Book Title: Pratikraman Abr Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 129
________________ ਪ੍ਰਤੀਕ੍ਰਮਣ ਦਾਦਾ ਸ਼੍ਰੀ : ਪ੍ਰਤੀਕ੍ਰਮਣ ਕਰਨ ਨਾਲ ਹਲਕੇ ਹੋ ਜਾਵੋਗੇ। ਅਗਲੀ ਵਾਰ ਹਲਕੇ ਹੋ ਕੇ ਆਵੋਗੇ ਅਤੇ ਜੇ ਪ੍ਰਤੀਕ੍ਰਮਣ ਨਾ ਕਰੀਏ ਤਾਂ ਉਹੀ ਬੋਝ ਫਿਰ ਤੋਂ ਆਵੇਗਾ। ਫਿਰ ਤੋਂ ਖਿਸਕ ਜਾਵੇਗਾ ਵਾਪਸ ਚਾਰਜ ਹੋਏ ਬਿਨਾ। ਇਸਲਈ ਪ੍ਰਤੀਕ੍ਰਮਣ ਨਾਲ ਹਲਕੇ ਕਰ-ਕਰਕੇ ਨਿਕਾਲ ਹੁੰਦਾ ਰਹੇਗਾ। 118 ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ ਕਿ ਅਤੀਕ੍ਰਮਣ ਨਿਊਲ ਹੀ ਹੈ, ਤਾਂ ਫਿਰ ਪ੍ਰਤੀਕ੍ਰਮਣ ਕਰਨ ਦਾ ਰਿਹਾ ਹੀ ਕਿੱਥੇ? ਦਾਦਾ ਸ਼੍ਰੀ : ਅਤੀਕ੍ਰਮਣ ਨਿਊਟ੍ਰਲ ਹੀ ਹੈ। ਪਰ ਉਸ ਵਿੱਚ ਤਨਮੈਕਾਰ ਹੋ ਜਾਂਦੇ ਹੋ, ਇਸਲਈ ਬੀਜ ਪੈ ਜਾਂਦਾ ਹੈ। ਪਰ ਜੇ ਅਤੀਕ੍ਰਮਣ ਵਿੱਚ ਤਨਮੈਕਾਰ ਨਹੀਂ ਹੋਵੇਗਾ ਤਾਂ ਬੀਜ ਨਹੀਂ ਪਵੇਗਾ। ਅਤੀਕ੍ਰਮਣ ਕੁੱਝ ਨਹੀਂ ਕਰ ਸਕਦਾ। ਅਤੇ ਪ੍ਰਤੀਕ੍ਰਮਣ ਤਾਂ ਅਸੀਂ ਤਨਮੈਕਾਰ ਨਹੀਂ ਹੋਵਾਂਗੇ, ਫਿਰ ਵੀ ਕਰੇਗਾ। ਚੰਦੂਭਾਈ ਤਨਮੈਕਾਰ ਹੋ ਗਏ ਉਸਨੂੰ ਵੀ ਤੁਸੀਂ ਜਾਣਦੇ ਹੋ ਅਤੇ ਨਹੀਂ ਹੋਏ ਉਸਨੂੰ ਵੀ ਤੁਸੀਂ ਜਾਣਦੇ ਹੋ। ਤੁਸੀਂ ਤਨਮੈਕਾਰ ਹੁੰਦੇ ਹੀ ਨਹੀ। ਤਨਮੈਕਾਰ ਮਨ-ਚਿਤ-ਬੁੱਧੀ ਅਤੇ ਅਹੰਕਾਰ ਹੁੰਦੇ ਹਨ, ਤੁਸੀਂ ਉਹਨਾਂ ਨੂੰ ਜਾਣਦੇ ਹੋ। ਪ੍ਰਸ਼ਨ ਕਰਤਾ : ਚੰਦੂਭਾਈ ਤਨਮੈਕਾਰ ਹੋ ਜਾਵੇ ਤਾਂ ਚੰਦੂਭਾਈ ਨੂੰ ਪ੍ਰਤੀਕ੍ਰਮਣ ਕਰਨ ਨੂੰ ਕਹਿਣਾ ਪਵੇਗਾ ਨਾ? ਦਾਦਾ ਸ਼੍ਰੀ : ਹਾਂ, ਚੰਦੂਭਾਈ ਨੂੰ ਕਹਿਣਾ ਹੈ। ਪ੍ਰਸ਼ਨ ਕਰਤਾ : ਸੁਪਨੇ ਵਿੱਚ ਪ੍ਰਤੀਕ੍ਰਮਣ ਹੋ ਸਕਦੇ ਹਨ? ਦਾਦਾ ਸ਼੍ਰੀ : ਹਾਂ, ਬਹੁਤ ਚੰਗੀ ਤਰ੍ਹਾਂ ਹੋ ਸਕਦੇ ਹਨ। ਸੁਪਨੇ ਵਿੱਚ ਜੋ ਪ੍ਰਤੀਕ੍ਰਮਣ ਹੁੰਦੇ ਹਨ, ਉਹ ਤਾਂ ਹੁਣ ਜੋ ਹੁੰਦੇ ਹਨ, ਉਸ ਤੋਂ ਵੀ ਚੰਗੇ ਹੋਣਗੇ। ਹੁਣ ਤਾਂ ਤੁਸੀਂ ਫਟਾਫਟ ਕਰ ਲੈਂਦੇ ਹੋ। ਸੁਪਨੇ ਵਿੱਚ ਜੋ ਕੰਮ ਹੁੰਦਾ ਹੈ, ਉਹ ਸਾਰਾ ਵਿਧੀ ਪੂਰਵਕ ਹੁੰਦਾ ਹੈ। ਸੁਪਨੇ ਵਿੱਚ ਜੋ ‘ਦਾਦਾ’ ਦਿਖਾਈ ਦਿੰਦੇ ਹਨ, ਉਸ ਤਰ੍ਹਾਂ ਦੇ ਦਾਦਾ ਤਾਂ ਜਿਵੇਂ ਤੁਸੀਂ ਕਦੇ ਵੀ ਨਾ ਦੇਖੇ ਹੋਣ, ਇਹੋ ਜਿਹੇ ‘ਦਾਦਾ’ ਦਿਖਾਈ ਦਿੰਦੇ ਹਨ। ਜਾਗ੍ਰਿਤੀ ਵਿੱਚ ਉਸ ਤਰ੍ਹਾਂ ਦੇ ਦਾਦਾ ਦਿਖਾਈ ਨਹੀਂ ਦਿੰਦੇ, ਸੁਪਨੇ ਵਿੱਚ ਬਹੁਤ ਵਧੀਆ ਦਿਖਦੇ ਹਨ। ਕਿਉਂਕਿ ਸੁਪਨਾ, ਉਹ ਸਹਿਜ ਅਵਸਥਾ ਹੈ ਅਤੇ ਇਹ ਜਾਗ੍ਰਿਤ, ਇਹ ਅਸਹਿਜ ਅਵਸਥਾ ਹੈ।

Loading...

Page Navigation
1 ... 127 128 129 130 131 132 133 134 135 136