SearchBrowseAboutContactDonate
Page Preview
Page 6
Loading...
Download File
Download File
Page Text
________________ ਬੇਨਤੀ ਆਤਮਵਿਗਿਆਨੀ ਸ਼੍ਰੀ ਅੰਬਾਲਾਲ ਮੁਲਜੀਭਾਈ ਪਟੇਲ, ਜਿਹਨਾਂ ਨੂੰ ਲੋਕ ‘ਦਾਦਾ ਭਗਵਾਨ ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ਼ੀਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸਬੰਧੀ ਜੋ ਬਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਗਿਆਨੀ ਪੁਰਖ ਪੂਜਨੀਕ ਦਾਦਾ ਭਗਵਾਨ ਦੇ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸਬੰਧੀ ਭਿੰਨ-ਭਿੰਨ ਵਿਸ਼ਿਆਂ ਤੇ ਨਿਕਲੀ ਸਰਸਵਤੀ ਦਾ ਅਦਭੁਤ ਅਨੋਖਾ) ਸੰਕਲਨ ਇਸ ਆਪਤਬਾਣੀ ਵਿੱਚ ਹੋਇਆ ਹੈ, ਜੋ ਨਵੇ ਪਾਠਕਾਂ ਦੇ ਲਈ ਵਰਦਾਨ ਸਿੱਧ ਹੋਵੇਗਾ। ਪ੍ਰਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਬਾਣੀ ਸੁਣੀ ਜਾ ਰਹੀ ਹੈ, ਜਿਸਦੇ ਕਾਰਨ ਸ਼ਾਇਦ ਕਈ ਥਾਵਾਂ ਤੇ ਅਨੁਵਾਦ ਦੀ ਵਾਕ ਰਚਨਾ ਦੀ ਪੰਜਾਬੀ ਵਿਆਕਰਣ ਦੇ ਅਨੁਸਾਰ ਘਾਟ ਲੱਗ ਸਕਦੀ ਹੈ, ਪ੍ਰੰਤੂ ਇੱਥੇ ਉਦੇਸ਼ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਜ਼ਿਆਦਾ ਲਾਭਦਾਇਕ ਹੋਵੇਗਾ। ਗਿਆਨੀ ਦੀ ਬਾਣੀ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪ੍ਰਸਤੁਤ ਕਿਤਾਬ ਵਿੱਚ ਕਈ ਥਾਵਾਂ ਤੇ ਬੈਕਟਾਂ ਵਿੱਚ ਦਿਖਾਏ ਗਏ ਸ਼ਬਦ ਜਾਂ ਵਾਕ ਪਰਮ ਪੂਜਨੀਕ ਦਾਦਾ ਸ੍ਰੀ ਦੁਆਰਾ ਬੋਲੇ ਗਏ ਵਾਕਾਂ ਨੂੰ ਹੋਰ ਜ਼ਿਆਦਾ ਸਪੱਸ਼ਟ ਰੂਪ ਵਿੱਚ ਸਮਝਾਉਣ ਲਈ ਲਿਖੇ ਗਏ ਹਨ। ਜਦੋਂ ਕਿ ਕੁੱਝ ਥਾਵਾਂ ਤੇ ਅੰਗਰੇਜੀ ਸ਼ਬਦਾਂ ਦੇ ਪੰਜਾਬੀ ਅਰਥ ਦੇ ਰੂਪ ਵਿੱਚ ਰੱਖੇ ਗਏ ਹਨ। ਦਾਦਾ ਸ੍ਰੀ ਦੇ ਸ੍ਰੀ ਮੁੱਖ ਤੋਂ ਨਿਕਲੇ ਕੁੱਝ ਗੁਜਰਾਤੀ ਸ਼ਬਦ ਜਿਵੇਂ ਹਨ ਉਦਾਂ ਹੀ ਰੱਖੇ ਗਏ ਹਨ, ਕਿਉਂਕਿ ਉਹਨਾਂ ਸ਼ਬਦਾਂ ਦੇ ਲਈ ਪੰਜਾਬੀ ਵਿੱਚ ਇਹੋ ਜਿਹਾ ਕੋਈ ਸ਼ਬਦ ਨਹੀਂ ਹੈ, ਜੋ ਉਸਦਾ ਪੁਰਾ ਅਰਥ ਦੇ ਸਕੇ। ਜਦੋਂ ਕਿ ਉਹਨਾਂ ਸ਼ਬਦਾਂ ਦੇ ਸਮਾਨਤਾ ਵਾਲੇ ਸ਼ਬਦ ਅਰਥ ਦੇ ਰੂਪ ਵਿੱਚ ਬੈਕਟਾਂ ਵਿੱਚ ਦਿੱਤੇ ਗਏ ਹਨ। ਅਨੁਵਾਦ ਸਬੰਧੀ ਕਮੀਆਂ ਲਈ ਪਾਠਕਾਂ ਤੋਂ ਖਿਮਾ ਜਾਚਕ ਹਾਂ।
SR No.034322
Book TitlePratikraman Abr Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages136
LanguagePunjabji
ClassificationBook_Other
File Size36 MB
Copyright © Jain Education International. All rights reserved. | Privacy Policy