________________
ਸੰ: 1977 ਭਾਦੋਂ ਕ੍ਰਿਸ਼ਨਾ 10 ਨੂੰ ਪਿੰਡ ਵਾਮਨੌਲੀ ਵਿਖੇ ਸ਼੍ਰੀ ਨਾਥੂ ਰਾਮ ਜੀ ਤੋਂ ਸਾਧੂ ਜੀਵਨ ਗ੍ਰਹਿਣ ਕੀਤਾ । ਦੀਖਿਆ ਤੋਂ ਬਾਅਦ ਸ਼ਾਸਤਰ ਪੜ੍ਹਾਈ, ਧਰਮ ਪ੍ਰਚਾਰ ਸਵਰਗਵਾਸ ਤਕ ਜਾਰੀ ਰਿਹਾ।
27-6-63 ਨੂੰ ਜੰਡਿਆਲਾ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਆਪ ਜੀ ਦਾ ਸਵਰਗਵਾਸ ਹੋ ਗਿਆ।
ਸ਼੍ਰੀ ਸੁਦਰਸ਼ਨ ਮੁਨੀ ਜੀ ਮਹਾਰਾਜ
ਆਪ ਦੀ ਸ਼ਿਸ਼ ਪਰੰਪਰਾ ਬਹੁਤ ਵਿਸ਼ਾਲ ਹੈ । ਆਪ ਦਾ ਜਨਮ 4 ਅਪਰੈਲ 1923 ਨੂੰ ਰੋਹਤਕ ਵਿਖੇ ਲਾਲਾ ਚੰਦਗੀ ਰਾਮ ਅਤੇ ਮਾਤਾ ਸੁੰਦਰੀ ਦੇਵੀ ਦੇ ਘਰ ਹੋਇਆ । 18 ਜਨਵਰੀ 1942 ਨੂੰ ਆਪ ਸੰਗਰੂਰ ਵਿਖੇ ਜੈਨ ਸਾਧੂ ਬਣੇ । ਆਪ ਸ਼ਾਸਤਰਾਂ ਦੇ ਮਹਾਨ ਜਾਨਕਾਰ ਅਤੇ ਧਰਮ ਪ੍ਰਚਾਰਕ ਹਨ । ਆਪ ਦੀ ਸਾਧੂ ਪਰੰਪਰਾ ਬਹੁਤ ਵਿਸ਼ਾਲ ਹੈ ।
ਪੰਜਾਬ ਕੇਸਰੀ ਸ਼੍ਰੀ ਪ੍ਰੇਮ ਚੰਦ ਜੀ ਮਹਾਰਾਜ
ਆਪ ਸ਼ਵੇਤਾਂਬਰ ਜੈਨ ਸਥਾਨਕਵਾਸੀ ਫ਼ਿਰਕੇ ਦੇ ਹੀ ਨਹੀਂ ਸਗੋਂ ਮਾਨਵਤਾ ਅਤੇ ਭਗਵਾਨ ਮਹਾਵੀਰ ਦੇ ਸਿਧਾਂਤਾਂ ਦੇ ' ਪ੍ਰਚਾਰਕ ਸਨ।
ਆਪ ਦਾ ਜਨਮ ਸੈਣੀ ਜੱਟ ਪਰਿਵਾਰ ਵਿਚ ਸੰ: 1957 ਸਾਵਨ ਸ਼ੁਕਲਾ ਪੂਰਨਮਾਸ਼ੀ ਨੂੰ ਰਿਆਸਤ ਨਾਹਨ (ਹਿਮਾਚਲ ਪ੍ਰਦੇਸ਼) ਦੇ ਕਰੀਬ ਪਿੰਡ ਤਾਰੂਵਾਲ ਵਿਖੇ ਚੌਧਰੀ ਗੇਂਦਾ ਰਾਮ ਦੇ ਘਰ ਹੋਇਆ। ਆਪ ਦੇ ਬਜ਼ੁਰਗਾਂ ਦੀ ਸੰਪਤੀ ਨਾਹਨ ਅਤੇ ਨਾਲਾਗੜ ਤਹਿਸੀਲਾਂ ਤਕ ਫ਼ੈਲੀ ਹੋਈ ਸੀ । ਬਚਪਨ ਵਿਚ ਆਪ ਦਾ ਨਾਂ ਬਾਬੂ ਰਾਮ ਸੀ।
ਇਕ ਵਾਰ ਕਿਸੇ ਕੰਮ ਲਈ ਸਤਲੁਜ ਦੇ ਕਿਨਾਰੇ ਵਸੋਂ ਰੋਪੜ ਸ਼ਹਿਰ ਵਿਖੇ ਜੰਨ ਉਪਾਸਕ ਲਾਲਾ ਲਛਮਣ ਦਾਸ ਦੇ ਘਰ ਠਹਿਰੇ । ਉਸ ਸਮੇਂ ਉਥੇ ਬਾਲ ਬ੍ਰਹਮਚਾਰੀ ਸ਼੍ਰੀ ਵਿਰਧੀਚੰਦ ਜੀ ਮਹਾਰਾਜ, ਸ਼੍ਰੀ ਕੰਵਰ ਸੈਨ ਜੀ ਅਤੇ ਸ਼੍ਰੀ ਮਾਮ ਚੰਦ ਜੀ ਮਹਾਰਾਜ ਚੌਮਾਸਾ ਲਈ ਠਹਿਰੇ ਹੋਏ ਸਨ । ਮਹਾਨ ਤਪਸਵੀ ਸ਼੍ਰੀ ਗੋਵਿੰਦ ਰਾਮ ਜੀ ਬੁਢਾਪੇ ਕਾਰਨ ਟਿਕ ਹੋਏ ਸਨ । ਆਪ ਨੂੰ ਸਾਰੇ ਮਹਾਤਮਾਵਾਂ ਦੇ ਦਰਸ਼ਨ ਅਤੇ ਉਪਦੇਸ਼ ਦਾ ਲਾਭ ਪ੍ਰਾਪਤ ਹੋਇਆ। ਆਪ ਦੇ ਮਨ ਵਿਚ ਜੈਨ ਸੰਤ ਦੇ ਤਪ ਤਿਆਗ ਦੀ ਛਾਪ ਲਗ ਗਈ । ਆਪ ਦੇ ਮਨ ਵਿਚ ਵੈਰਾਗ ਦੀ ਜੋਤ ਜਗ ਪਈ ।
ਸਿਰਫ਼ 14ਨੂੰ ਸਾਲ ਦੀ ਉਮਰ ਵਿਚ ਆਪ ਤਪਸਵੀ ਸ਼੍ਰੀ ਮਾਇਆ ਰਾਮ ਜੀ ਦੀ
(141)