________________
੩੫ ਹੇ ਮੁਨੀਸ਼ ! ਇਸ ਜਨਮ ਮਰਨ ਰੂਪੀ ਸੰਸਾਰ ਸਮੁੰਦਰ ਸੰਬਧੀ (ਗਿਆਨ ਦੀ) ਕੋਈ ਵੀ ਗੱਲ ਮੇਰੇ ਕੰਨ ਵਿੱਚ ਨਹੀਂ ਪਈ, ਅਜਿਹਾ ਮੈਂ ਮੰਨਦਾ ਹਾਂ। ਜੇ ਤੁਹਾਡਾ ਪੱਵਿਤਰ ਗੋਤਰ ਆਦਿ ਦੀ ਗੱਲ ਮੈਂ ਸੁਣੀ ਹੁੰਦੀ, ਤਾਂ ਅੱਜ ਵਿਪਦਾ ਰੂਪੀ ਸੱਪਨੀ ਮੈਨੂੰ ਕਿਉਂ ਘੇਰਦੀ? | ਭਾਵ:- ਭਗਵਾਨ ਦਾ ਨਾਂ ਲੈਣਾ ਤਾਂ ਬਹੁਤ ਬੜੀ ਗੱਲ ਹੈ ਉਨ੍ਹਾਂ ਦਾ ਗੋਤ ਆਦਿ ਸੁਨਣ ਨਾਲ ਸੰਸਾਰ ਦੇ ਹਰ ਪ੍ਰਕਾਰ ਦੇ ਦੁੱਖਾਂ ਰੂਪੀ ਸੱਪ ਨਹੀਂ ਡਸਦੇ।
੩੬ ਹੇ ਦੇਵ! ਤੁਹਾਡੇ ਦੋ ਚਰਨ ਕਮਲ ਮਨ ਭਾਉਂਦਾ ਦਾਨ ਦੇਣ ਦੀ ਸ਼ਕਤੀ ਰੱਖਦੇ ਹਨ। ਅਜਿਹਾ ਮੈਂ ਮੰਨਦਾ ਹਾਂ। ਮੈਂ ਇਨ੍ਹਾਂ ਦੀ ਪਿਛਲੇ ਜਨਮਾਂ ਵਿੱਚ ਸੇਵਾ ਨਹੀਂ ਕੀਤੀ। ਹੇ ਮੁਨੀਸ਼ ! ਇਹੋ ਕਾਰਨ ਹੈ ਕਿ ਮੈਂ ਇਸ ਜਨਮ ਵਿੱਚ ਬੁਰੇ ਜਨਮਾਂ ਦਾ ਘਰ ਬਣ ਗਿਆ ਹਾਂ।
ਭਾਵ:- ਪ੍ਰਭੂ ਦੇ ਚਰਨਾਂ ਦਾ ਧਿਆਨ ਕਰਨ ਵਾਲੀਆਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਅਚਾਰਿਆ ਨੇ ਪ੍ਰਭੂ ਦੀ ਪਿੱਛਲੇ ਜਨਮਾਂ ਵਿੱਚ ਭਗਤੀ ਨਹੀਂ ਕੀਤੀ, ਸਿੱਟੇ ਵਜੋਂ ਉਹ ਵੀ ਜਨਮ ਮਰਨ ਦੇ ਚੱਕਰਾਂ ਵਿੱਚ ਫਸ ਗਏ ਹਨ। ਇੱਥੇ ਪ੍ਰਭੂ ਚਰਨਾ ਦੀ ਸਤੁਤੀ ਹੈ। ਪਹਿਲਾਂ ਭਗਤੀ ਨਾ ਕਰਨ ਦਾ ਪਛਤਾਵਾ ਹੈ।
੩੭ ਹੇ ਵਿਭੂ ! ਮੇਰੇ ਇਸ ਮੋਹ ਦੇ ਹਨੇਰੇ ਵਿੱਚ ਚੱਕੇ ਨੇਤਰਾਂ ਨੇ, ਪਹਿਲਾਂ ਆਪ ਦੇ ਦਰਸ਼ਨ ਇਕ ਵਾਰ ਵੀ ਨਾ ਕੀਤੇ, ਨਹੀਂ ਤਾਂ ਮੇਰੀ ਦਿਲ ਨੂੰ ਛੇਕਨ ਵਾਲੀ ਹਾਲਤ ਕਿਉਂ ਹੁੰਦੀ? ਤੇਜੀ ਨਾਲ ਅੱਗੇ ਵਧਨ ਵਾਲੇ ਅਨਰਥੋਂ ਮੈਨੂੰ ਕਿਉਂ ਸਤਾਉਂਦੇ।
ਭਾਵ:- ਪ੍ਰਭੂ ਦੇ ਦਰਸ਼ਨ ਕਰਨ ਵਾਲੇ ਨੂੰ ਕੋਈ ਵੀ ਦੁੱਖ ਨਹੀਂ।