________________ ਗਿਆਨ ਵਿਧੀ | ਅਨੰਤ ਜਨਮਾਂ ਤੋਂ ਆਪਣੇ ਨਿਜ ਸਰੂਪ ਦੇ ਲਈ ਭਟਕ ਰਹੇ ਮਨੁੱਖਾਂ ਲਈ ਗਿਆਨੀ ਪੁਰਖ ਪਰਮ ਪੂਜਨੀਕ ਦਾਦਾ ਭਗਵਾਨ ਦੇ ਅਕ੍ਰਮ ਵਿਗਿਆਨ ਦੁਆਰਾ ਆਤਮਾ ਦੀ ਪਹਿਚਾਣ ਪ੍ਰਾਪਤ ਕਰਨ ਲਈ ਦਿੱਤੀ ਗਈ ਅਮੁੱਲ ਦੇਨ ਹੈ | ਗਿਆਨ ਵਿਧੀ, “ਮੈਂ (ਆਤਮਾ) ਅਤੇ “ਮੇਰਾ” (ਮਨ-ਬਚਨ-ਕਾਇਆ) ਦੇ ਵਿੱਚ ਭੇਦ-ਰੇਖਾ ਪਾਉਣ ਵਾਲਾ, ਗਿਆਨੀ ਪੁਰਖ ਦੀ ਵਿਸ਼ੇਸ਼ ਅਧਿਆਤਮਿਕ ਸਿੱਧੀ ਦੁਆਰਾ ਹੋਣ ਵਾਲਾ ਗਿਆਨ ਯੋਗ ਹੈ। ਇਸ ਆਤਮ ਗਿਆਨ ਨਾਲ ਸ਼ਾਸ਼ਵਤ (ਇਲਾਹੀ) ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਹਨ। ਸੰਸਾਰਿਕ ਸੰਬੰਧ ਸ਼ਾਂਤੀ ਭਰਪੂਰ ਹੋ ਜਾਂਦੇ ਹਨ ਅਤੇ ਵਿਹਾਰ ਦੀਆਂ ਉਲਝਣਾਂ ਦਾ ਵੀ ਹੱਲ ਹੋ ਜਾਂਦਾ ਹੈ। Printed in India dadabhagwan.org Price 10