________________
ਕਰਮ 1. ਚੰਗੇ ਕਰਮ ਦਾ ਫੁੱਲ ਚੰਗਾ ਹੁੰਦਾ ਹੈ । ਮੰਦੇ ਕਰਮ ਦਾ ਫਲ ਮੰਦਾ ।
-ਸੂਰਤਾਂਗ , 2. ਜਿਵੇਂ ਬੀਜ਼ ਦੇ ਜਲ ਜਾਣ ਨਾਲ ਨਵਾਂ ਬੀਜ ਪੈਦਾ ਨਹੀਂ ਹੋ ਸਕਦਾ ਉਸੇ ਪ੍ਰਕਾਰੇ ਕਰਮ ਰੂਪੀ ਬੀਜ ਦੇ ਜਲ ਜਾਣ ਤੇ ਜਨਮ ਮਰਣ ਰੂਪੀ ਬੀਜ ਉਤਪਨ ਨਹੀਂ ਹੁੰਦਾ ।
-ਦਸ਼ਵੈਕਾਲਿਕ 3. ਮਨੁੱਖ ਆਪਣੇ ਕੀਤੇ ਕਰਮਾਂ ਕਾਰਣ ਭਿੰਨ-ਭਿੰਨ ਯੋਨੀਆਂ ਵਿਚ ਭਟਕ ਰਿਹਾ
-ਅਚਾਰਾਂਗ ਸੂਤਰ 4. ਸੰਸਾਰ ਵਿਚ ਜੋ ਵੀ ਪ੍ਰਾਣੀ ਹਨ ਉਹ ਆਪਣੇ ਕੀਤੇ ਕਰਮ ਬੰਧ ਅਨੁਸਾਰ ਸੰਸਾਰ ਵਿਚ ਘੁੰਮਦੇ ਹਨ । ਕੀਤੇ ਕਰਮਾਂ ਅਨੁਸਾਰ ਜੀਵ ਭਿੰਨ-ਭਿੰਨ ਯੋਨੀਆਂ ਵਿਚ ਘੁਮਦੇ ਹਨ । ਕਰਮਾਂ ਦਾ ਫੁੱਲ ਭੋਗੇ ਬਿਨਾਂ ਪਾਣੀ ਦਾ ਛੁਟਕਾਰਾ ਨਹੀਂ ਹੋ ਸਕਦਾ ।
-ਸੂਤਰਕ੍ਰਿਤਾਂਗ 5. ਸਭ ਪ੍ਰਾਣੀ ਅਨੇਕਾਂ ਕੀਤੇ ਕਰਮਾਂ ਅਨੁਸਾਰ ਭਿੰਨ-ਭਿੰਨ ਯੋਨੀਆਂ ਵਿਚ ਰਹਿ ਰਹੇ ਹਨ । ਕਰਮਾਂ ਦੀ ਅਧੀਨਤਾ ਦੇ ਕਾਰਣ ਮਨੁੱਖ ਦੁੱਖ ਜਨਮ, ਬੁਢਾਪੇ, ਬੀਮਾਰੀ ਅਤੇ ਮੌਤ ਤੋਂ ਡਰਦੇ ਹਨ । ਕਰਮਾਂ ਕਾਰਣ ਮਨੁੱਖ ਚਾਰ ਗਤਿ (ਮਨੁੱਖ, ਦੇਵ, ਪਸ਼ੂ ਤੇ ਨਰਕ) ਵਿਚ ਘੁੰਮ ਰਹੇ ਹਨ ।
-ਸੂਤਰ'' 6. ਜਿਵੇਂ ਪਾਪੀ ਚੋਰ ਚੋਰੀ ਕਰਦੇ ਪਕੜੇ ਜਾਣ ਤੇ ਸਜ਼ਾ ' ਪਾਂਦਾ ਹੈ ਅਤੇ ਕੀਤੇ ਕਰਮ ਅਨੁਸਾਰ ਦੁਖ ਭੋਗਦਾ ਹੈ ਉਸ ਪ੍ਰਕਾਰ ਕੀਤੇ ਕਰਮਾਂ ਦਾ ਫੁੱਲ ਇਸ ਲੋਕ ਜਾਂ ਪ੍ਰਲੋਕ ਵਿਚ ਜੀਵ ਨੂੰ ਜਰੂਰ ਭੋਗਣਾ ਪੈਂਦਾ ਹੈ । ਕਰਮਾਂ ਦਾ ਫੁੱਲ ਭੱਗੇ ਬਿਨਾਂ ਛੁਟਕਾਰਾ ਨਹੀਂ
-ਉਤਰਾਧਿਐਨ . 7. ਕਰਮ, ਜ਼ਨਮ ਤੇ ਮਰਨ ਦਾ ਮੂਲ ਹੈ, ਅਤੇ ਜਨਮ ਮਰਨ ਹੀ ਦੁੱਖ ਦੀ ਪਰਾ ਹੈ ।
-ਉਤਰਾਧਿਐਨ 8. ਜਿਸ ਤਰਾਂ ਜੜਾਂ ਦੇ ਮੁਕ ਜਾਣ ਤੇ, ਸਿੰਜਨ ਨਾਲ ਵੀ ਦਰਖੱਤ ਹਰਾ ਭਰਾ ਨਹੀਂ ਹੋ ਸ਼ਕਦਾ, ਉਸੇ ਪ੍ਰਕਾਰ ਮੋਹ ਕਰਮ ਦੇ ਖਾਤਮੇ ਤੋਂ ਬਾਅਦ ਨਵਾਂ ਕਰਮ ਦਾ ਨਹੀਂ ਹੁੰਦਾ
--ਦਸਵੈ " 9. ਜਿਵੇ ਰਾਗ ਦਵੇਸ ਰਾਹੀਂ ਪੈਦਾ ਹੋਏ ਕਰਮਾਂ ਦਾ ਫੁੱਲ ਬੁਰਾ ਹੁੰਦਾ ਹੈ ਉਸੇ ਪ੍ਰਕਾਰ ਦੀ ਸਭ ਕਰਮਾਂ ਦੇ ਖਾਤਮੇ ਨੂੰ ਜੀਵ ਸਿਧ (ਮੁਕਤ) ਹੋ ਕੇ, ਸਿਧ ਗਤੀ ਨੂੰ ਪ੍ਰਾਪਤ ਕਰਦਾ ਹੈ ।
16 ]
| ਭਗਵਾਨ ਮਹਾਵੀਰ