦੇਵੀ ਜੀ (3) ਸ਼੍ਰੀ ਹੰਸਾ ਜੀ (4) ਸ਼੍ਰੀ ਮੋਹਨ ਦੇਵੀ ਜੀ ਮਹਾਰਾਜ ।
ਘਟਿਆ।
ਸਾਧਵੀ ਸ਼੍ਰੀ ਮੋਹਨ ਦੇਵੀ ਜੀ ਮਹਾਰਾਜ
ਸਾਧਵੀ ਸ਼੍ਰੀ ਮੋਹਨ ਦੇਵੀ ਜੀ ਮਹਾਰਾਜ ਦਾ ਜਨਮ ਸੰ: 1937 ਕੱਤਕ ਕ੍ਰਿਸ਼ਨਾ ਦਸ਼ਮੀ ਨੂੰ ਦਿੱਲੀ ਵਿਖੇ ਹੋਇਆ । ਆਪ ਦੇ ਪਿਤਾ ਸ਼੍ਰੀ ਕਾਲ ਮਲ ਜੈਨ ਅਤੇ ਮਾਤਾ ਗੈਂਦਾ ਦੇਵੀ ਜੀ ਸਨ । ਜੈਨ ਸੰਸਕਾਰ ਬਚਪਨ ਵਿਚ ਆਪ ਵਿਚ ਸਨ। ਆਪ ਨੇ ਛੋਟੀ ਜਿਹੀ ਉਮਰ ਵਿਚ 6 ਭਾਸ਼ਾਵਾਂ ਦਾ ਗਿਆਨ ਹਾਸਲ ਕਰ ਲਿਆ । ਆਪ ਨੇ 8ਵੀਂ ਤਕ ਸਿਖਿਆ ਹਾਸਲ ਕੀਤੀ।
ਸੰ: 1946 ਵਿਚ ਆਪ ਦੀ ਸ਼ਾਦੀ ਹੋਈ। ਆਪ ਦੇ ਸਸੁਰਾਲ ਬਹੁਤ ਅਮੀਰ ਸਨ । 14 ਸਾਲ ਦੀ ਉਮਰ ਵਿਚ ਆਪ ਦੇ ਪਤੀ ਜਗਨਨਾਥ ਦਾ ਸਵਰਗਵਾਸ ਹੋ ਗਿਆ । ਹੁਣ ਆਪ ਸਹੁਰੇ ਘਰ ਰਹਿ ਕੇ ਧਰਮ ਧਿਆਨ ਦੇ ਸਹਾਰੋ ਜੀਵਨ ਗੁਜ਼ਾਰਨ ਲੱਗੇ ।
20 ਸਾਲ ਦੀ ਉਮਰ ਵਿਚ ਆਪ ਨੂੰ ਪ੍ਰਵਰਤਨੀ ਸ਼੍ਰੀ ਪਾਰਵਤੀ ਜੀ ਮਹਾਰਾਜ ਦਾ ਉਪਦੇਸ਼ ਸੁਨਣ ਦਾ ਮੌਕਾ ਮਿਲਿਆ । ਆਪ ਦੇ ਨਾਲ ਉਨ੍ਹਾਂ ਦੀ ਚੇਲੀ ਦਰੱਪਦਾ ਜੀ ਮਹਾਰਾਜ ਵੀ ਸਨ।
ਘਰ ਵਾਲਿਆਂ ਦੋ ਸਖਤ ਵਿਰੋਧ, ਲਾਲਚ ਦੇ ਬਾਵਜੂਦ ਆਪ ਨੇ ਸੰ: 1970 ਪੋਹ ਕ੍ਰਿਸ਼ਨਾ 5 ਨੂੰ ਸਾਧਵੀ ਦੀਖਿਆ ਸ਼੍ਰੀ ਦਰੋਪਦਾ ਜੀ ਮਹਾਰਾਜ ਤੋਂ ਗ੍ਰਹਿਣ ਕੀਤੀ। ਸਾਧਵੀ ਬਣਦੇ ਸਾਰ ਹੀ ਆਪ ਨੇ ਜੈਨ ਅਤੇ ਅਜੰਨ ਗ੍ਰੰਥਾਂ ਦਾ ਤੁਲਨਾਤਮਕ ਅਧਿਐਨ ਕੀਤਾ । ਆਪ ਜੀ ਦੀ ਸਾਧਵੀ ਪਰੰਪਰਾ ਵਿਸ਼ਾਲ ਹੈ । ਆਪ ਨੇ ਜੈਨ ਏਕਤਾ, ਸ਼ਾਕਾਹਾਰ ਅਤੇ ਜੈਨ ਵਿਦਿਆ ਦੇ ਖੇਤਰ ਵਿਚ ਅਨੇਕਾਂ ਮਹੱਤਵਪੂਰਨ ਕੰਮ ਕੀਤੇ। ਆਪ ਨੇ ਅਨੇਕਾਂ
(169)