________________
ਭੁਗਤੇ ਉਸੇ ਦੀ ਭੁੱਲ
ਪ੍ਰਸ਼ਨ ਕਰਤਾ : ਉਸ ਪਰਸਥਿਤੀ ਵਿੱਚ ਅਸੀਂ ਇਸ ਤਰ੍ਹਾਂ ਮੰਨਾਂਗੇ ਕਿ ਕਰਮ ਦੇ ਅਧੀਨ ਸਾਨੂੰ ਸੱਟ ਲੱਗਣੀ ਹੋਵੇਗੀ, ਇਸ ਨਹੀਂ ਲੱਗੀ।
20
ਦਾਦਾ ਸ਼੍ਰੀ : ਪਰ, ਪਹਾੜ ਨੂੰ ਗਾਲ਼ਾਂ ਨਹੀਂ ਕੱਢੋਗੇ? ਗੁੱਸਾ ਨਹੀਂ ਕਰੋਗੇ ਉਸ ਵਕਤ?
ਪ੍ਰਸ਼ਨ ਕਰਤਾ : ਉਸ ਵਿੱਚ ਗੁੱਸਾ ਆਉਣ ਦਾ ਕਾਰਣ ਨਹੀਂ ਹੈ। ਕਿਉਂਕਿ ਇਹ ਕਿਸਨੇ ਕੀਤਾ, ਉਸਨੂੰ ਅਸੀਂ ਪਛਾਣਦੇ ਨਹੀਂ ਹਾਂ।
ਦਾਦਾ ਸ਼੍ਰੀ : ਉੱਥੇ ਕਿਵੇਂ ਸਮਝਦਾਰੀ ਆ ਜਾਂਦੀ ਹੈ?! ਸਹਿਜ ਰੂਪ ਵਿੱਚ ਹੀ ਸਮਝਦਾਰੀ ਆ ਜਾਂਦੀ ਹੈ ਜਾਂ ਨਹੀਂ ਆਉਂਦੀ? ਉਸੇ ਤਰ੍ਹਾਂ ਇਹ ਸਾਰੇ ਪਹਾੜ ਹੀ ਹਨ। ਜੋ ਪੱਥਰ ਮਾਰਦੇ ਹਨ, ਗਾਲ੍ਹਾਂ ਕੱਢਦੇ ਹਨ, ਚੋਰੀ ਕਰਦੇ ਹਨ, ਉਹ ਸਾਰੇ ਪਹਾੜ ਹੀ ਹਨ, ਚੇਤਨ ਨਹੀਂ ਹੈ। ਇਹ ਸਮਝ ਵਿੱਚ ਆ ਜਾਵੇ ਤਾਂ ਕੰਮ ਬਣ ਜਾਵੇ।
ਕੋਈ ਗੁਨਾਹਗਾਰ ਦਿਖਦਾ ਹੈ, ਉਹ ਤੁਹਾਡੇ ਅੰਦਰ ਬੈਠੇ ਹੋਏ ਦੁਸ਼ਮਣ ਕ੍ਰੋਧ-ਮਾਨ-ਮਾਇਆ-ਲੋਭ ਹਨ, ਉਹ ਏਦਾਂ ਦਿਖਾਉਂਦੇ ਹਨ। ਖੁਦ ਦੀ ਦ੍ਰਿਸ਼ਟੀ ਨਾਲ ਉਹ ਗੁਨਾਹਗਾਰ ਨਹੀਂ ਦਿਖਦਾ, ਕ੍ਰੋਧ-ਮਾਨ-ਮਾਇਆ-ਲੋਭ ਦਿਖਾਉਂਦੇ ਹਨ। ਜਿਸ ਵਿੱਚ ਕ੍ਰੋਧ-ਮਾਨ-ਮਾਇਆ-ਲੋਭ ਨਹੀਂ ਹਨ, ਉਸਨੂੰ ਕੋਈ ਗੁਨਾਹਗਾਰ ਦਿਖਾਉਣ ਵਾਲਾ ਹੈ ਹੀ ਨਹੀਂ ਅਤੇ ਉਸਨੂੰ, ਕੋਈ ਗੁਨਾਹਗਾਰ ਦਿਖਦਾ ਵੀ ਨਹੀਂ। ਅਸਲ ਵਿੱਚ ਗੁਨਾਹਗਾਰ ਵਰਗਾ ਕੋਈ ਹੈ ਹੀ ਨਹੀਂ। ਇਹ ਤਾਂ, ਕ੍ਰੋਧ-ਮਾਨ-ਮਾਇਆ-ਲੋਭ ਘੁੱਸ ਗਏ ਹਨ ਅਤੇ ਉਹ “ਮੈਂ ਚੰਦੂਭਾਈ ਹਾਂ' ਇਹ ਮੰਨਣ ਨਾਲ ਘੁਸ ਗਏ ਹਨ। ‘ਮੈਂ ਚੰਦੂਭਾਈ ਹਾਂ', ਇਹ ਮਾਨਤਾ ਛੁੱਟ ਗਈ ਤਾਂ ਕ੍ਰੋਧ-ਮਾਨ-ਮਾਇਆ-ਲੋਭ ਚਲੇ ਜਾਣਗੇ। ਫਿਰ ਵੀ ਘਰ ਖਾਲੀ ਕਰਨ ਵਿੱਚ ਉਹਨਾਂ ਨੂੰ ਥੋੜੀ ਦੇਰ ਲੱਗੇਗੀ, ਕਿਉਂਕਿ ਕਈ ਦਿਨਾਂ ਤੋਂ ਘੁਸੇ ਹੋਏ ਹਨ ਨਾ!