________________
ਧਰਮ
(1) ਧਰਮ ਸ਼ਰੇਸ਼ਟ ਮੰਗਲ ਹੈ । ਅਹਿੰਸਾ, ਸੰਜਮ ਤੇ ਤਪ ਧਰਮ ਦੇ ਰੂਪ ਹਨ ! ਜੋ ਇਸ ਪ੍ਰਕਾਰ ਦੇ ਧਰਮ ਦਾ ਪਾਲਣ ਕਰਦਾ ਹੈ । ਉਸ ਨੂੰ ਦੇਵਤੇ ਵੀ ਨਮਸਕਾਰ ਕਰਦੇ ਹਨ ।
-ਦੇਸ਼ਵੈਕਾਲਿਕ (2) ਧਰਮ ਹੀ ਇਕ ਅਜਿਹਾ ਪਵਿਤਰ ਕੰਮ ਹੈ ਜਿਸ ਰਾਹੀਂ ਆਤਮਾ ਦੀ ਸ਼ੁਧੀ ਹੁੰਦੀ ਹੈ ।
-ਅਚਾਰਾਂਗ (3) ਹਮੇਸ਼ਾ ਸੰਸਾਰਿਕ ਕਾਮਭੋਗਾਂ ਵਿਚ ਫਸਿਆ ਮੂਰਖ ਧਰਮ ਦੇ ਤੱਤ ਨੂੰ ਪਛਾਣ ਨਹੀਂ ਸਕਦਾ ।
ਉਤਰਾ (4) ਹੇ ਰਾਜਨ ! ਇਕ ਧਰਮ ਹੀ ਰਖਿਆ ਕਰਨ ਵਾਲਾ ਹੈ । ਉਸ ਧਰਮ ਤੋਂ ਬਿਨਾ ਕੋਈ ਰਖਿਅਕ ਨਹੀਂ !
-ਉਤਰਾ (5) ਆਰੀਆ (ਸ਼ਰੇਸ਼ਟ) ਪੁਰਸ਼ਾਂ ਨੇ ਜੀਵਨ ਦੀ ਇਕ ਸੁਰਤਾ (ਸਮਤਾ) ਵਿਚ ਹੀ ਧਰਮ ਆਖਿਆ ਹੈ !
-ਅਚ ਰਾਂਗ (6) ਧਰਮ ਦੇ ਦੋ ਰੂਪ ਹਨ (1) ਸ਼ਰੁਤ ਧਰਮ (ਤੀਰਥੰਕਰਾਂ ਦਾ ਸ਼ਾਸਤਰ ਉਪਦੇਸ਼) (2) ਚਰਿਤਰ ਧਰਮ (ਸਾਧੂ ਤੇ ਉਪਾਸਕ ਦਾ ਧਰਮ) (7) ਧਰਮ ਦੀਵੇ ਦੀ ਤਰ੍ਹਾਂ ਅਗਿਆਨਤਾ ਰੂਪੀ ਹਨੇਰੇ ਦਾ ਨਾਸ਼ ਕਰਦਾ ਹੈ ।
ਸੂਕ੍ਰਿਤਾਂਗ (8) ਬੁਧੀਮਾਨ ਪੁਰਸ਼ ਨੂੰ ਧਰਮ ਦਾ ਗਿਆਨ ਕਰਨਾ ਚਾਹੀਦਾ ਹੈ ।
-ਅਚਾਰਾਂਗ (9) ਸਰਲ ਆਤਮਾ ਹੀ ਸ਼ੁਧ ਹੁੰਦੀ ਹੈ ਅਤੇ ਸ਼ੁਧ ਆਤਮਾ ਅੰਦਰ ਧਰਮ ਨਿਵਾਸ ਕਰਦਾ ਹੈ ।
-ਉਤਰਾਧਿਐਨ (10) ਧਰਮ ਦਾ ਮੂਲ (ਕੇਂਦਰ) ਵਿਨੈ ਹੈ ਅਤੇ ਧਰਮ ਦਾ ਫਲ ਮੋਕਸ਼ (ਮੁਕਤੀ)
-ਦਵੈਕਾਲਿਕ
ਹੈ ।
ਭਗਵਾਨ ਮਹਾਵੀਰ ]