________________
ਹੁੰਦਾ। ਉਹ ਨਿਮਿਤ ਹੈ। ਅਤੇ ਆਪਣੇ ਹੀ ਕਰਮ ਦੇ ਉਦੈ ਨੂੰ ਲੈ ਕੇ ਉਹ ਨਿਮਿਤ ਮਿਲਦਾ ਹੈ । ਮਤਲਬ ਇਹ ਆਪਣਾ ਹੀ ਗੁਨਾਹ ਹੈ । ਹੁਣ ਪ੍ਰਤੀਕ੍ਰਮਣ ਇਸ ਲਈ ਕਰਨਾ ਹੈ ਕਿ ਸਾਹਮਣੇ ਵਾਲੇ ਦੇ ਪ੍ਰਤੀ ਖਰਾਬ ਭਾਵ ਹੋਇਆ। ਉਸਦੇ ਲਈ ਨਾਲਾਇਕ ਹੈ, ਲੁੱਚਾ ਹੈ, ਇਸ ਤਰ੍ਹਾਂ ਮਨ ਵਿੱਚ ਖਰਾਬ ਵਿਚਾਰ ਆ ਗਏ ਹੋਣ ਤਾਂ ਪ੍ਰਤੀਕ੍ਰਮਣ ਕਰਨਾ ਹੈ। ਬਾਕੀ ਕੋਈ ਵੀ ਗਾਲ੍ਹ ਕੱਢੇ ਤਾਂ ਉਹ ਆਪਣਾ ਹੀ ਹਿਸਾਬ ਹੈ। ਇਹ ਤਾਂ ਨਿਮਿਤ ਨੂੰ ਹੀ ਵੱਡਣ ਦੌੜਦੇ ਹਨ ਅਤੇ ਉਸਦੇ ਹੀ ਇਹ ਸਭ ਝਗੜੇ ਹਨ।
ਦਿਨ ਭਰ ਵਿੱਚ ਜੋ ਵਿਹਾਰ ਕਰਦੇ ਹਾਂ ਉਸ ਵਿੱਚ ਸਭ ਕੁਝ ਉਲਟਾ ਹੋ ਜਾਂਦਾ ਹੈ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਸਦੇ ਨਾਲ ਉਲਟਾ ਵਿਹਾਰ ਹੋ ਗਿਆ, ਪਤਾ ਚੱਲਦਾ ਹੈ ਜਾਂ ਨਹੀਂ ਚੱਲਦਾ ? ਅਸੀਂ ਜੋ ਵਿਹਾਰ ਕਰਦੇ ਹਾਂ, ਉਹ ਸਭ ਕੁਮਣ ਹੈ । ਕ੍ਰਮਣ ਯਾਨੀ ਵਿਹਾਰ॥ ਹੁਣ ਕਿਸੇ ਦੇ ਨਾਲ ਉਲਟਾ ਹੋਇਆ ਤਾਂ, ਸਾਨੂੰ ਇਸ ਤਰ੍ਹਾਂ ਪਤਾ ਚਲਦਾ ਹੈ ਕਿ ਇਸਦੇ ਨਾਲ ਕੜਕ ਸ਼ਬਦ ਨਿਕਲ ਗਏ ਜਾਂ ਵਿਹਾਰ ਵਿੱਚ ਉਲਟਾ ਹੋ ਗਿਆ, ਉਹ ਪਤਾ ਚੱਲਦਾ ਹੈ ਜਾਂ ਨਹੀਂ ਚੱਲਦਾ ? ਤਾਂ ਉਹ ਅਤਿਕ੍ਰਮਣ ਕਹਾਉਂਦਾ ਹੈ।
ਅਤਿਕ੍ਰਮਣ ਭਾਵ ਅਸੀਂ ਉਲਟਾ ਚੱਲੇ । ਉਨਾਂ ਹੀ ਸਿੱਧਾ ਵਾਪਿਸ ਆਏ ਉਸਦਾ ਨਾਮ ਪ੍ਰਤੀਕ੍ਰਮਣ।
ਪ੍ਰਤੀਕ੍ਰਮਣ ਦੀ ਸਹੀ ਵਿਧੀ ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਵਿੱਚ ਕੀ ਕਰਨਾ ਹੈ ?
ਦਾਦਾ ਸ੍ਰੀ : ਮਨ-ਵਚਨ-ਕਾਇਆ, ਭਾਵਕਰਮ-ਕਰਮ-ਨੋ ਕਰਮ, ਚੰਦੂਲਾਲ ਅਤੇ ਚੰਦੂਲਾਲ ਦੇ ਨਾਮ ਦੀ ਸਰਵ (ਸਾਰੀ) ਮਾਇਆ ਤੋਂ ਅਲੱਗ, ਇਹੋ ਜਿਹੇ ਉਸਦੇ ‘ਸੁੱਧ ਆਤਮਾ’ ਨੂੰ ਯਾਦ ਕਰਕੇ ਕਹਿਣਾ ਕਿ, “ਹੇ ਸ਼ੁੱਧ ਆਤਮਾ ਭਗਵਾਨ ! ਮੈਂ ਗੁੱਸੇ ਨਾਲ ਬੋਲ ਦਿੱਤਾ, ਇਹ ਭੁੱਲ ਹੋ ਗਈ ਇਸ ਲਈ ਉਸਦੀ ਮੁਆਫ਼ੀ ਮੰਗਦਾ ਹਾਂ, ਅਤੇ ਫਿਰ ਤੋਂ ਇਹ ਭੁੱਲ ਨਹੀਂ ਕਰਾਂਗਾ, ਇਹ ਨਿਸ਼ਚੈ ਕਰਦਾ ਹਾਂ, ਫਿਰ ਕਦੇ ਵੀ ਇਹੋ ਜਿਹੀ ਭੁੱਲ ਨਾ ਹੋਵੇ, ਇਹੋ ਜਿਹੀ ਸ਼ਕਤੀ ਦਿਓ । ਸ਼ੁੱਧ ਆਤਮਾ ਨੂੰ ਯਾਦ ਕੀਤਾ ਜਾਂ ਦਾਦਾ ਨੂੰ ਯਾਦ ਕਰਕੇ ਕਿਹਾ ਕਿ, “ਇਹ ਭੁੱਲ ਹੋ ਗਈਂ ; ਤਾਂ ਉਹ ਆਲੋਚਨਾ ਹੈ, ਅਤੇ ਉਸ ਭੁੱਲ ਨੂੰ ਧੋਣਾ ਮਤਲਬ ਪ੍ਰਤੀਕ੍ਰਮਣ ਅਤੇ ‘ਇਹੋ ਜਿਹੀ ਭੁੱਲ ਫਿਰ ਕਦੇ ਵੀ ਨਹੀਂ ਕਰਾਂਗਾ”, ਇਸ ਤਰ੍ਹਾਂ ਤੈਅ ਕਰਨਾ
60