________________
३८
ਹੇ ਜਨਬਾਂਧਵ! ਜਾਪਦਾ ਹੈ ਮੈਂ ਆਪਨੂੰ ਸੁਣਿਆ ਵੀ ਹੈ ਅਤੇ ਪੂਜਾ ਵੀ ਕੀਤੀ ਹੈ। ਫੇਰ ਵੀ ਜਾਪਦਾ ਹੈ ਕਿ ਮੈਂ ਆਪ ਨੂੰ ਭਗਤੀ ਪੂਰਵਕ ਦਿਲ ਵਿੱਚ ਧਾਰਨ ਨਹੀਂ ਕੀਤਾ, ਇਹੋ ਕਾਰਨ ਹੈ ਮੈਂ ਦੁੱਖਾਂ ਦਾ ਘਰ ਹਾਂ। ਮੇਰੀ ਭਾਵ ਸੁੰਨ (ਰਾਗਵੇਸ਼ ਰਹਿਤ) ਭਗਤੀ ਵੀ ਸਫਲ ਨਹੀਂ ਹੋ ਰਹੀ
੩੯
ਹੇ ਨਾਥ! ਤੁਸੀਂ ਦੁੱਖੀਆਂ ਦਾ ਸਹਾਰਾ ਹੋ। ਹੇ ਬੇ-ਆਸਰੀਆਂ ਦਾ ਆਸਰਾ! ਹੇ ਕਰੁਣਾ ਦੇ ਪੱਵਿਤਰ ਤੀਰਥ! ਪੱਵਿਤਰ ਆਤਮਾਂ ਵਿੱਚੋਂ ਸਰੇਸ਼ਟ ! ਹੇ ਮਹੇਸ਼ ! ਮੇਰੀ ਭਗਤੀ ਨੂੰ ਵੇਖ ਕੇ, ਦਿਆਲਤਾ ਕਰੋ। ਦੁੱਖ ਰੂਪੀ ਬੂਟੇ ਦਾ ਨਾਸ਼ ਕਰੋ।
80
ਅਪਾਰ ਸ਼ਕਤੀਆਂ ਦੇ ਆਸਰੇ। ਬੇਆਸਰੀਆਂ ਦੇ ਸਹਾਰੇ, ਦੁਸਮਨਾਂ ਦਾ ਖਾਤਮਾ ਕਰਨ ਵਾਲੇ, ਤੁਹਾਡੇ ਚਰਨ ਪਦਮ (ਕਮਲ) ਦੀ ਭਗਤੀ ਤੋਂ ਜੋ ਮੈਂ ਰਹਿਤ ਹਾਂ ਤਾਂ ਸਮਝ ਲਵੋ ਹੇ ਸੰਸਾਰ ਪੱਵਿਤਰ ਕਿ ਮੈਂ ਮਰ ਚੁੱਕਿਆ ਹਾਂ।
ਭਾਵ:
ਉਪਰੋਕਤ ਸ਼ਲੋਕਾਂ ਵਿੱਚ ਭਗਵਾਨ ਦੀ ਗੁਣਾਂ ਨਾਲ ਸਤੂਤੀ ਕਰਕੇ ਭਗਤੀ ਅਤੇ ਭਗਵਾਨ ਦੀ ਮਹਿਮਾਂ ਦਰਸਾਈ ਗਈ ਹੈ।
੪੧
ਹੇ ਦੇਵਿੰਦਰਾ ਦੇ ਭਗਵਾਨ। ਸਾਰੀਆਂ ਵਸਤਾਂ ਦੇ ਜਾਨਕਾਰ ! ਸੰਸਾਰ
ਦੇ ਤਾਰਕ! ਹੇ ਵਿਭੂ! ਤਿੰਨ ਲੋਕਾਂ ਨਾਥ! ਹੇ ਦਿਆਲੂ ! ਡਰ ਰੂਪੀ ਸਮੁੰਦਰਾਂ ਦਾ ਕਸ਼ਟ ਸਹਿੰਦੇ ਰਿਹਾ ਹਾਂ ਅੱਜ ਮੇਰੀ ਰੱਖਿਆ ਕਰਕੇ ਮੈਨੂੰ ਪੱਵਿਤਰ ਬਨਾਵੋ। (ਕਿਉਂਕਿ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ)