________________
ਅਨੁਸਾਰ ਵਿਦਿਆ ਦਾ ਪ੍ਰਬੰਧ ਸਾਧੂਆਂ ਅਤੇ ਹਿਸਥਾਂ ਦੋਹਾਂ ਲਈ ਕੀਤਾ । ਇਸ ਦਾ ਸੱਬੂਤ ਜੰਨ ਵਿਸ਼ਵ ਭਾਰਤੀ ਲਾਡਣੂ ਹੈ ਜੋ ਆਪ ਦੇ ਜਨਮ ਸਥਾਨ ਉਪਰ ਸਥਾਪਿਤ ਅੰਤਰ-ਰਾਸ਼ਟਰੀ ਸਤਰ ਦਾ ਸ਼ੋਧ ਸੰਸਥਾਨ, ਧਿਆਨ ਕੇਂਦਰ, ਸੇਵਾ ਕੇਂਦਰ, ਜੈਨ ਧਰਮ ਦੇ ਪ੍ਰਚਾਰ ਦਾ ਆਧੁਨਿਕ ਕੇਂਦਰ ਹੈ। ਇਥੇ ਵਿਦਿਆਰਥੀਆਂ ਦੀ ਪੜਾਈ ਦਾ ਚੰਗਾ ਇੰਤਜ਼ਾਮ ਹੈ ।
ਜੈਨ ਸ਼ਾਸਤਰ ਦੀ ਤੁਲਨਾਤਮਕ ਅਧਿਐਨ ਲਈ ਆਪ ਨੇ 20 ਸਾਲ ਤੋਂ ਕੰਮ ਜਾਰੀ ਕਰ ਰਖਿਆ ਹੈ । ਸਿੱਟੇ ਵਜੋਂ ਆਪ ਦੀ ਕਿਰਪਾ ਨਾਲ ਜੈਨ ਸ਼ਾਸਤਰਾਂ ਦਾ ਵਿਦਵਾਨਾਂ ਵਿਚ ਸਨਮਾਨ ਹੈ । ਆਪ ਨੇ ਬੜੀ ਮੇਹਨਤ ਨਾਲ ਅਪਣੇ ਸਾਧੁ ਸਾਧਵੀਆਂ ਨੂੰ ਪੜ੍ਹਾਇਆ ਹੈ,, ਵਿਦਵਾਨ ਬਣਾ ਕੇ ਅਣੂਵਰਤ ਦਾ ਸੰਦੇਸ਼ ਦੇਣ ਲਈ ਪਿੰਡ ਪਿੰਡ ਭੇਜ ਦਿੱਤਾ ਹੈ । ਜੈਨ ਧਿਆਨ ਵਿਧੀ ਪਰੇਕਸ਼ਾਂ ਰਾਹੀਂ ਜੈਨ ਸਾਧਨਾ ਪਰੰਪਰਾ ਫਿਰ ਜਾਗ੍ਰਿਤ ਹੋਈ ਹੈ । ਆਪ ਨੇ ਸੰਸਕ੍ਰਿਤ, ਹਿੰਦੀ, ਜਸਥਾਨੀ ਵਿਚ 100 ਦੇ ਕਰੀਬ ਪੁਸਤਕਾਂ ਲਿਖੀਆਂ ਹਨ । ਆਪਦਾ ਜਨਮ ਭਾਈ ਦੂਜ ਨੂੰ ਹੋਇਆ । ਆਪਨੇ ਅਚਾਰੀਆ, ਕਾਲ਼ ਗਣੀ ਜੀ ਤੋਂ ਦੀਖਿਆ ਹਾਸਲ ਕੀਤੀ । ਤੇਰਾਪੰਥ ਸੰਪਰਦਾਏ ਵਿਚ ਸਭ ਤੋਂ ਲੰਬਾ ਧਰਮ ਪ੍ਰਚਾਰ ਆਪ ਨੇ ਕੀਤਾ ਹੈ । ਆਪ ਲੋਕਾਂ ਨੂੰ ਚਾਰਿਤਰਵਾਨ ਬਨਾਉਣ ਵਿਚ ਲਗੇ ਹਨ । ਜੈਨ ਧਰਮ ਦੇ ਵਿਸ਼ਵ ਪ੍ਰਚਾਰ ਲਈ ਆਪ ਨੇ ਮਣ ਸਿੰਘ ਦੀ ਸਥਾਪਨਾ ਕੀਤੀ ਜੋ ਕਿ ਧਰਮ ਪ੍ਰਚਾਰ ਹਿੱਤ ਵਿਦੇਸ਼ਾਂ ਵਿਚ ਘੁੰਮਦਾ ਹੈ ।
ਆਪ ਜੀ ਦੀ ਮਾਤਾ, ਭਰਾ ਅਤੇ ਭੈਣ ਨੇ ਵੀ ਜੈਨ ਸਾਧੂ ਜੀਵਨ ਗ੍ਰਹਿਣ ਕੀਤਾ ।
ਤੇਰਾ ਪੰਥ ਦੇ ਸਾਰੇ ਸਾਧੂ, ਸਾਧਵੀ ਆਪ ਦੇ ਹੁਕਮ ਹੇਠ ਰਹਿ ਕੇ ਅਪਣਾ ਸਾਧੂ ਜੀਵਨ ਵਿਅਤੀਤ ਕਰਦੇ ਹਨ ।
ਯੂਵਾ ਅਚਾਰੀਆ ਨੂੰ ਮਹਾ ਗਿਆ
(ਨਥ ਮਲ ਜੀ) ਆਪ ਅਚਾਰੀਆ ਤੁਲਸੀ ਜੀ ਦੇ ਬਾਅਦ ਅਗਲੇ ਗੱਦੀ ਦੇ ਮਾਲਕ ਹਨ । ਆਪ ਦਾ ਜਨਮ ਮਾਤਾ ਬਾਲੂ ਜੀ ਅਤੇ ਪਿਤਾ ਤੋਲਾ ਰਾਮ ਦੇ ਘਰ ਵਿਚ ਹੋਇਆ ।
ਆਪਨੇ ਭਰੀ ਜਵਾਨੀ ਵਿਚ ਸਰਦਾਰ ਸ਼ਹਿਰ ਵਿਖੇ ਸਾਧੂ ਜੀਵਨ ਹਿਣ ਕੀਤਾ । ਹੁਣ ਤਕ ਅਚਾਰੀਆ ਤੁਲਸੀ ਜੀ ਦੇ ਸਾਰੇ ਕੰਮਾਂ ਦੇ ਪ੍ਰਮੁਖ ਰਹੇ ਹਨ । ਆਪ , ਭਾਰਤੀ ਅਤੇ ਪਛਮੀ ਦਰਸ਼ਨ ਦੇ ਮਹਾਨ ਵਿਆਖਿਆਕਾਰ ਹਨ । ਜੈਨ ਦਰਸ਼ਨ ਦੇ ਆਪ ਗਿਣੇ ਚੁਣੇ ਦਾਰਸ਼ਨਿਕ, ਇਤਿਹਾਸਕਾਰ ਅਤੇ ਕਵੀ ਹਨ । ਆਪ ਮਹਾਨ ਯੋਗੀ ਹਨ । ਆਪ ਨੇ ਜੈਨ ਧਰਮ ਦੀ ਪ੍ਰਾਚੀਨ ਪਰੰਪਰਾ ਨੂੰ ਵਿਗਿਆਨਕ ਢੰਗ ਨਾਲ ਜ਼ਿੰਦਾ ਕਰਕੇ ਆਪਣੇ ਲੋਕਾਂ
( 151)