________________
ਹੋਇਆ ਸੋ ਨਿਆਂ
ਦਾਦਾ ਸ਼੍ਰੀ : ਉਸਦੇ ਕਾਰਣਾਂ ਵਿੱਚ, ਅਸੀਂ ਜੋ ਨਿਆਂ ਲੱਭਣ ਨਿੱਕਲੇ, ਉਹੀ ਉਸਦਾ ਕਾਰਣ ਹੈ। ਨਿਆਂ ਲੱਭਣਾ ਬੰਦ ਕਰ ਦਿਓਗੇ ਤਾਂ ਬੁੱਧੀ ਚਲੀ ਜਾਵੇਗੀ। ਨਿਆਂ ਕਿਉਂ ਲੱਭਦੇ ਹੋ? ਤਾਂ ਬਹੂ ਕੀ ਕਹਿੰਦੀ ਹੈ ਕਿ ‘ਤੂੰ ਮੇਰੀ ਸੱਸ ਨੂੰ ਨਹੀਂ ਪਹਿਚਾਣਦੀ, ਮੈਂ ਆਈ, ਉਦੋਂ ਤੋਂ ਹੀ ਉਹ ਦੁੱਖ ਦੇ ਰਹੀ ਹੈ, ਇਸ ਵਿੱਚ ਮੇਰਾ ਕੀ ਗੁਨਾਹ ਹੈ??
26
ਕੋਈ ਬਿਨਾਂ ਪਹਿਚਾਣੇ ਦੁੱਖ ਦਿੰਦਾ ਹੋਵੇਗਾ? ਉਹ ਹਿਸਾਬ ਵਿੱਚ ਜਮ੍ਹਾ ਹੋਵੇਗਾ, ਇਸ ਲਈ ਤੈਨੂੰ ਦਿੰਦੀ ਰਹਿੰਦੀ ਹੈ। ਤਾਂ ਕਹੇਗੀ, ‘ਪਰ ਮੈਂ ਤਾਂ ਉਹਨਾਂ ਦਾ ਮੂੰਹ ਵੀ ਨਹੀਂ ਦੇਖਿਆ ਸੀ।” “ਓ, ਤੂੰ ਇਸ ਜਨਮ ਵਿੱਚ ਨਹੀਂ ਦੇਖਿਆ ਪਰ ਪਿਛਲੇ ਜਨਮ ਦਾ ਹਿਸਾਬ ਕੀ ਕਹਿ ਰਿਹਾ ਹੈ?? ਇਸ ਲਈ ਜੋ ਹੋਇਆ, ਉਹੀ ਨਿਆਂ।
ਘਰ ਵਿੱਚ ਬੇਟਾ ਦਾਦਾਗਿਰੀ ਕਰਦਾ ਹੈ? ਉਹ ਦਾਦਾਗਿਰੀ ਕਰਦਾ ਹੈ, ਉਹੀ ਨਿਆਂ। ਇਹ ਤਾਂ ਬੁੱਧੀ ਦਿਖਾਉਂਦੀ ਹੈ, ਬੇਟਾ ਹੋ ਕੇ ਬਾਪ ਦੇ ਸਾਹਮਣੇ ਦਾਦਾਗਿਰੀ? ਜੋ ਹੋਇਆ, ਉਹੀ ਨਿਆਂ!
ਸੋ: ਇਹ ‘ਅਕ੍ਰਮ ਵਿਗਿਆਨ' ਕੀ ਕਹਿੰਦਾ ਹੈ? ਦੇਖੋ ਇਹ ਨਿਆਂ! ਲੋਕ ਮੈਨੂੰ ਪੁੱਛਦੇ ਹਨ, ‘ਤੁਸੀਂ ਬੁੱਧੀ ਕਿਸ ਤਰ੍ਹਾਂ ਕੱਢ ਦਿੱਤੀ?' ਨਿਆਂ ਨਹੀਂ ਲੱਭਿਆ ਤਾਂ ਬੁੱਧੀ ਚਲੀ ਗਈ। ਬੁੱਧੀ ਕਦੋਂ ਤੱਕ ਰਹੇਗੀ? ਨਿਆਂ ਲੱਭਾਂਗੇ ਅਤੇ ਨਿਆਂ ਨੂੰ ਆਧਾਰ ਦੇਵਾਂਗੇ, ਉਦੋਂ ਤੱਕ ਬੁੱਧੀ ਰਹੇਗੀ, ਤੇ ਬੁੱਧੀ ਕਹੇਗੀ, ‘ਆਪਣੇ ਪੱਖ ਵਿੱਚ ਹੈ ਭਾਈ ਸਾਹਿਬ।” ਹੋਰ ਕਹੇਗੀ, ‘ਇੰਨੀ ਵਧੀਆ ਨੌਕਰੀ ਕੀਤੀ ਤੇ ਇਹ ਡਾਇਰੈਕਟਰ ਕਿਸ ਆਧਾਰ ਤੇ ਉਲਟਾ ਬੋਲ ਰਹੇ ਹਨ?” ਇਸ ਤਰ੍ਹਾਂ ਉਸ ਨੂੰ ਆਧਾਰ ਦਿੰਦੇ ਹੋ? ਨਿਆਂ ਲੱਭਦੇ ਹੋ? ਉਹ ਜੋ ਬੋਲਦੇ ਹਨ, ਉਹੀ ਕਰੈਕਟ ਹੈ। ਹੁਣ ਤੱਕ ਕਿਉਂ ਨਹੀਂ ਬੋਲ ਰਹੇ ਸਨ? ਕਿਸ ਆਧਾਰ ਤੇ ਨਹੀਂ ਬੋਲ ਰਹੇ ਸਨ? ਹੁਣ ਕਿਹੜੇ ਨਿਆਂ ਦੇ ਆਧਾਰ ਤੇ ਬੋਲ ਰਹੇ ਹਨ? ਸੋਚਣ ਤੇ ਨਹੀਂ ਲੱਗਦਾ ਕਿ ਇਹ ਜੋ ਬੋਲ ਰਹੇ ਹਨ, ਉਹ ਸਬੂਤ ਸਹਿਤ ਹੈ? ਓਏ, ਤਨਖਾਹ ਨਹੀਂ ਵਧਾਉਂਦੇ, ਉਹੀ ਨਿਆਂ ਹੈ। ਅਸੀਂ ਉਸ ਨੂੰ ਅਨਿਆਂ ਕਿਸ ਤਰ੍ਹਾਂ ਕਹਿ ਸਕਦੇ ਹਾਂ?