SearchBrowseAboutContactDonate
Page Preview
Page 16
Loading...
Download File
Download File
Page Text
________________ ਅਗਿਆਨਵਾਦੇ : * ਅਗਿਆਨਵਾਦ ਦਾ ਆਖਣਾ ਹੈ 'ਸਾਰੇ ਝਗੜੇ ਦੀ ਜੜ੍ਹ ਗਿਆਨ ਹੈ । ਕਿਉਂਕਿ ਗਿਆਨ ਜਾਂ ਅਧੂਰਾ ਗਿਆਨ ਹੀ ਸਭ ਝਗੜਿਆਂ ਦੇ ਮੁਲ ਹੈ । ਜਿਸ ਮਨੁੱਖ ਨੂੰ ਗਿਆਨ ਹੀ ਨਹੀਂ ਹੋਵੇਗਾ ! ਉਸੇ ਦਾ ਹੀ ਕਲਿਆਨ ਹੋਵੇਗਾ । ਇਸ ਮਤ ਦੇ 67 ਭੇਦ ਹਨ । ਵਿਨੈੱਵਾਦ : ਵਿਨੈਪੂਰਵਕ ਵਿਵਹਾਰ ਕਰਨ ਵਾਲੇ ਨੂੰ ਵਿਨੈਵਾਦੀ ਆਖਦੇ ਹਨ। ਇਹ ਸਾਧੂ, ਗਊ ਅਤੇ ਕੁੱਤੇ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ । ਇਹ ਬਿਨਾ ਲਿੰਗ ਭੇਦ ਤੋਂ, ਸਭ ਦੀ ਵਿਨੈ (ਸੇਵਾ ਭਗਤੀ) ਕਰਦੇ ਹਨ । ਦੇਵਤਾ, ਰਾਜਾ, ਸਾਧੂ, ਦਾਸ, ਬੁੱਢ, ਪਾਪੀ, ਮਾਤਾ ਅਤੇ ਪਿਤਾ ਦੀ ਮਨ ਬਚਨ ਤੇ ਸ਼ਰੀਰ ਰਾਹੀਂ ਯੋਗ ਵਿਨੈ ਆਦਰ ਕਰਨਾ, ਇਨ੍ਹਾਂ ਦਾ ਧਰਮ ਹੈ । ਇਹ ਸਿਰਫ ਮੁਕਤੀ ਨੂੰ ਮੰਨਦੇ ਹਨ। ਇਨ੍ਹਾਂ ਦੇ 32 ਭੇਦ ਹਨ । . . . 363 ਮਣਾਂ ਦੇ ਪ੍ਰਵਰਤਕ . ਸਿਧ ਜੈਨ ਗ ਥ ਤਤਵਾਰਥ ਰਾਜਵਾਰਤੀਕ ਵਿਚ ਅਚਾਰੀਆ ਅੰਕਲਕ ਨੇ ਇਨ੍ਹਾਂ ਮਤਾਂ ਦੇ ਕੁਝ ਸਿਧ ਅਚਾਰੀਆਂ ਦੇ ਨਾਂ ਦਸੇ ਹਨ । ਉਹ ਇਸ ਪ੍ਰਕਾਰ ਹਨ । ਕ੍ਰਿਆਵਾਦ ਦੇ ਅਚਾਰੀਆ ਤੇ ਵਿਆਖਿਆਕਾਰ ਕੱਕਲ, ਕਾਠਵਿਧੀ, ਕੋਸ਼ਿਕ, ਹਰੀ, ਸ਼ਮਸਰੂਮਾਨ, ਕਪਿਲ, ਰੋਮਸ਼ ਹਾਰੀ, ਅਸ਼ਵ, ਮੁੰਡ, ਆਸ਼ਵਾਲਾਯਨ ਆਦਿ 180 ਕੁਆਵਾਦ ਮਤ ਦੇ ਅਚਾਰੀਆ ਹਨ । ਅਕ੍ਰਿਆਵਾਦ ਦੇ ਅਚਾਰ ਤੇ ਵਿਆਖਿਆਕਾਰ, ਰਿਚ, ਕੁਮਾਰ, ਉਲਕ, ਕਪਿਲ, ਗਾਰਗ, ਵਿਆਗਰ ਭੂਤੀ, ਵਾਵਲਿ, ਮਾਠਰ, ਮੰਦਰਾ, ਮੱਦ, ਲਾਯਾਨਨ ਆਦਿ 84 ਅਕ੍ਰਿਆਵਾਦੀ ਮਤਾਂ ਦੇ ਅਚਾਰੀਆ ਅਤੇ ਵਿਆਖਿਆਕਾਰ ਹਨ ! ਅਗਿਆਨਵਾਦ ਦੇ ਅਚਾਰੀਆ ਤੇ ਵਿਆਖਿਆਕਾਰ ਸਾਲ, ਵਾਸ਼ਕਲ, ਕੁੰਮੀ, ਸਾਤਯਮੁਗਰੀ, ਚਾਰਾਯਣ, ਕਾਠ, ਮਧਿਆਨੰਦਨੀ, ਮੱਦ, ਪਪਲਿਆਦ, ਵਾਦਰਾਯਣ, ਸ਼ਵਿਸ਼ਠਤ, ਏਤੀਕਾਯਨ, ਵਸ਼, ਜੰਮਨੀ ਆਦਿ 67 ਅਰਿਆਨਵਾਦ ਅਚਾਰੀਆ ਤੇ ਪ੍ਰਮੁੱਖ ਵਿਆਖਿਆਕਾਰ ਹਨ । ਵਿਨੈਵਾਦ :.... ਵਸ਼ਿਸ਼ਟ, ਪ੍ਰਾਸ਼ਰ, ਜਤੂਕਰਨ, ਬਾਲਮਿਕੀ, ਰੋਮਹਰਮਨੀ, ਸਤਯਾਦੱਤ, ਵਿਆਸ, ਏਲਾਪੁਰ, ਐਮਨੀਅਵ, ਇੰਦਰਦਤ, ਅਯਸਥੂਲ ਆਦਿ 32 ਵਿਨੈਵਾਦ ਮਤ ਦੇ ਅਚਾਰੀਆ ਤੇ ਵਿਆਖਿਆਕਾਰ ਹਨ । 1. ਉਤਰਾਧਿਐਨ ਵਰਿਦ ਵਿਰਤੀ ਪੰਨਾ 444 2. ਤਤਵਾਰਥ ਰਾਜਵਾਰਤਿਕ 81 ਪੰਨਾ 562
SR No.009407
Book TitleBhartiya Sahitya Main Bhagwan Mahavir
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages21
LanguagePunjabi
ClassificationBook_Other
File Size1 MB
Copyright © Jain Education International. All rights reserved. | Privacy Policy