________________
ਕਰਮ ਦਾ ਸਿਧਾਂਤ
ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ ਸਥਿਤ ਗਿਆ ਹੋ ਗਿਆ ਤਾਂ ਫਿਰ ਉਹ ਛੁੱਟ ਜਾਂਦਾ ਹੈ ਅਤੇ ਦੂਸਰਾ ਵੀ ਕਿਹਾ ਹੈ ਕਿ, ਵੀਰਾਗ ਅਤੇ ਨਿਰਭੈ ਹੋ ਗਿਆ, ਤਾਂ ਫਿਰ ਕੰਮ ਹੋ ਗਿਆ।
ਨਿਸ਼ਕਾਮ ਕਰਮ ਕਰੋ ਪਰ ਕਰਮ ਦੇ ਕਰਤਾ ਤਾਂ ਤੁਸੀਂ ਹੀ ਹੋ ਨਾ? ਕਰਤਾ ਹੈ, ਉਦੋਂ ਤੱਕ ਮੁਕਤੀ ਨਹੀਂ ਹੁੰਦੀ। ਮੁਕਤੀ ਤਾਂ, “ਮੈਂ ਕਰਤਾ (ਕਰਨ ਵਾਲਾ) ਹਾਂ , ਉਹ ਗੱਲ ਹੀ ਛੁੱਟ ਜਾਣੀ ਚਾਹੀਦੀ ਹੈ ਅਤੇ ਕੌਣ ਕਰਤਾ ਹੈ। ਉਹ ਪਤਾ ਹੋਣਾ ਚਾਹੀਦਾ ਹੈ। ਅਸੀਂ ਸਭ ਦੱਸ ਦਿੰਦੇ ਹਾਂ ਕਿ ‘ਕਰਨ ਵਾਲਾ ਕੌਣ ਹੈ, ਤੁਸੀਂ ਕੌਣ ਹੋ, ਇਹ ਸਭ ਕੌਣ ਹਨ। ਸਭ ਲੋਕ ਮੰਨਦੇ ਹਨ ਕਿ “ਅਸੀਂ ਨਿਸ਼ਕਾਮ ਕਰਮ ਕਰਦੇ ਹਾਂ ਤਾਂ ਸਾਨੂੰ ਰੱਬ ਮਿਲ ਜਾਵੇਗਾ। ਉਏ, ਜਦੋਂ ਤੱਕ ਤੂੰ ‘ਕਰਤਾ ਹੈ, ਉਦੋਂ ਤੱਕ ਭਗਵਾਨ ਕਿਵੇਂ ਮਿਲੇਗਾ? ਅਕਰਤਾ ਹੋ ਜਾਵੋਗੇ, ਉਦੋਂ ਭਗਵਾਨ ਮਿਲ ਜਾਵੇਗਾ।
ਪ੍ਰਸ਼ਨ ਕਰਤਾ: ਕ੍ਰਿਸ਼ਨ ਭਗਵਾਨ ਨੇ ਵੀ ਯੁੱਧ ਕੀਤਾ ਸੀ, ਕ੍ਰਿਸ਼ਨ ਵੀ ਤਾਂ ਅਰਜੁਨ ਦੇ ਸਾਰਥੀ ਬਣੇ ਸਨ। | ਦਾਦਾ ਸ੍ਰੀ : ਹਾਂ, ਅਰਜੁਨ ਦੇ ਸਾਰਥੀ ਬਣੇ ਸਨ, ਪਰ ਕਿਉਂ ਸਾਰਥੀ ਬਣੇ ਸਨ? ਭਗਵਾਨ, ਅਰਜੁਨ ਨੂੰ ਦੱਸਦੇ ਸਨ ਕਿ, “ਦੇਖ ਭਾਈ, ਤੂੰ ਤਾਂ ਪੰਜ ਘੋੜਿਆਂ ਦੀ ਲਗਾਮ ਫੜਦਾ ਹੈ, ਪਰ ਰੱਥ ਚਲਾਉਣਾ ਤੂੰ ਨਹੀਂ ਜਾਣਦਾ ਅਤੇ ਲਗਾਮ ਨੂੰ ਬਾਰ-ਬਾਰ ਖਿੱਚਦੇ ਰਹਿੰਦੇ ਹੋ। ਕਦੋਂ ਖਿੱਚਦੇ ਹੋ? ਜਦੋਂ ਚੜਾਈ ਹੁੰਦੀ ਹੈ, ਉਦੋਂ ਖਿੱਚਦੇ ਹੋ ਅਤੇ ਉਤਰਦੇ ਸਮੇਂ ਢਿੱਲਾ ਛੱਡ ਦਿੰਦੇ ਹੋ। ਲਗਾਮ ਬਾਰ-ਬਾਰ ਖਿੱਚਣ ਨਾਲ ਘੋੜੇ ਦੇ ਮੁੰਹ ਵਿੱਚੋਂ ਖੂਨ ਨਿਕਲਦਾ ਹੈ। ਇਸ ਲਈ ਤੂੰ ਰੱਥ ਵਿੱਚ ਬੈਠ ਜਾ, ਮੈਂ ਤੇਰਾ ਰੱਥ ਚਲਾਵਾਂਗਾ।
ਅਤੇ ਤੁਹਾਡਾ ਕੌਣ ਚਲਾਉਂਦਾ ਹੈ? ਤੁਸੀਂ ਖੁਦ ਚਲਾਉਂਦੇ ਹੋ? ਪ੍ਰਸ਼ਨਕਰਤਾ : ਅਸੀਂ ਕੀ ਚਲਾਵਾਂਗੇ? ਚਲਾਉਣਵਾਲਾ ਇੱਕ ਹੀ ਹੈ। ਦਾਦਾ ਸ੍ਰੀ : ਕੌਣ? ਪ੍ਰਸ਼ਨ ਕਰਤਾ : ਜਿਸਨੂੰ ਪਰਮ ਪਿਤਾ ਪਰਮੇਸ਼ਵਰ ਅਸੀਂ ਮੰਨਦੇ ਹਾਂ।