________________
ਭੁਗਤੇ ਉਸੇ ਦੀ ਭੁੱਲ
ਇਸਦਾ ਨਿਆਂ ਕੀ? ਜਗਤ ਨਿਯਮ ਦੇ ਅਧੀਨ ਚੱਲ ਰਿਹਾ ਹੈ, ਇਹ ਗੱਪ ਨਹੀਂ ਹੈ। ਇਸਦਾ ‘ਰੈਗੁਲੇਟਰ ਆਫ ਦ ਵਲਡ ਵੀ ਹੈ, ਜੋ ਨਿਰੰਤਰ ਇਸ ਵਲਡ (ਦੁਨੀਆ) ਨੂੰ ਰੈਗੁਲੇਸ਼ਨ ਵਿੱਚ ਹੀ ਰੱਖਦਾ ਹੈ।
| ਬੱਸ ਸਟੈਂਡ ਤੇ ਇੱਕ ਜਨਾਨੀ ਖੜ੍ਹੀ ਹੈ। ਹੁਣ ਬੱਸ ਸਟੈਂਡ ਤੇ ਖੜੇ ਰਹਿਣਾ ਕੋਈ ਗੁਨਾਹ ਤਾਂ ਨਹੀਂ ਹੈ? ਇੰਨੇ ਵਿੱਚ ਇੱਕ ਪਾਸਿਓਂ ਇੱਕ ਬੱਸ ਆਉਂਦੀ ਹੈ ਅਤੇ ਡਰਾਇਵਰ ਦੇ ਹੱਥੋਂ ਸਟੇਰਿੰਗ ਤੇ ਕੰਟਰੋਲ ਨਾ ਰਹਿਣ ਕਰਕੇ ਬੱਸ ਫੁੱਟਪਾਥ ਤੇ ਚੜ੍ਹ ਜਾਂਦੀ ਹੈ ਤੇ ਬੱਸ ਸਟੈਂਡ ਤੋੜ ਕੇ, ਉਸ ਜਨਾਨੀ ਨੂੰ ਕੁਚਲ (ਦੈੜ) ਦਿੰਦੀ ਹੈ। ਉੱਥੇ ਪੰਜ ਸੌ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ। ਉਹਨਾਂ ਲੋਕਾਂ ਨੂੰ ਕਹੀਏ ਕਿ “ਇਸਦਾ ਨਿਆਂ ਕਰੋ । ਤਾਂ ਉਹ ਲੋਕ ਕਹਿਣਗੇ ਕਿ, “ਵਿਚਾਰੀ ਜਨਾਨੀ ਬੇਗੁਨਾਹ ਮਾਰੀ ਗਈ। ਇਸ ਵਿੱਚ ਜਨਾਨੀ ਦਾ ਕੀ ਗੁਨਾਹ? ਇਹ ਡਰਾਇਵਰ ਨਾਲਾਇਕ ਹੈ। ਉਸ ਤੋਂ ਬਾਅਦ ਚਾਰ-ਪੰਜ ਅਕਲਮੰਦ ਲੋਕ ਇੱਕਠੇ ਹੋ ਕੇ ਕਹਿਣਗੇ ਕਿ, “ਇਹ ਬੱਸ ਡਰਾਇਵਰ ਕਿਹੋ ਜਿਹੇ ਹਨ, ਇਹਨਾਂ ਲੋਕਾਂ ਨੂੰ ਤਾਂ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ, ਏਦਾਂ ਕਰਨਾ ਚਾਹੀਦਾ ਹੈ, ਉਦਾਂ ਕਰਨਾ ਚਾਹੀਦਾ ਹੈ। ਜਨਾਨੀ ਵਿਚਾਰੀ ਬੱਸ ਸਟੈਂਡ ਤੇ ਖੜੀ ਸੀ, ਉਸ ਵਿੱਚ ਉਸਦਾ ਕੀ ਗੁਨਾਹ?” ਓਏ, ਤੁਸੀਂ ਉਸਦਾ ਗੁਨਾਹ ਨਹੀਂ ਜਾਣਦੇ। ਉਸਦਾ ਗੁਨਾਹ ਸੀ, ਇਸ ਲਈ ਤਾਂ ਉਸਦੀ ਮੌਤ ਹੋਈ। ਹੁਣ ਇਸ ਡਰਾਇਵਰ ਦਾ ਗੁਨਾਹ ਤਾਂ, ਜਦੋਂ ਉਹ ਫੜਿਆ ਜਾਵੇਗਾ ਉਦੋਂ, ਇਸਦਾ ਜਦੋਂ ਕੇਸ ਚੱਲੇਗਾ ਅਤੇ ਉਹ ਕੇਸ ਸਫਲ ਹੋਇਆ ਤਾਂ ਗੁਨਾਹਗਾਰ ਮੰਨਿਆ ਜਾਵੇਗਾ, ਨਹੀਂ ਤਾਂ ਬੇਗੁਨਾਹ ਸਾਬਿਤ ਹੋਇਆ ਤਾਂ ਉਹ ਛੁੱਟ ਜਾਵੇਗਾ। ਉਸ ਜਨਾਨੀ ਦਾ ਗੁਨਾਹ ਅੱਜ ਫੜਿਆ ਗਿਆ। ਓਏ, ਬਿਨਾ ਹਿਸਾਬ ਦੇ ਕੋਈ ਮਾਰਦਾ ਹੋਵੇਗਾ? ਉਸ ਜਨਾਨੀ ਨੇ ਪਿਛਲਾ ਹਿਸਾਬ ਚੁਕਾਇਆ। ਸਮਝ ਜਾਣਾ ਚਾਹੀਦਾ ਹੈ ਕਿ ਉਸ ਜਨਾਨੀ ਨੇ ਭੁਗਤਿਆ, ਇਸ ਲਈ ਉਸਦੀ ਭੁੱਲ। ਬਾਅਦ ਵਿੱਚ ਜਦੋਂ ਉਹ ਡਰਾਇਵਰ ਫੜਿਆ ਜਾਵੇਗਾ, ਉਦੋਂ ਡਰਾਇਵਰ ਦੀ ਭੁੱਲ। ਅੱਜ ਜੋ ਫੜਿਆ ਗਿਆ, ਉਹ ਗੁਨਾਹਗਾਰ।