________________
ਕਰਮ ਦਾ ਸਿਧਾਂਤ
11 ਅਤੇ ਦੁੱਖ ਦਿੱਤਾ ਤਾਂ ਦੁੱਖ ਦਾ ਪਰਿਣਾਮ ਆਪਣੇ ਇੱਥੇ ਦੁੱਖ ਆਵੇਗਾ। ਇਸ ਲਈ ਰੋਜ਼ ਸਵੇਰੇ ਨਿਸ਼ਚੇ ਕਰਨਾ ਚਾਹੀਦਾ ਹੈ ਕਿ ਮੇਰੇ ਮਨ-ਬਚਨ-ਕਾਇਆ ਤੋਂ ਕਿਸੇ ਜੀਵ ਨੂੰ ਕਿੰਚਿਤਮਾਤਰ ਦੁੱਖ ਨਾ ਹੋਵੇ, ਨਾ ਹੋਵੇ, ਨਾ ਹੋਵੇ। ਅਤੇ ਸਾਨੂੰ ਕੋਈ ਦੁੱਖ ਦੇ ਜਾਵੇ ਤਾਂ ਉਸਨੂੰ ਆਪਣੇ ਬਹੀਖਾਤੇ ਵਿੱਚ ਜਮਾਂ ਕਰ ਦੇਣਾ ਹੈ। ਨੰਦਲਾਲ ਨੇ ਦੋ ਗਾਲਾਂ ਤੁਹਾਨੂੰ ਦਿੱਤੀਆਂ ਤਾਂ ਉਸਨੂੰ ਨੰਦਲਾਲ ਦੇ ਖਾਤੇ ਵਿੱਚ ਜਮਾਂ ਕਰ ਦੇਣਾ ਹੈ, ਕਿਉਂਕਿ ਪਿਛਲੇ ਜਨਮ ਵਿੱਚ ਤੁਸੀਂ ਉਧਾਰ ਦਿੱਤਾ ਸੀ। ਤੁਸੀਂ ਦੋ ਗਾਲਾਂ ਦਿੱਤੀਆਂ ਸਨ ਇਸ ਲਈ ਦੋ ਵਾਪਸ ਆ ਗਈਆਂ। ਜੇ ਪੰਜ ਗਾਲਾਂ ਫਿਰ ਦੇਵੋਗੇ ਤਾਂ ਉਹ ਫਿਰ ਤੋਂ ਪੰਜ ਦੇਵੇਗਾ। ਜੇ ਤੁਹਾਨੂੰ ਇਸ ਤਰ੍ਹਾਂ ਦਾ ਵਪਾਰ ਕਰਨਾ ਪਸੰਦ ਨਹੀਂ ਹੈ, ਤਾਂ ਉਧਾਰ ਦੇਣਾ ਬੰਦ ਕਰ ਦੇਵੋ। | ਕੋਈ ਨੁਕਸਾਨ ਕਰਦਾ ਹੈ, ਜੇਬ ਕੱਟਦਾ ਹੈ, ਤਾਂ ਉਹ ਸਭ ਤੁਹਾਡੇ ਕਰਮ ਦਾ ਹੀ ਪਰਿਣਾਮ ਹੈ। ਉਹ ਜਿੰਨਾ ਦਿੱਤਾ ਸੀ, ਉਨਾਂ ਹੀ ਆਉਂਦਾ ਹੈ। ਕਾਇਦੇ ਅਨੁਸਾਰ ਹੀ ਹੈ ਸਭ, ਕਾਇਦੇ ਤੋਂ ਬਾਹਰ ਦੁਨੀਆ ਵਿੱਚ ਕੁੱਝ ਵੀ ਨਹੀਂ ਹੈ। ਜ਼ਿੰਮੇਦਾਰੀ ਖੁਦ ਦੀ ਹੈ। ਯੂ ਆਰ ਹੋਲ ਐਂਡ ਸੋਲ ਰਿਸਪੌਂਸੀਬਲ ਫਾਰ ਯੂਅਰ ਲਾਈਫ਼! ਉਹ ਇੱਕ ਲਾਈਫ਼ ਦੇ ਲਈ ਨਹੀਂ, ਅਨੰਤ ਜਨਮਾਂ ਦੀ ਲਾਈਫ਼ ਦੇ ਲਈ। ਇਸ ਲਈ ਲਾਈਫ਼ ਵਿੱਚ ਬਹੁਤ ਹੀ ਜ਼ਿੰਮੇਦਾਰੀ ਨਾਲ ਰਹਿਣਾ ਚਾਹੀਦਾ ਹੈ। ਪਿਤਾ ਦੇ ਨਾਲ, ਮਾਤਾ ਦੇ ਨਾਲ, ਘਰਵਾਲੀ ਦੇ ਨਾਲ, ਬੱਚਿਆਂ ਦੇ ਨਾਲ, ਸਭ ਨਾਲ ਜ਼ਿੰਮੇਦਾਰੀ ਹੈ ਤੁਹਾਡੀ। ਅਤੇ ਇਹਨਾਂ ਸਭ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਸੰਬੰਧ ਹੈ? ਜਿਵੇਂ ਗ੍ਰਾਹਕ ਦਾ ਵਪਾਰੀ ਦੇ ਨਾਲ ਸੰਬੰਧ ਹੁੰਦਾ ਹੈ, ਉਸੇ ਤਰ੍ਹਾਂ ਦਾ ਹੀ ਸੰਬੰਧ ਹੈ।
ਪ੍ਰਸ਼ਨ ਕਰਤਾ : ਹੁਣ ਮੈਂ ਕੋਈ ਕੰਮ ਕਰਾਂ ਤਾਂ ਉਸਦਾ ਫ਼ਲ ਮੈਨੂੰ ਇਸੇ ਜਨਮ ਵਿੱਚ ਮਿਲੇਗਾ ਜਾਂ ਅਗਲੇ ਜਨਮ ਵਿੱਚ ਮਿਲੇਗਾ?
ਦਾਦਾ ਸ੍ਰੀ : ਦੇਖੋ, ਜਿੰਨਾ ਕਰਮ ਅੱਖਾਂ ਨਾਲ ਦਿਖਦਾ ਹੈ, ਉਸਦਾ ਫ਼ਲ ਤਾਂ ਇੱਥੇ ਹੀ, ਇਸੇ ਜਨਮ ਵਿੱਚ ਮਿਲੇਗਾ ਅਤੇ ਜੋ ਅੱਖਾਂ ਨਾਲ ਨਹੀਂ ਦਿਖਦਾ, ਅੰਦਰ ਹੋ ਜਾਂਦਾ ਹੈ, ਉਸ ਕਰਮ ਦਾ ਫ਼ਲ ਅਗਲੇ ਜਨਮ ਵਿੱਚ ਮਿਲੇਗਾ।