________________
ਤਕ ਪਹੁੰਚਾਇਆ ਹੈ । ਆਪ ਨੇ ਧਿਆਨ ਸਾਹਿਤ ਤੇ 25, ਭਿੰਨ ਭਿੰਨ ਵਿਸ਼ਿਆਂ ਤੇ 100 ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿਚੋਂ ਕੁਝ ਦਾ ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਚੁਕਿਆ ਹੈ । ਜੈਨ ਸ਼ਾਸਤਰਾਂ ਦੇ ਆਪ ਮਹਾਨ ਟੀਕਾਕਾਰ ਹਨ । ਸਾਰੇ ਸ਼ਾਸਤਰਾਂ ਵਿਚ ਆਪ ਪਾਠਾਂ ਨੂੰ ਸ਼ੁਧ ਕਰਨ ਦਾ ਕੰਮ ਕਰਦੇ ਰਹੇ ਹਨ : ਸਿੱਟੇ ਵਜੋਂ 11 ਅੰਗ ਸ਼ੁਧ ਰੂਪ ਵਿਚ ਛਪ ਚੁਕੇ ਹਨ । 12 ਉਪਾਂਗ ਸ ਵਿਚ ਹਨ । ਜੈਨ ਵਿਸ਼ਵ ਕੋਸ਼ ਦੇ ਆਪ ਸੰਪਾਦਕ ਹਨ । ਜੋ ਅਚਾਰੀਆ ਜੀ ਦਾ ਸਾਰਾ ਸਾਹਿਤ ਰਾਜਸਥਾਨੀ ਵਿਚ ਸੰਪਾਦਨ ਕਰਕੇ ਛਪਾਉਣ ਦਾ ਸੁਭਾਗ ਵੀ ਆਪ ਨੂੰ ਹਾਸਲ ਹੈ । ਆਪ ਦੇ ਸਾਰੇ ਕੰਮ ਵਿਚ ਪ੍ਰਮੁਖ ਸਹਿਯੋਗੀ ਸੰਤ ਹਨ ਮੁਨੀ ਦੁਲਹੇ ਰਾਜ! ਆਪ ਵਡਿਆਈ ਦੀ ਭਾਵਨਾ ਤੋਂ ਪਰੇ ਹੋ ਕੇ ਕੰਮ ਕਰਦੇ ਹਨ ।
ਜੈਨ ਏਕਤਾ ਵਿਚ ਆਪ ਦਾ ਪੂਰਾ ਵਿਸ਼ਵਾਸ ਹੈ ਇਸ ਲਈ ਆਪ ਨੇ ਕਾਫ਼ੀ ਕੰਮ ਕੀਤਾ ਹੈ । ਆਪ ਜੈਨ ਦਰਸ਼ਨ ਦੇ ਵਿਦਵਾਨ ਹੋਣ ਕਾਰਨ ਅਨੇਕਾਂ ਸੰਸਥਾਵਾਂ ਦੇ ਪਾਣਦਾਤਾ ਹਨ। ਅਨੇਕਾਂ ਪਤ੍ਰਿਕਾਵਾਂ ਵਿਚ ਆਪ ਦੇ ਲੇਖ ਛਪਦੇ ਹਨ ।
ਆਪ ਦੇ ਸਾਹਿਤ ਦਾ ਕਈ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁਕਾ ਹੈ ।
ਮੁਨੀ ਸ਼ੀ ਦੁਲਹ ਰਾਜ ਜੀ
ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪਾਲੀ ਭਾਸ਼ਾਵਾਂ ਦੇ ਮਹਾਨ ਵਿਦਵਾਨ, ਇਤਿਹਾਸਕਾਰ, ਬਹੁਪੱਖੀ ਸ਼ਖਸੀਅਤ ਦੇ ਮਾਲਕ ਮੁਨੀ ਦੁਲਹ ਰਾਜ ਅਚਾਰੀਆ ਤੁਲਸੀ ਦੇ ਪ੍ਰਮੁਖ ਚਲੇ ਅਤੇ ਯੂਵਾ ਅਚਾਰੀਆ ਸ਼ੀ ਨਥ ਮਲ ਜੀ ਦੇ ਖਾਸ ਸਾਹਿਤ ਸਹਿਯੋਗੀ ਹਨ । ਸ਼੍ਰੀ ਨਥ ਮਲ ਜੀ ਦਾ ਧਿਆਨ ਸਾਹਿਤ, ਜੈਨ ਸ਼ਾਸਤਰਾਂ ਦਾ ਸੰਪਾਦਨ ਆਪ ਨੇ ਹੀ ਕੀਤਾ ਹੈ । ਪਰ ਆਪ ਬਾਲਕ ਭਾਵ ਦੇ ਸੰਤ ਹਨ । ਹਰ ਪ੍ਰਸ਼ਨ ਦਾ ਉੱਤਰ ਹੱਸ ਕੇ ਦੇਣਾ ਜਾਣਦੇ ਹਨ ।
ਭਰਤ ਬਾਹੁਬਲੀ ਮਹਾਕਾਵਯਮ' ਨਾਂ ਦੀ ਅਗਿਆਤ ਸੰਸਕਿਤ ਮੁਹ ਕਾਵਿ ਦਾ ਆਪ ਨੇ ਅਨੁਵਾਦ ਸੰਪਾਦਨ ਕੀਤਾ ਹੈ । ਆਪ ਨੇ ਅਨੇਕਾਂ ਹੀ ਥ ਸੰਸਕ੍ਰਿਤ ਵਿਚ ਅਪ ਵੀ ਲਿਖੇ ਹਨ ਅਤੇ ਲਿਖ ਰਹੇ ਹਨ । ਅਚਾਰੀਆ ਤੁਲਸੀ ਜੀ ਦੇ ਸੰਪਾਦਕ ਮੰਡਲ ਦੇ ਆਪ ਪ੍ਰਮੁੱਖ ਸੰਤ ਹਨ । ਲੇਖਕ ਵਰਗ ਨੂੰ ਬਹੁਤ ਕਰੀਬ ਰਹਿ ਕੇ ਆਪ ਦੀ ਵਿਦਵੱਤਾ ਜਾਨਣ ਦਾ ਮੌਕਾ ਮਿਲਿਆ ਹੈ ।
( 132 ) ।