Book Title: Pratikraman Abr Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ‘ਮੋਕਸ਼ ਦਾ ਮਾਰਗ ਹੈ ਵੀਰ ਦਾ, ਨਹੀਂ ਹੈ ਕਾਇਰ ਦਾ ਕੰਮ` ਪਰ ਵੀਰਤਾ ਕਿੱਥੇ ਦਿਖਾਈਏ ਕਿ ਛੇਤੀ ਮੋਕਸ਼ ਤੱਕ ਪਹੁੰਚੀਏ? ਕਾਇਰਤਾ ਕਿਸ ਨੂੰ ਕਹਾਂਗੇ? ਪਾਪੀ ਪੁੰਨਵਾਨ ਹੋ ਸਕਦੇ ਹਨ? ਉਹ ਕਿਵੇਂ? ਪੂਰੀ ਜਿੰਦਗੀ ਜਲ਼ ਗਈ ਇਸ ਆਰ.ਡੀ.ਐਕਸ ਦੀ ਅੱਗ ਵਿੱਚ, ਉਸਨੂੰ ਕਿਵੇਂ ਬੁਝਾਈਏ? ਰਾਤ-ਦਿਨ ਪਤਨੀ ਦਾ ਪ੍ਰਭਾਵ, ਪੁੱਤਰ-ਪੁੱਤਰੀਆਂ ਦਾ ਤਾਪ ਅਤੇ ਪੈਸੇ ਕਮਾਉਣ ਦੀ ਹੋੜ-ਇਹਨਾਂ ਸਾਰੇ ਤਾਪਾਂ ਤੋਂ ਕਿਵੇਂ ਸ਼ਾਂਤੀ ਪ੍ਰਾਪਤ ਕਰਕੇ ਨਈਆ ਪਾਰ ਉਤਾਰੀਏ? ਗੁਰੂ-ਸ਼ਿਸ਼ ਦੇ ਵਿੱਚ, ਗੁਰੁਮਾਤਾਵਾਂ ਅਤੇ ਸ਼ਿਸ਼ਿਆਵਾਂ ਦੇ ਵਿੱਚ, ਨਿਰੰਤਰ ਕਸ਼ਾਇਆਂ ਦੇ ਫੇਰੇ ਵਿੱਚ ਪਏ ਹੋਏ ਉਪਦੇਸ਼ਕ ਕਿਵੇਂ ਮੁੜ ਸਕਦੇ ਹਨ? ਅਣਹੱਕ ਦੀ ਲੱਛਮੀ ਅਤੇ ਅਣਹੱਕ ਦੀਆਂ ਇਸਤਰੀਆਂ ਦੇ ਪਿੱਛੇ ਮਨ-ਵਚਨ-ਵਰਤਨ ਜਾਂ ਦ੍ਰਿਸ਼ਟੀ ਤੋਂ ਦੋਸ਼ ਹੋ ਜਾਵੇ ਤਾਂ ਉਸਦਾ ਜਾਨਵਰ ਜਾਂ ਨਰਕ ਗਤੀ ਤੋਂ ਇਲਾਵਾ ਕਿੱਥੇ ਸਥਾਨ ਹੋ ਸਕਦਾ ਹੈ ਉਹਨਾਂ ਤੋਂ ਕਿਵੇਂ ਮੁਕਤ ਹੋਈਏ? ਉਸ ਵਿੱਚ ਸੁਚੇਤ ਰਹਿਣਾ ਹੋਵੇ ਤਾਂ ਕਿਵੇਂ ਰਹਿ ਸਕਦੇ ਹਾਂ ਅਤੇ ਕਿਵੇਂ ਮੁਕਤ ਹੋ ਸਕਦੇ ਹਾਂ? ਇਹੋ ਜਿਹੇ ਉਲਝਣ ਭਰੇ ਸਨਾਤਨ ਪ੍ਰਸ਼ਨਾਂ ਦਾ ਹੱਲ ਕੀ ਹੋ ਸਕਦਾ ਹੈ? | ਹਰ ਮਨੁੱਖ ਆਪਣੇ ਜੀਵਨਕਾਲ ਦੇ ਦੌਰਾਨ ਕਦੇ-ਕਦੇ ਸੰਯੋਗਾਂ ਦੇ ਦਬਾਅ ਵਿੱਚ ਇਹੋ ਜਿਹੀ ਪਰਸਥਿਤੀ ਵਿੱਚ ਫਸ ਜਾਂਦਾ ਹੈ ਕਿ ਭੁੱਲ (ਗਲਤੀ ਨਾ ਕਰਨੀ ਹੋਵੇ, ਫਿਰ ਵੀ ਸੰਸਾਰ ਵਿਹਾਰ ਵਿੱਚ ਭੁੱਲਾਂ (ਗਲਤੀਆਂ) ਤੋਂ ਮੁਕਤ ਨਹੀਂ ਹੋ ਸਕਦਾ, ਇਹੋ ਜਿਹੀ ਪਰਸਥਿਤੀ ਵਿੱਚ ਦਿਲ ਦੇ ਸੱਚੇ ਪੁਰਸ਼ ਲਗਾਤਾਰ ਉਲਝਣ ਵਿੱਚ ਰਹਿੰਦੇ ਹਨ ਕਿ ਭੁੱਲਾਂ (ਗਲਤੀਆਂ ਤੋਂ ਛੁਟਕਾਰਾ ਪਾਉਣ ਦਾ ਅਤੇ ਜੀਵਨ ਜਿਉਣ ਦਾ ਸੱਚਾ ਮਾਰਗ ਮਿਲ ਜਾਵੇ, ਤਾਂਕਿ ਉਹ ਆਪਣੇ ਆਂਤਰਿਕ ਸੁੱਖ-ਚੈਨ ਵਿੱਚ ਰਹਿ ਕੇ ਪ੍ਰਤੀ ਕਰ ਸਕਣ। ਉਸਦੇ ਲਈ ਕਦੇ ਵੀ ਪ੍ਰਾਪਤ ਨਾ ਹੋਇਆ ਹੋਵੇ ਇਹੋ ਜਿਹਾ ਅਧਿਆਤਮ ਵਿਗਿਆਨ ਦਾ ਇੱਕਮਾਤਰ ਅਚੂਕ ਆਲੋਚਨਾ-ਪ੍ਰਤੀਮਣ-ਤਿਆਖਿਆਨ ਰੂਪੀ ਹਥਿਆਰ ਤੀਰਥੰਕਰਾਂ ਨੇ, ਗਿਆਨੀਆਂ ਨੇ ਜਗਤ ਨੂੰ ਅਰਪਣ ਕੀਤਾ ਹੈ। ਇਸ ਹਥਿਆਰ ਨਾਲ ਵਿਕਸਿਤ ਦੋਸ਼ਰੁਪੀ ਵਿਸ਼ਾਲ ਦਰਖਤ ਨੂੰ ਮੁੱਖ ਜੜ ਸਮੇਤ ਨਿਰਮਲ ਕਰਕੇ ਅਨੰਤ ਜੀਵ ਮੋਕਸ਼ਲਕਸ਼ਮੀ ਨੂੰ ਪ੍ਰਾਪਤ ਕਰ ਸਕੇ ਹਨ। ਇਸ ਤਰ੍ਹਾਂ ਮੁਕਤੀ ਦੇਣ ਵਾਲੇ ਇਸ ਪ੍ਰਤੀਕ੍ਰਮਣ ਰੂਪੀ ਵਿਗਿਆਨ ਦਾ ਯਥਾਰਤਰੂਪ ਵਿੱਚ ਜਿਵੇਂ ਦਾ ਤਿਵੇਂ ਪ੍ਰਗਟ ਗਿਆਨੀਪੁਰਖ ਸ੍ਰੀ ਦਾਦਾ ਭਗਵਾਨ ਨੇ ਕੇਵਲਗਿਆਨ ਸਵਰੂਪ ਵਿੱਚ ਦੇਖ ਕੇ ਕਹੀ ਗਈ ਬਾਣੀ ਦੁਆਰਾ ਕੀਤਾ ਹੈ, ਜੋ ਪ੍ਰਸਤੁਤ ਗ੍ਰੰਥ ਵਿੱਚ ਸੰਕਲਿਤ ਹੋਈ ਹੈ, ਇਹ

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 ... 136