________________
ਖੁਦ ਦੇ ਦੋਸ਼ ਦੇਖਣ ਦਾ ਸਾਧਨ - ਤੀਕਮਣ
ਕੁਮਣ-ਅਤਿਕ੍ਰਮਣ-ਤੀਕ੍ਰਮਣ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਕ੍ਰਮਣ ਹੈ। ਜਦੋਂ ਤੱਕ ਉਹ ਸਹਿਜ ਰੂਪ ਵਿੱਚ ਹੁੰਦਾ ਹੈ, ਉਦੋਂ ਤੱਕ ਕ੍ਰਮਣ ਹੈ, ਪਰ ਜੇ ਐਕਸੇਸ (ਜ਼ਿਆਦਾ) ਹੋ ਜਾਵੇ ਤਾਂ ਉਹ ਅਤਿਕ੍ਰਮਣ ਕਹਾਉਂਦਾ ਹੈ। ਜਿਸਦੇ ਪ੍ਰਤੀ ਅਤਿਕ੍ਰਮਣ ਹੋ ਜਾਵੇ, ਉਸ ਤੋਂ ਜੇ ਛੁੱਟਣਾ ਹੋਵੇ ਤਾਂ ਉਸਦਾ ਪ੍ਰਤੀਕ੍ਰਮਣ ਕਰਨਾ ਹੀ ਪਵੇਗਾ, ਮਤਲਬ ਧੋਣਾ ਪਵੇਗਾ, ਤਾਂ ਸਾਫ਼ ਹੋਵੇਗਾ। ਪਿਛਲੇ ਜਨਮ ਵਿੱਚ ਜੋ ਭਾਵ ਕੀਤਾ ਕਿ, “ਫਲਾਣੇ ਆਦਮੀ ਨੂੰ ਚਾਰ ਥੱਪੜ ਲਗਾ ਦੇਣੇ ਹਨ। ਇਸੇ ਕਰਕੇ ਜਦੋਂ ਉਹ ਇਸ ਜਨਮ ਵਿੱਚ ਰੂਪਕ ਵਿੱਚ ਆਉਂਦਾ ਹੈ, ਤਾਂ ਚਾਰ ਥੱਪੜ ਲਗਾ ਦਿੱਤੇ ਜਾਂਦੇ ਹਨ । ਇਹ ਅਤੀਕ੍ਰਮਣ ਹੋਇਆ ਕਿਹਾ ਜਾਵੇਗਾ, ਇਸ ਲਈ ਇਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ਸਾਹਮਣੇ ਵਾਲੇ ਦੇ ‘ਸ਼ੁੱਧ ਆਤਮਾ” ਨੂੰ ਯਾਦ ਕਰਕੇ, ਉਸਦੇ ਨਿਮਿਤ ਨਾਲ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ।
ਕੋਈ ਖ਼ਰਾਬ ਆਚਰਣ ਹੋਇਆ, ਉਹ ਅਤਿਕ੍ਰਮਣ ਕਹਾਉਂਦਾ ਹੈ। ਜੋ ਖ਼ਰਾਬ ਵਿਚਾਰ ਆਇਆ, ਉਹ ਤਾਂ ਦਾਗ ਕਹਾਉਂਦਾ ਹੈ, ਫਿਰ ਉਹ ਮਨ ਹੀ ਮਨ ਵਿੱਚ ਕੱਟਦਾ (ਚੁੱਭਦਾ। ਰਹਿੰਦਾ ਹੈ। ਉਸ ਨੂੰ ਧੋਣ ਦੇ ਲਈ ਪ੍ਰਤੀਕ੍ਰਮਣ ਕਰਨੇ ਪੈਣਗੇ। ਇਸ ਪ੍ਰਤੀਕ੍ਰਮਣ ਨਾਲ ਤਾਂ ਸਾਹਮਣੇ ਵਾਲੇ ਦਾ ਭਾਵ ਵੀ ਤੁਹਾਡੇ ਲਈ ਬਦਲ ਜਾਂਦਾ ਹੈ, ਖੁਦ ਦੇ ਭਾਵ ਚੰਗੇ ਹੋਣ ਤਾਂ ਹੋਰਾਂ ਦੇ ਭਾਵ ਵੀ ਚੰਗੇ ਹੋ ਜਾਂਦੇ ਹਨ। ਕਿਉਂਕਿ ਪ੍ਰਤੀਕ੍ਰਮਣ ਵਿੱਚ ਇੰਨੀ ਜਿਆਦਾ ਸ਼ਕਤੀ ਹੈ ਕਿ ਸ਼ੇਰ ਵੀ ਕੁੱਤੇ ਦੀ ਤਰ੍ਹਾਂ ਬਣ ਜਾਂਦਾ ਹੈ ! ਪ੍ਰਤੀਕ੍ਰਮਣ ਕਦੋਂ ਕੰਮ ਆਉਂਦਾ ਹੈ ? ਜਦੋਂ ਕੋਈ ਉਲਟੇ ਨਤੀਜੇ ਆਉਣ, ਉਦੋਂ ਕੰਮ ਆਉਂਦਾ ਹੈ।
ਪ੍ਰਤੀਕ੍ਰਮਣ ਦੀ ਸਹੀ ਸਮਝ ਤਾਂ ਪ੍ਰਤੀਕ੍ਰਮਣ ਮਤਲਬ ਕੀ ? ਪ੍ਰਤੀਕ੍ਰਮਣ ਭਾਵ ਕਿ ਸਾਹਮਣੇ ਵਾਲਾ ਜੋ ਸਾਡਾ ਅਪਮਾਨ ਕਰਦਾ ਹੈ, ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਸ ਅਪਮਾਨ ਦਾ ਗੁਨਾਗਾਰ ਕੌਣ ਹੈ ? ਕਰਨ ਵਾਲਾ ਗੁਨਾਗਾਰ ਹੈ ਜਾਂ ਭੁਗਤਣ ਵਾਲਾ ਗੁਨਾਹਗਾਰ ਹੈ, ਪਹਿਲਾਂ ਸਾਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ । ਤਾਂ ਆਪਮਾਨ ਕਰਨ ਵਾਲਾ ਬਿਲਕੁੱਲ ਵੀ ਗੁਨਾਹਗਾਰ ਨਹੀਂ
59