________________ ਭਾਵ:- ਸੰਸਾਰ ਰੂਪੀ ਸਮੁੰਦਰ ਦੀ ਗੰਦਗੀ ਵਿੱਚ ਫਸੇ ਜੀਵ ਨੂੰ ਭਗਵਾਨ ਆਪਣੇ ਜਿਹਾ ਬਣਾ ਸਕਦੇ ਹਨ। ਇਹੋ ਵੀਰਾਗ ਭਗਵਾਨ ਦੀ ਭਗਤੀ ਦਾ ਫੱਲ ਹੈ। 42 ਹੇ ਨਾਥ ! ਜੇ ਤੁਹਾਡੇ ਚਰਨ ਕਮਲ ਦੀ ਭਗਤੀ ਦਾ ਕੋਈ ਫੱਲ ਹੈ, ਤਾਂ ਹੈ ਆਸਰਾ ਦੇਣ ਵਾਲੇ - ਮੈਂ ਵੀ ਤੁਹਾਡੀ ਸ਼ਰਨ ਲੈਣ ਵਾਲਾ ਹਾਂ, ਮੇਰੀ ਪ੍ਰਾਥਨਾ ਹੈ ਕਿ ਆਪ ਮੇਰੇ ਇਸ ਜਨਮ ਅਤੇ ਅੱਗਲੇ ਜਨਮ ਵਿੱਚ ਵੀ ਸਵਾਮੀ ਬਣੋ। ਭਾਵ:- ਭਗਤ ਚਾਹੁੰਦਾ ਹੈ ਕਿ ਭਗਵਾਨ ਦੀ ਭਗਤੀ ਉਦੋਂ ਤੱਕ ਚਲਦੀ ਰਹੇ ਜਦੋਂ ਤੱਕ ਭਗਤ ਖੁਦ ਭਗਵਾਨ ਨਹੀਂ ਬਣ ਜਾਂਦਾ। 43 ਹੇ ਜਿਨੇਸ਼ਵਰ ! ਹੇ ਵਿਭੂ ! ਲੋਕਾਂ ਦੀਆਂ ਅੱਖਾਂ ਨੂੰ ਚੰਦਰਮਾਂ ਦੀ ਤਰ੍ਹਾਂ ਖਿੱਚਣ ਵਾਲੇ। ਹੇ ਪ੍ਰਭੂ ! ਸਥਿਰ ਬੁੱਧੀ ਵਾਲੇ, ਪੱਵਿਤਰ ਤੇ ਨਿਰਮਲ ਮੁੱਖ ਨੂੰ ਸਾਹਮਣੇ ਰੱਖਕੇ ਤੁਹਾਡੀ ਸਤੂਤੀ ਕਰਦੇ ਹਨ। 44 ਹੇ ਲੋਕਾਂ ਦੀ ਅੱਖਾਂ ਦੇ ਕੁਮੁਦ) ਚੰਦਰਮਾਂ (ਅਚਾਰਿਆ ਸਿਧਸੈਨ) ਅਜਿਹੇ ਪ੍ਰਭਾਵਿਕ ਸਲੋਕ ਰਚਕੇ, ਸਵਰਗਾਂ ਦਾ ਸੁੱਖ ਭੋਗ ਕੇ ਸਾਰੇ ਕਰਮਾਂ ਦਾ ਸੁੱਖ ਭੋਗ ਕੇ, ਸਾਰੇ ਕਰਮਾਂ ਦਾ ਨਾਸ਼ ਕਰਕੇ, ਮੁਕਤੀ ਛੇਤੀ ਹਾਸਲ ਕਰਦੇ ਹਨ।