________________
ਐ ਮੇਹਾਨੂੰ ਵਿਦੇਵਾਨੂੰ ਸਾਧਵੀ ਸੈਨੂੰ । ਆਪ ਨੇ ਅਨੇਕਾਂ ਧਰਮੇਂ ਚਰਚਾਵਾਂ ਕਰ ਕੇ ਜੈਨ ਧਰਮ ਦਾ ਪ੍ਰਚਾਰ ਕੀਤਾ । ਆਪ ਪ੍ਰਵਰਤਨੀ ਰਾਜਮਤੀ ਜੀ ਦੀ ਆਗਿਆ ਵਿਚ ਸੰ: 1956 ਵਿਚ ਆਏ । ਆਪ ਦਾ ਸੈਵਰਗਵਾਸ ਸੰ: 2009 ਵੇਨ ਸ਼ੁਕਲਾ 15 ਨੂੰ ਹੋਇਆ। ਆਪ ਦੀਆਂ ਤੇ ਪ੍ਰਮੁੱਖ ਚੋਲੀਆਂ ਸਨ । (1) ਦੇਵਕੀ ਜੀ (2) ਸ੍ਰੀ ਧਨ ਦੇਵੀ ਜੀ (3) ਸ੍ਰੀ ਮਥੁਰਾ ਜੀ ।
ਮਹਾਸਾਧਵੀ ਸ਼ੀ ਭਗਵਾਨ ਦੇਵੀ ਜੀ ਮਹਾਰਾਜ
ਸਾਧਵੀ ਸੀ ਭਗਵਾਨ ਦੇਵੀ ਜੀ ਦਾ ਨਮ ਸੰ: 1921 ਨੂੰ ਰਾਧਾ ਕ੍ਰਿਸ਼ਨ ਜੀ ਦੇ ਘਰ ਹੋਇਆ । ਆਪਦਾ ਪਰਿਵਾਰ ਇਕ ਮਸ਼ਹੂਰ ਜੰਨ ਘਰਾਨਾ ਸੀ । ਆਪ ਜੀ ਦੀ ਸ਼ਾਦੀ ਸੰਮਾਨੇ ਵਿਖੇ ਹੋਈ। ਪਰ ਬਦਕਿਸਮਤੀ ਨਾਲੇ ਆਪ ਛੇਤੀ ਹੀ ਵਿਧਵਾ ਹੋ ਗਏ । ਉਸ ਸਮੇਂ ਆਪ ਦੇ ਇਕ ਪੁੱਤਰੀ ਵੀ ਹੋਈ ! ਨੌਕਰ ਨੇ ਲਾਲਚ ਵਸ਼ ਆਪ ਦੀ ਛੋਟੀ ਜੇਹੀ ਪੁਤਰੀ ਨੂੰ ਮਾਰ ਦਿੱਤਾ। ਭਗਵਾਨ ਦੇਵੀ ਨੂੰ ਸੰਸਾਰ ਦੇ ਸੁਖ ਅਸਾਰ ਜਾਪਣ ਲਗੇ ! ਇਕ ਵਾਰ ਪ੍ਰਵਰਤਨੀ ਸੀ ਪਾਰਵਤੀ ਜੀ ਮਹਾਰਾਜ ਮਾਛੀਵਾੜੇ ਪਧਾਰੇ । ਉਨ੍ਹਾਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋਕੇ ਸੰ: 1943 ਜੇਠ ਸ਼ੁਕਲਾ 10 ਨੂੰ ਆਪ ਸਾਧਵੀ ਬਣੇ ।
ਆਪ ਦਾ ਸਵਰਗਵਾਸ ਸੰ: 1962 ਨੂੰ ਗੁਜਰਾਂਵਾਲੇ ਵਿਖੇ ਹੋਇਆ। ਆਪ ਨੇ 19 ਸਾਲ ਜੈਨ ਧਰਮ ਦਾ ਪ੍ਰਚਾਰ ਭਾਰਤ ਦੇ ਭਿੰਨ ਭਿੰਨ ਹਿੱਸਿਆਂ ਵਿਚ ਕੀਤਾ । ਆਪ ਦੀਆਂ 4 ਚਲੀਆਂ ਸਨ (1) ਸ੍ਰੀ ਮਥੁਰਾ ਜੀ ਮਹਾਰਾਜ (2) ਪੂਰਨ ਦੇਵੀ ਜੀ ਮਹਾਰਾਜ (3) ਦਰ ਦਾ ਜੀ ਮਹਾਰ'ਜ (4) ਲਕਸ਼ਮੀ ਦੇਵੀ ਜੀ ਮਹਾਰਾਜ !
ਮਹਾਸਾਧਵੀ ਸ੍ਰੀ ਦਰੋਪਦਾ ਜੀ ਮਹਾਰਾਜ
ਆਪ ਸ੍ਰੀ ਭਗਵਾਨ ਦੇਵੀ ਜੀ ਮਹਾਰਾਜ ਦੀ ਪ੍ਰਮੁੱਖ ਚੇਲੀ ਸਨ। ਆਪ ਦਾ ਜਨਮ ਅੰਬਾਲੇ ਦੇ ਪ੍ਰਸਿਧ ਜੈਨ ਉਪਾਸਕ ਲਾਲਾ ਮੇਲਾ ਰਾਮ ਅਤੇ ਸ੍ਰੀਮਤੀ ਜਮਨਾ ਦੇਵੀ ਦੇ ਘਰ ਸੰ: 1934 ਮਾਘ ਕ੍ਰਿਸ਼ਨਾ 7 ਨੂੰ ਹੋਇਆ। ਆਪ ਨੇ ਸਕੂਲ ਵਿਚ ਉਸ ਸਮੇਂ ਅਨੁਸਾਰ ਸਿਖਿਆ ਗ੍ਰਹਿਣ ਕੀਤੀ । ਆਪ ਬੜੇ ਸ਼ਾਦੀ 11 ਸਾਲ ਦੀ ਉਮਰ ਵਿਚ ਹੋਈ ।
ਇਕ ਵਾਰ ਆਪ ਨੂੰ ਅੰਬਾਲੇ ਵਿਚ ਹੀ ਜੈਨ ਸਾਧਵੀਆਂ ਦੇ ਸੰਪਰਕ ਅਤੇ ਭਾਸ਼ਨ ਸੁਨਣ ਦਾ ਮੌਕਾ ਮਿਲਿਆ । ਆਪ ਦੇ ਉੱਪਰ ਵੈਰਾਗ ਦਾ ਰੰਗ ਚੜ ਗਿਆ । ਪਰੰਪਰਾ ਅਨੁਸਾਰ ਆਪ ਨੇ ਗੁਰੂਆਂ ਦੇ ਚਰਨਾਂ ਵਿਚ ਰਹਿ ਕੇ ਮੁਢਲੀ ਧਾਰਮਿਕ ਸਿਖਿਆ ਹਿਣ ਕੀਤੀ ।
( 168 )