________________
“ਸ਼ਾਂਤੀ’ ਵਿਸ਼ਨੂੰ ਦਾ ਨਾਂ ਵੀ ਕਿਹਾ ਗਿਆ ਹੈ । ਵਿਸ਼ਨੂੰ ਤੇ ਸ਼ਿਵ ਦਾ ਨਾਂ ‘ਵਰਤ’ ਵੀ ਹੈ । ਇਹ ਸਭ ਤੀਰਥੰਕਰਾਂ ਦੇ ਨਾਓ ਵੀ ਹਨ । ਇਨ੍ਹਾਂ ਨਾਵਾਂ ਦੀ ਮਹਾਨਤਾ ਇਸ ਕਰਕੇ ਬਹੁਤ ਹੈ ਕਿਉਕਿ ਇਹ ਵੇਦ ਵਿਰੋਧੀ, ਅਸੁਰ ਸਨ । ਪੁਰਾਣਾਂ ਅਨੁਸਾਰ ਅਸੁਰ ਜੈਨ ਧਰਮ ਦੇ ਜਾਂ ਅਰਿਹੰਤਾਂ ਦੇ ਉਪਾਸਕ ਸਨ ।
ਚੌਬੀਸ ਤੀਰਥੰਕਰਾਂ ਤੋਂ ਭਾਵ ਹੈ ਧਰਮ ਰੂਪ ਤੀਰਥ ਦੀ ਸਥਾਪਨਾ ਕਰਨ ਵਾਲਾ। ਇਹ ਜੈਨ ਧਰਮ ਦਾ ਪਰਿਭਾਸ਼ਕ ਸ਼ਬਦ ਹੈ । ਇਕ ਯੁਗ ਵਿਚ ਭਰਤ ਖੰਡ ਵਿੱਚ 24 ਤੀਰਥੰਕਰ ਹੁੰਦੇ ਹਨ । ਤੀਰਥੰਕਰ ਕਰਮ ਅਪਣੇ ਪਿਛਲੇ ਜਨਮਾਂ ਦੇ ਸ਼ੁਭ ਕਰਮਾਂ ਦਾ ਫਲ ਹੈ । ਤੀਰਥੰਕਰ ਜਨਮ ਤੋਂ ਕੁਝ ਖ਼ਾਸ ਸ਼ਰੀਰਕ ਅਤੇ ਆਤਮਿਕ ਗੁਣਾਂ ਦੇ ਮਾਲਿਕ ਹੁੰਦੇ ਹਨ । ਤੀਰਥੰਕਰ ਹਮੇਸ਼ਾ ਰਾਜ ਕੁਲ ਵਿਚ ਜਨਮ ਲੈਂਦੇ ਹਨ । ਗਰਭ ਵਿਚ ਤਿੰਨ ਗਿਆਨ ਦੇ ਧਾਰਕ ਹੁੰਦੇ ਹਨ । 'ਤੀਰਥੰਕਰ ਦੀ ਮਾਤਾ 14 ਜਾਂ 16 ਸ਼ੁਭ ਸੁਪਨੇ ਵੇਖਦੀ ਹੈ । ਤੀਰਥੰਕਰ ਇਸੇ ਜਨਮ ਵਿਚ 5ਵਾਂ ਕੇਵਲ ਗਿਆਨ ਹਾਸਲ ਕਰਕੇ ਜਨਮ ਮਰਨ ਦਾ ਚੱਕਰ ਖਤਮ ਕਰਕੇ ਸਿੱਧ ਜਾਂ ਪਰਮਾਤਮਾ ਅਵਸਥਾ ਪ੍ਰਾਪਤ ਕਰਦੇ ਹਨ । ਤੀਰਥੰਕਰਾਂ ਦੇ ਗਰਭ, ਜਨਮ, ਦਖਿਆ, ਗਿਆਨ ਅਤੇ ਨਿਰਵਾਨ ਸਮੇਂ ਮਨੁੱਖਾਂ ਤੋਂ ਛੁੱਟ ਦੇਵੀ ਦੇਵਤੇ ਸਵਰਗਾਂ ਦੇ ਸੁਖ ਛੱਡ ਕੇ ਧਰਤੀ ਤੇ ਜਸ਼ਨ ਮਨਾਉਂਦੇ ਹਨ । ਪੁਰਾਤਨ ਜੈਨ ਸਾਹਿਤ
ਜੈਨ ਧਰਮ ਦੇ ਦੋ ਪ੍ਰਮੁੱਖ ਫ਼ਿਟਕੇ ਹਨ ਸ਼ਵੇਤਾਂਬਰ ਤੇ ਦਿਗੰਬਰ । ਸ਼ਵੇਤਾਂਬਰ ਪੁਰਾਤਨ ਜੈਨ ਆਗਮ ਨੂੰ ਭਗਵਾਨ ਮਹਾਵੀਰ ਦੀ ਬਾਣੀ ਮੰਨਦੇ ਹਨ । ਦਿਗੰਬਰ ਜੈਨ ਸਿਧਾਂਤਾਂ ਅਨੁਸਾਰ ਦਿਗੰਬਰ ਅਚਾਰੀਆਂ ਰਾਹੀਂ ਰਚੇ ਪ੍ਰਾਕ੍ਰਿਤ, ਸੰਸਕ੍ਰਿਤ ਅਤੇ ਅਪਸ਼ ਸਾਹਿਤ ਨੂੰ ਪੁਰਾਤਨ ਜੈਨ ਆਗਮਾਂ ਦੀ ਤਰ੍ਹਾਂ ਮੰਨਦੇ ਹਨ । ਸ਼ਵੇਤਾਂਬਰ ਜੈਨ ਸਾਹਿਤ ਦੀ ਮੂਲ ਭਾਸ਼ਾ ਉਸ ਸਮੇਂ ਦੀ ਲੋਕ ਭਾਸ਼ਾ ਅਰਧ ਮਾਗਧੀ ਹੈ ।
ਦੋਵੇਂ ਫ਼ਿਰਕੇ 14 ਪੂਰਵਾਂ ਦੀ ਪਰੰਪਰਾ ਨੂੰ ਮੰਨਦੇ ਹਨ ਜੋ ਕਿ ਨਸ਼ਟ ਹੋ ਚੁਕੇ ਹਨ । ਦਿਗੰਬਰ ਫ਼ਿਰਕੇ ਵਾਲੇ ਸ਼ਵੇਤਾਂਬਰ ਪਰੰਪਰਾ ਵਾਲੇ 12 ਅੰਗਾਂ ਦੇ ਨਾਂ ਨੂੰ ਹੀ ਮੰਨਦੇ ਹਨ ਅੰਦਰਲੇ ਵਿਸ਼ੇ ਨੂੰ ਨਹੀਂ। ਦੋਵੇਂ ਫ਼ਿਰਕੇ ਇਕ ਗੱਲ ਤੇ ਸਹਿਮਤ ਹਨ ਕਿ ਪੁਰਾਤਨ ਜੈਨ ਸਾਹਿਤ ਕਾਫ਼ ਨਸ਼ਟ ਹੋ ਚੁਕਿਆ ਹੈ।
ਸ਼ਵੇਤਾਂਬਰ ਪਰੰਪਰਾ ਅਨੁਸਾਰ ਪੁਰਾਤਨ ਜੰਨ ਸਾਹਿਤ ਵਿਚ ਇਕਸੁਰਤਾ ਲਿਆਉਣ ਲਈ ਅਜ ਤਕ ਪੰਜ ਕਾਨਫ਼ਰੰਸਾਂ ਹੋ ਚੁਕੀਆਂ ਹਨ । ਇਸ ਨੂੰ ਵਾਚਨਾ ਆਖਦੇ ਹਨ । ਪਹਿਲੀ ਵਾਚਨਾ ਪਾਟਲੀਪੁਤਰ ਵਿਖੇ ਮਹਾਂਵੀਰ ਸੰਮਤ 160 ਦੇ ਕਰੀਬ ਸਬੂਲੀਭੱਦਰ ਦੀ ਪ੍ਰਧਾਨਗੀ ਹੇਠ ਹੋਈ । ਉਸ ਸਮੇਂ ਜੈਨ ਧਰਮ ਦੇ ਦੋ ਸ਼ਵੇਤਾਂਬਰ ਦਿਗੰਬਰ ਰੂਪ ਟ ਹੋ ਗਏ । ਦੂਸਰੀ ਵਾਚਨਾ ਈ. ਪੂਰਵ (175-182) ਨੂੰ ਰਾਜਾ ਖਾਰਵੇਲ ਦੀ
(VIII)