________________
10. ਆਤਮਾ ਅਮੂਰਤ (ਸ਼ਕਲ ਰਹਿਤ) ਹੈ ਇਸ ਲਈ ਇਸਨੂੰ ਇੰਦਰੀਆਂ ਰਾਹੀ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਅਮੂਰਤ ਹੋਣ ਕਾਰਣ ਨਿੱਤ (ਹਮੇਸ਼ਾ) ਰਹਿਣ ਵਾਲਾ ਹੈ । ਅਗਿਆਨ ਆਦਿ ਕਾਰਣ ਆਤਮਾ ਦੇ ਕਰਮ ਬੰਧਨ ਹਨ। ਅਤੇ ਕਰਮ ਬੰਧਨ ਹੀ ਸੰਸਾਰ ਦਾ ਕਾਰਣ ਹੈ । -ਉਤਰਾਧਿਐਨ
ਗਿਆਨ ਬੋਧ (ਕੰਮ ਦੀਆਂ ਗੱਲਾਂ)
1. ਭਿੰਨ ਭਿੰਨ ਭਾਸ਼ਾਵਾਂ ਦਾ ਗਿਆਨ ਮਨੁੱਖ ਨੂੰ ਦੁਰਗਤ ਤੋਂ ਨਹੀਂ ਬੱਚਾ ਸਕਦਾ -ਉਤਰਾ***
2. ਜਿਵੇਂ ਸੜੇ ਕਨੇ ਵਾਲੀ ਕੁੱਤੀ ਹਰ ਥਾਂ ਤੋਂ ਦੁਤਕਾਰ ਕੇ ਕਢ ਦਿਤੀ ਜਾਂਦੀ ਹੈ ਉਸ ਪ੍ਰਕਾਰ ਚਰਿਤਰ ਹੀਣ ਆਖਾ ਨਾ ਮੰਨਣ ਵਾਲਾ ਅਤੇ ਬਹੁਤੀਆਂ ਗੱਲਾਂ ਕਰਨ ਵਾਲਾ ਹਰ ਥਾਂ ਤੋਂ ਕਢ ਦਿਤਾ ਜਾਂਦਾ ਹੈ । --ਉਤਰਾ''
3. ਵਰਤ ਦਾ ਧਾਰਕ ਘਟ ਖਾਵੇ, ਘਟ ਖੀਵੇ, ਘੱਟ ਬੋਲੇ ।
4, ਆਤਮਾ ਦਾ ਭਲਾ ਚਾਹੁਣ ਵਾਲਾ ਥੋੜਾ ਜਿਹਾ ਵੀ ਝੂਠ ਨਾ ਬੋਲੇ ।
—ਦਸ਼ਵੈਕਾਲਿਕ
ਪੰਜ ਕਾਰਣ
5. ਅਹੰਕਰ, ਕਰੋਧ, ਪ੍ਰਮਾਦ (ਅਣਗਹਿਲੀ) ਰੋਗ ਅਤੇ ਆਲਸ, ਮਨੁੱਖ ਸਿਖਿਆ ਹਾਸਲ ਨਹੀਂ ਕਰ ਸਕਦਾ।
6. ਧਰਮ ਸਿਖਿਆ ਵਾਲਾ ਘਰ ਵਿਚ ਵੀ ਸੁਵਰਤੀ ਹੈ। 7. ਜੋ ਚੰਗਾ ਕਰਦਾ ਹੈ, ਮਿਠਾ ਬੋਲਦਾ ਹੈ, ਉਹ ਆਪਣੀ ਲੈਂਦਾ ਹੈ।
- ਉਤਰਾਂ***
ਸਿਖਿਆ ਪ੍ਰਾਪਤ ਕਰ ਉਤਰਾ***
8. ਜਿਥੇ ਕਲੇਸ਼ ਦੀ ਸੰਭਾਵਨਾ ਹੋਵੇ, ਉਥੋਂ ਦੂਰ ਰਹੋ ।
9. ਜੋ ਮਨੁਖ ਯਤਨਾ (ਸਾਵਧਾਨੀ) ਨਾਲ ਚਲਦਾ ਹੈ, ਪੜਦਾ ਹੈ, ਬੈਠਦਾ ਹੈ, ਸੌਂਦਾ ਹੈ, ਖਾਂਦਾ ਹੈ, ਬੋਲਦਾ ਹੈ ਅਜਿਹਾ ਮਨੁੱਖ ਪਾਪ ਕਰਮਾਂ ਦਾ ਬੰਧ (ਇਕੱਠ) ਨਹੀਂ
ਕਰਦਾ।
10. ਭਗਵਾਨ ਦੀ ਆਗਿਆ ਪਾਲਣ ਕਰਨ ਵਾਲਾ ਹੀ ਸ਼ਰਧਾਵਾਨ ਅਤੇ ਬੁਧੀਮਾਨ
1
-ਅਚਾਰਾਂਗ
11. ਆਤਮ ਕਲਿਆਣ ਚਾਹੁਣ ਵਾਲੇ ਲਈ ਸ਼ਰਮ, ਦਿਆ, ਸੰਜਮ ਅਤੇ ਬ੍ਰਹਮਚਰਯ ਹੀ ਆਤਮ ਸ਼ੁਧੀ ਦੇ ਸਾਧਨ ਹਨ ।
ਭਗਵਾਨ ਮਹਾਵੀਰ ]
] 17