________________
ਅਚਾਰੀਆਂ ਵਿਜੈ ਪ੍ਰਕਾਸ਼ਾਨੰਦ , ਸੰ: 1968 ਫਾਲਣ ਸੁਦੀ 3 ਨੂੰ ਸਿਰੋਹੀ ਜਿਲੇ ਦੇ ਜਡੇਲੀ ਪਿੰਡ ਵਿਚ ਆਪ ਦਾ ਜਨਮ ਹੋਇਆ। ਆਪ ਦੇ ਪਿਤਾ ਸ੍ਰੀ ਤਾਰਾਚੰਦ ਅਤੇ ਮਾਤਾ ਸੁਮਤੀ ਦੇਵੀ ਸੀ । ਸੰ: 2001 ਚੇਤ ਵਦੀ 6 ਨੂੰ 32 ਸਾਲ ਦੀ ਉਮਰ ਵਿਚ ਆਪ ਨੇ ਮਨੀ ਲਲਿਤ ਵਿਜੈ ਤੋਂ ਜੈਨ ਸਾਧੂ fਖਿਆ ਗ੍ਰਹਿਣ ਕੀਤੀ। ਆਪ ਦਾ ਪਹਿਲਾ ਨਾਂ ਹਜ਼ਾਰੀ ਮਲ ਸੀ । ਮੁਨੀ ਪਦਮ ਵਿਜੈ ਹੀ ਆਪ ਦੇ ਸੰਸਾਰੀ ਪੱਖ ਸੱਕੇ ਭਰਾ ਸਨ ਜਿਨ੍ਹਾਂ 40 ਤੋਂ ਵੀ ਜ਼ਿਆਦਾ ਜੈਨ ਥਾਂ ਦਾ ਅਨੁਵਾਦ, ਸੰਪਾਦਨ ਅਤੇ ਲੇਖ ਦਾ ਕੰਮ ਕੀਤਾ !
ਆਪ ਨੇ ਪ੍ਰਸਿੱਧ ਇਤਿਹਾਸਕਾਰ ਅਤੇ ਜੈਨ ਵਿਦਵਾਨ ਸ੍ਰੀ ਹੀਰਾ ਲਾਲ ਦੁਗੜ ਤੋਂ ਸ਼ਵੇਤਾਂਬਤ fਦਰੀਬ ਤ ਜੈਨ ਥਾਂ ਦਾ ਅਧਿਐਨ ਕੀਤਾ। ਆਪ ਮਹਾਨ ਤਪੱਸਵੀ, ਯੋਗੀ ਅਤੇ ਸਮਾਜ ਸੁਧਾਰਕ ਸਨ । ਸੰ: 223! ਵਿਚ ਹਸਤਨਾਪੂ ਤੀਰਥ ਵਿਖੇ ਆਪ ਨੂੰ ਅਚਾਰੀਆ ਪਦਵੀ ਪ੍ਰਾਪਤ ਹੋਈ ।, ਆਪ ਨੇ ਅਨੇਕਾਂ ਜੈਨ ਤੀਰਾਂ ਦੀ ਸਾਰ ਸੰਭਾਲ ਦਾ ਕੰਮ ਅਪਣੀ ਰਣਾ ਨਾਲ ਕਰਵਾਇਆ | ਆਪ ਨੇ ਅਨੇਕਾਂ ਜੈਨ ਮੰਦਰਾਂ ਵਿਚ ਨਵੀਆਂ ਮੂਰਤੀਆਂ ਦੀ ਸਥਾਪਨਾ, ਗਰੀਬਾਂ ਦੀ ਮਦਦ ਲਈ ਫੰਡ ਕਾਇਮ ਕੀਤੇ ।
ਸੰ: 2032 ਨੂੰ ਆਪ ਦਾ ਸਵਰਗਵਾਸ ਸੂਰਤ ਸ਼ਹਿਰ ਦੇ ਕਰੀਬ ਹੋ ਗਿਆ।
ਅਚਾਰੀਆ ਸ੍ਰੀ ਕੈਲਾਸ਼ ਸਾਗਰ ਸੂਰੀ
ਆਪ ਦਾ ਜਨਮ 1972 ਮੱਘਰ ਸੁਦੀ 15 ਜਗਰਾਵਾਂ ਵਿਖੇ ਅਰੋੜਾ ਸਥਾਨਕਵਾਸੀ ਜੈਨ ਪਰਿਵਾਂਰ ਦੇ ਲਾਲਾ ਗੰਗਾਰਾਮ ਹਲਵਾਈ ਦੇ ਪੁੱਤਰ ਸ਼੍ਰੀ ਰਾਮਕ੍ਰਿਸ਼ਨ ਦੇ ਘਰ ਹੋਇਆ । ਆਪ ਦੀ ਮਾਤਾ ਸ੍ਰੀਮਤੀ ਰਾਮਰੱਖੀ ਸੀ ।
ਬਚਪਨ ਵਿਚ ਆਪ ਦਾ ਨਾਂ ਕਾਂਸ਼ੀ ਰਾਮ ਸੀ । ਆਪ ਨੇ ਐਮ. ਡੀ. ਕਾਲੇਜ ਵਿਚੋਂ ਐਫ਼. ਏ. ਅਤੇ ਲਾਹੌਰ ਦੇ ਐਸ. ਡੀ. ਕਾਲਜ ਤੋਂ ਬੀ. ਏ. ਦੀ ਡਿਗਰੀ ਹਾਸਲ ਕੀਤੀ । ਉਸ ਸਮੇਂ ਆਪ ਦੀ ਦੋਸਤੀ ਸ੍ਰੀ ਸੁਸ਼ੀਲ ਕੁਮਾਰ ਜੀ ਨਾਂ ਦੇ ਹਸਣ ਨਾਲ ਪੈ ਗਈ । ਦੋਹਾਂ ਨੇ ਮਨੀ ਬਨਣ ਦਾ ਫੈਸਲਾ ਕੀਤਾ । ਕਾਂਸ਼ੀ ਰਾਮ ਮੁਨੀ ਸ਼੍ਰੀ ਕੁੰਦਨ ਲਾਲ ਕੋਲ ਸਾਧੂ ਬਨਣਾ ਚਾਹੁੰਦਾ ਸੀ ਅਤੇ ਸ਼੍ਰੀ ਸੁਸ਼ੀਲ ਕੁਮਾਰ ਸ੍ਰੀ ਛੋਟੇ ਲਾਲ ਜੀ ਮਹਾਰਾਜ ਕੋਲ । ਸ਼੍ਰੀ ਸੁਸ਼ੀਲ ਕੁਮਾਰ ਨੂੰ ਘਰ ਵਾਲਿਆਂ ਤੋਂ ਸਾਧੂ ਬਨੇਣ ਦੀ ਆਗਿਆ ਮਿਲ ਗਈ ਜੋਕਿ ਅਜਕਲ ਅੰਤਰ ਰਾਸ਼ਟਰੀਆ ਅਰਹੰਤ ਸੰਘ ਦੇ ਅਚਾਰੀਆ ਹਨ । ਜਿਨ੍ਹਾਂ ਸੰਸਾਰ ਵਿਚ ਜੈਨ ਧਰਮ ਦੇ ਅਨੇਕਾਂ ਕੇਂਦਰ ਖੋਲੇ ਹਨ । ਪਰ ਕਾਂਸ਼ੀ ਰਾਮ ਨੂੰ ਇਜਾਜ਼ਤ ਨਾ ਮਿਲੀ। ਘਰ ਵਾਲਿਆਂ ਕਾਂਸ਼ੀ ਰਾਮ ਦੀ ਸ਼ਾਦੀ ਰਾਮਪੁਰਾ ਫੂਲ ਦੀ ਸ਼ਾਂਤੀ
(128)