________________
ਦਿਲਚਸਪੀ ਕਾਰਨ ਹਾਥੀ ਗੁਫ਼ਾ ਕੁਮਾਰੀ ਪਰਵਤ (ਉੜੀਸਾ) ਵਿਖੇ ਹੋਈ । ਇਸ ਬਾਰੇ ਮਹਾਰਾਜਾਂ ਖਾਰਵੇਲ ਦਾ ਸ਼ਿਲਾਲੇਖ ਪ੍ਰਸਿਧ ਹੈ । ਤੀਸਰੀ ਵਾਚਨਾ ਮਹਾਵੀਰ ਨਿਰਵਾਨ ਸੰਮਤ 827 ਅਤੇ 840 ਦੇ ਵਿਚਕਾਰ ਅਚਾਰੀਆ ਸੰਕਦਿਲ ਦੀ ਪ੍ਰਧਾਨਗੀ ਹੇਠ ਮਥੁਰਾਂ ਵਿਖੇ ਹੋਈ । ਚੌਥੀ ਵਾਚਨਾ ਮਹਾਵੀਰ ਸੰਮਤ 827-840 ਵਿਚਕਾਰ ਅਚਾਰੀਆ ਨਾਗਾਰਜੁਨ ਦੀ ਪ੍ਰਧਾਨਗੀ ਹੇਠ ਬਲਭੀ (ਗੁਜਰਾਤ) ਵਿਖੇ ਹੋਈ ।
ਪੰਜਵੀਂ ਅਤੇ ਆਖਰੀ ਵਾਚਨਾ ਬਲਭੀ ਵਿਖੇ ਅਚਾਰੀਆ ਦੇਵਾਅਰਧੀ ਗਣੀ ਕਸ਼ਮਣਾਂ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿਚ ਬਚੇ ਖੁਚੇ ਆਗਮਾਂ ਨੂੰ 45 ਜਿਲਦਾਂ ਵਿਚ ਲਿਖ ਲਿਆ ਗਿਆ । ਦਿਗੰਬਰ ਪਰੰਪਰਾ ਸ਼ਵੇਤਾਂਬਰ ਆਗਮਾਂ ਨੂੰ ਨਹੀਂ ਮੰਨਦੀ ।
399