________________
12
ਕਰਮ ਦਾ ਸਿਧਾਂਤ
ਇੱਕ ਆਦਮੀ ਮੁਸਲਮਾਨ ਸੀ, ਉਸਦੇ ਪੰਜ ਲੜਕੇ ਸਨ ਅਤੇ ਦੋ ਲੜਕੀਆਂ ਸਨ। ਉਸਦੇ ਕੋਲ ਪੈਸੇ ਵੀ ਨਹੀਂ ਸਨ। ਉਸਦੀ ਔਰਤ ਇੱਕ ਦਿਨ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਗੋਸ਼ਤ (ਮੀਟ) ਖਿਲਾਓ। ਤਾਂ ਉਹ ਕਹਿੰਦਾ ਹੈ ਕਿ ‘ਮੇਰੇ ਕੋਲ ਪੈਸੇ ਨਹੀਂ, ਕਿੱਥੋ ਲਿਆਵਾਂ?' ਤਾਂ ਫਿਰ ਉਸਨੇ ਵਿਚਾਰ ਕੀਤਾ ਕਿ ਜੰਗਲ ਵਿੱਚ ਹਿਰਨ ਹੁੰਦਾ ਹੈ ਨਾ, ਤਾਂ ਇੱਕ ਹਿਰਨ ਨੂੰ ਮਾਰ ਕੇ ਲਿਆਵਾਂਗਾ ਤੇ ਬੱਚਿਆਂ ਨੂੰ ਖਿਲਾਵਾਂਗਾ। ਫਿਰ ਉਹ ਇੱਕ ਹਿਰਨ ਨੂੰ ਮਾਰ ਕੇ ਲਿਆਇਆ ਅਤੇ ਬੱਚਿਆਂ ਨੂੰ ਖਿਲਾਇਆ। ਅਤੇ ਇੱਕ ਸ਼ਿਕਾਰੀ ਸੀ, ਉਹ ਸ਼ਿਕਾਰ ਦੇ ਸ਼ੌਂਕ ਵਾਲਾ ਸੀ। ਉਹ ਜੰਗਲ ਵਿੱਚ ਗਿਆ ਅਤੇ ਉਸਨੇ ਵੀ ਇੱਕ ਹਿਰਨ ਨੂੰ ਮਾਰ ਦਿੱਤਾ। ਫਿਰ ਖੁਸ਼ ਹੋਣ ਲੱਗਾ ਕਿ ਦੇਖੋ, ਇੱਕ ਹੀ ਵਾਰ ਵਿੱਚ ਮੈਂ ਇਸ ਨੂੰ ਮਾਰ ਦਿੱਤਾ।
ਉਸ ਮੁਸਲਮਾਨ ਆਦਮੀ ਕੋਲ ਬੱਚਿਆਂ ਨੂੰ ਖਿਲਾਉਣ ਲਈ ਕੁੱਝ ਨਹੀਂ ਸੀ ਇਸ ਲਈ ਉਸਨੇ ਹਿਰਨ ਨੂੰ ਮਾਰ ਦਿੱਤਾ। ਪਰ ਉਸਨੂੰ ਅੰਦਰ ਇਹ ਠੀਕ ਨਹੀਂ ਲੱਗਦਾ, ਤਾਂ ਉਸਦਾ ਗੁਨਾਹ 20% ਹੈ। 100% ਨੌਰਮਲ ਹੈ, ਤਾਂ ਉਸ ਆਦਮੀ ਨੂੰ 20% ਗੁਨਾਹ ਲੱਗਿਆ ਅਤੇ ਉਹ ਸ਼ਿਕਾਰੀ ਸ਼ੌਂਕ ਪੂਰਾ ਕਰਦਾ ਹੈ, ਉਸਨੂੰ 150% ਗੁਨਾਹ ਹੋ ਗਿਆ। ਕਿਰਿਆ ਇੱਕ ਹੀ ਤਰ੍ਹਾਂ ਦੀ ਹੈ, ਪਰ ਉਸਦਾ ਗੁਨਾਹ ਅਲੱਗ-ਅਲੱਗ ਹੈ।
ਪ੍ਰਸ਼ਨ ਕਰਤਾ : ਕਿਸੇ ਨੂੰ ਦੁੱਖ ਦੇ ਕੇ ਜੋ ਖੁਸ਼ ਹੁੰਦਾ ਹੈ, ਉਹ 150% ਗੁਨਾਹ ਕਰਦਾ ਹੈ?
ਦਾਦਾ ਸ਼੍ਰੀ : ਉਹ ਸ਼ਿਕਾਰੀ ਖੁਸ਼ ਹੋਇਆ, ਇਸ ਨਾਲ ਨੌਰਮਲ ਤੋਂ 50% ਜਿਆਦਾ ਹੋ ਗਿਆ। ਖੁਸ਼ ਨਾ ਹੁੰਦਾ ਤਾਂ 100% ਗੁਨਾਹ ਸੀ ਅਤੇ ਉਸ ਆਦਮੀ ਨੇ ਪਛਤਾਵਾ ਕੀਤਾ ਤਾਂ 80% ਘੱਟ ਗਿਆ। ਜੋ ਕਰਤਾ ਨਹੀਂ ਹੈ, ਉਸਦਾ ਗੁਨਾਹ ਲੱਗਦਾ ਹੀ ਨਹੀਂ ਹੈ। ਜੋ ਕਰਤਾ (ਕਰਨ ਵਾਲਾ) ਹੈ ਉਸਨੂੰ ਹੀ ਗੁਨਾਹ ਲੱਗਦਾ ਹੈ।
ਪ੍ਰਸ਼ਨ ਕਰਤਾ : ਤਾਂ ਅਣਜਾਣੇ ਵਿੱਚ ਪਾਪ ਹੋ ਗਿਆ ਹੋਵੇ ਤਾਂ ਉਹ ਪਾਪ ਨਹੀਂ ਹੈ?