________________
ਰਹੇ, ਉਹ ਪਹਿਲਾ ਮੋਕਸ਼ ਹੈ । ਅਤੇ ਫਿਰ ਜਦੋਂ ਇਹ ਦੇਹ ਛੁੱਟਦੀ ਹੈ ਉਦੋਂ ਅਤਿਆਂਤਿਕ ਮੁਕਤੀ ਹੈ। ਪਰ ਪਹਿਲਾ ਮੋਕਸ਼ ਇੱਥੇ ਹੀ ਹੋਣਾ ਚਾਹੀਦਾ ਹੈ। ਮੇਰਾ ਮੋਕਸ਼ ਹੋ ਚੁੱਕਿਆ ਹੈ ਨਾ ! ਸੰਸਾਰ ਵਿੱਚ ਰਹੀਏ ਫਿਰ ਵੀ ਸੰਸਾਰ ਛੂਹੇ ਨਾ, ਇਹੋ ਜਿਹਾ ਮੋਕਸ਼ ਹੋ ਜਾਣਾ ਚਾਹੀਦਾ ਹੈ। ਉਹ ਇਸ ਅਕ੍ਰਮ ਵਿਗਿਆਨ ਨਾਲ ਇਹੋ ਜਿਹਾ ਹੋ ਸਕਦਾ ਹੈ। 2. ਆਤਮ ਗਿਆਨ ਦੇ ਨਾਲ ਸ਼ਾਸਵਤ ਸੁੱਖ ਦੀ ਪ੍ਰਾਪਤੀ
ਜੀਵ ਮਾਤਰ ਕੀ ਲੱਭਦਾ ਹੈ ? ਅਨੰਦ ਲੱਭਦਾ ਹੈ, ਪਰ ਇੱਕ ਘੜੀ ਵੀ ਅਨੰਦ ਨਹੀਂ ਮਿਲ ਪਾਉਂਦਾ। ਵਿਆਹ ਸਮਾਰੋਹ ਵਿੱਚ ਜਾਈਏ ਜਾਂ ਨਾਟਕ ਵਿੱਚ ਜਾਈਏ, ਤਾਂ ਥੋੜੀ ਦੇਰ ਸੁੱਖ ਮਿਲਦਾ ਹੈ, ਪ੍ਰੰਤੂ ਵਾਪਸ ਫਿਰ ਦੁੱਖ ਆ ਜਾਂਦਾ ਹੈ । ਜਿਸ ਸੁੱਖ ਦੇ ਬਾਅਦ ਦੁੱਖ ਆਵੇ, ਉਸਨੂੰ ਸੁੱਖ ਹੀ ਕਿਵੇਂ ਕਹਾਂਗੇ ? ਉਹ ਤਾਂ ਮੂਰਛਾ ਦਾ ਅਨੰਦ ਕਹਾਉਂਦਾ ਹੈ । ਸੁੱਖ ਤਾਂ ਪਰਮਾਨੈਂਟ ਹੁੰਦਾ ਹੈ। ਇਹ ਤਾਂ ਟੈਂਪਰੇਰੀ ਸੁੱਖ ਹੈ ਅਤੇ ਸਗੋਂ ਕਲਪਨਾ ਹੈ, ਮੰਨਿਆ ਹੋਇਆ ਹੈ । ਹਰੇਕ ਆਤਮਾ ਕੀ ਲੱਭਦਾ ਹੈ ? ਹਮੇਸ਼ਾਂ ਲਈ ਸੁੱਖ, ਸ਼ਾਸਵਤ (ਨਾ ਖਤਮ ਹੋਣ ਵਾਲਾ) ਸੁੱਖ ਲੱਭਦਾ ਹੈ । ਉਹ “ਇਸ ਵਿੱਚੋਂ ਮਿਲੇਗਾ, ਉਸ ਵਿੱਚੋਂ ਮਿਲੇਗਾ । ਇਹ ਲੈ ਲਵਾਂ, ਇਸ ਤਰ੍ਹਾਂ ਕਰਾਂ, ਬੰਗਲਾ ਬਣਾਵਾਂ ਤਾਂ ਸੁੱਖ ਆਏਗਾ, ਗੱਡੀ ਲੈ ਲਵਾਂ ਤਾਂ ਸੁੱਖ ਮਿਲੇਗਾ, ਇਸ ਤਰ੍ਹਾਂ ਕਰਦਾ ਰਹਿੰਦਾ ਹੈ। ਪਰ ਕੁਝ ਵੀ ਨਹੀਂ ਮਿਲਦਾ । ਸਗੋਂ ਹੋਰ ਜੰਜਾਲਾਂ ਵਿੱਚ ਫਸ ਜਾਂਦਾ ਹੈ। ਸੁੱਖ ਖੁਦ ਦੇ ਅੰਦਰ ਹੀ ਹੈ, ਆਤਮਾ ਵਿੱਚ ਹੀ ਹੈ । ਇਸ ਲਈ ਜਦੋਂ ਆਤਮਾ ਪ੍ਰਾਪਤ ਕਰਦਾ ਹੈ, ਉਦੋਂ ਹੀ ਸਨਾਤਨ (ਸੁੱਖ) ਪ੍ਰਾਪਤ ਹੋਵੇਗਾ।
ਸੁੱਖ ਅਤੇ ਦੁੱਖ ਸੰਸਾਰ ਵਿੱਚ ਸਾਰੇ ਸੁੱਖ ਹੀ ਲੱਭਦੇ ਹਨ ਪਰ ਸੁੱਖ ਦੀ ਪਰਿਭਾਸ਼ਾ ਹੀ ਤੈਅ ਨਹੀਂ ਕਰਦੇ। ‘ਸੁੱਖ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਸਦੇ ਬਾਅਦ ਕਦੇ ਵੀ ਦੁੱਖ ਨਾ ਆਵੇ। ਇਹੋ ਜਿਹਾ ਇੱਕ ਵੀ ਸੁੱਖ ਇਸ ਜਗਤ ਵਿੱਚ ਹੋਵੇ ਤਾਂ ਲੱਭ ਲਓ। ਜਾਓ, ਸ਼ਾਸਵਤ ਸੁੱਖ ਤਾਂ ਖੁਦ ਦੇ ‘ਸਵੈ ਵਿੱਚ ਹੀ ਹੈ । ਖੁਦ ਅਨੰਤ ਸੁੱਖਾਂ ਦਾ ਘਰ ਹੈ ਅਤੇ ਲੋਕ ਨਾਸ਼ਵੰਤ ਚੀਜ਼ਾਂ ਵਿੱਚ ਸੁੱਖ ਲੱਭਣ ਨਿਕਲੇ ਹਨ।