________________
ਭੁਗਤੇ ਉਸੇ ਦੀ ਭੁੱਲ
| ਪਹਿਲਾਂ ਤਾਂ ਜੀਵਨ ਜੀਣਾ ਸਿੱਖੋ। ਘਰ ਵਿੱਚ ਝਗੜੇ ਘੱਟ ਜਾਣ, ਬਾਅਦ ਵਿੱਚ ਦੂਸਰੀ ਗੱਲ ਸਿੱਖਣਾ।
ਸਾਹਮਣੇ ਵਾਲਾ ਨਾ ਸਮਝੇ ਤਾਂ? ਪ੍ਰਸ਼ਨ ਕਰਤਾ : ਕੁੱਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਅਸੀਂ ਚਾਹੇ ਕਿੰਨਾ ਹੀ ਚੰਗਾ ਵਰਤਾਓ ਕਰੀਏ, ਫਿਰ ਵੀ ਉਹ ਨਹੀਂ ਸਮਝਦੇ। | ਦਾਦਾ ਸ੍ਰੀ : ਉਹ ਨਹੀਂ ਸਮਝਦੇ ਤਾਂ ਇਸ ਵਿੱਚ ਆਪਣੀ ਹੀ ਭੁੱਲ ਹੈ ਕਿ ਸਾਨੂੰ ਸਮਝਦਾਰ ਕਿਉਂ ਨਹੀਂ ਮਿਲਿਆ! ਸਾਡੇ ਨਾਲ ਇਹਨਾਂ ਦਾ ਹੀ ਸੰਜੋਗ ਕਿਉਂ ਹੋਇਆ? ਜਦੋਂ ਕਦੇ ਵੀ ਸਾਨੂੰ ਕੁੱਝ ਵੀ ਭੁਗਤਣਾ ਪੈਂਦਾ ਹੈ, ਉਹ ਆਪਣੀ ਹੀ ਭੁੱਲ ਦਾ ਪਰਿਣਾਮ ਹੈ।
ਪ੍ਰਸ਼ਨ ਕਰਤਾ : ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ “ਮੇਰੇ ਕਰਮ ਹੀ ਇਹੋ ਜਿਹੇ ਹਨ?
| ਦਾਦਾ ਸ੍ਰੀ : ਬਿਲਕੁਲ। ਆਪਣੀ ਭੁੱਲ ਤੋ ਬਿਨਾਂ ਸਾਨੂੰ ਭੁਗਤਣਾ ਨਹੀਂ ਹੁੰਦਾ। ਇਸ ਜਗਤ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਹੈ ਕਿ ਜੋ ਸਾਨੂੰ ਜ਼ਰਾ ਵੀ ਦੁੱਖ ਦੇ ਸਕੇ ਅਤੇ ਜੇ ਕੋਈ ਦੁੱਖ ਦੇਣ ਵਾਲਾ ਹੈ, ਤਾਂ ਉਹ ਆਪਣੀ ਹੀ ਭੁੱਲ ਹੈ। ਸਾਹਮਣੇ ਵਾਲੇ ਦਾ ਦੋਸ਼ ਨਹੀਂ ਹੈ, ਉਹ ਤਾਂ ਨਿਮਿਤ ਹੈ। ਇਸ ਲਈ ‘ਭੁਗਤੇ ਉਸੇ ਦੀ ਭੁੱਲ” । | ਕੋਈ ਪਤੀ ਅਤੇ ਪਤਨੀ ਆਪਸ ਵਿੱਚ ਬਹੁਤ ਝਗੜ ਰਹੇ ਹੋਣ ਅਤੇ ਜਦੋਂ ਦੋਵੇਂ ਸੌਂ ਜਾਣ, ਫਿਰ ਤੁਸੀਂ ਚੁੱਪਚਾਪ ਦੇਖਣ ਜਾਓ ਤਾਂ ਪਤਨੀ ਗਹਿਰੀ ਨੀਂਦ ਸੌਂ ਰਹੀ ਹੁੰਦੀ ਹੈ ਅਤੇ ਪਤੀ ਬਾਰ-ਬਾਰ ਕਰਵਟਾਂ ਬਦਲ ਰਿਹਾ ਹੁੰਦਾ ਹੈ, ਤਾਂ ਤੁਸੀਂ ਸਮਝ ਲੈਣਾ ਕਿ ਪਤੀ ਦੀ ਭੁੱਲ ਹੈ ਸਾਰੀ, ਕਿਉਂਕਿ ਪਤਨੀ ਨਹੀਂ ਭੁਗਤ ਰਹੀ। ਜਿਸਦੀ ਭੁੱਲ ਹੁੰਦੀ ਹੈ, ਉਹੀ ਭੁਗਤਦਾ ਹੈ ਅਤੇ ਜੇ ਪਤੀ ਸੌਂ ਰਿਹਾ ਹੋਵੇ ਅਤੇ ਪਤਨੀ ਜਾਗ ਰਹੀ ਹੋਵੇ, ਤਾਂ ਸਮਝਣਾ ਕਿ ਪਤਨੀ ਦੀ ਭੁੱਲ ਹੈ। ‘ਭੁਗਤੇ ਉਸੇ ਦੀ ਭੁੱਲ। ਇਹ ਤਾਂ ਬਹੁਤ ਗਹਿਰਾ ‘ਸਾਇੰਸ` ਹੈ। ਪੂਰਾ ਜਗਤ ਨਿਮਿਤ ਨੂੰ ਹੀ ਕੱਟਣ ਦੌੜਦਾ ਹੈ।