________________
ਦੋ ਤਰ੍ਹਾਂ ਦੇ ਮਕਸਦ, ਸੰਸਾਰਿਕ ਅਤੇ ਅਤਿਆਂਤਿਕ
ਦੋ ਤਰ੍ਹਾਂ ਦੇ ਮਕਸਦ ਨਿਸ਼ਚਿਤ ਕਰਨੇ ਚਾਹੀਦੇ ਹਨ ਕਿ ਅਸੀਂ ਸੰਸਾਰ ਵਿੱਚ ਇਸ ਤਰ੍ਹਾਂ ਰਹੀਏ, ਇਸ ਤਰ੍ਹਾਂ ਜੀਵਨ ਵਤੀਤ ਕਰੀਏ ਕਿ ਕਿਸੇ ਨੂੰ ਤਕਲੀਫ਼ ਨਾ ਹੋਵੇ, ਕਿਸੇ ਨੂੰ ਸਾਡੇ ਤੋਂ ਦੁੱਖ ਨਾ ਹੋਵੇ। ਇਸ ਤਰ੍ਹਾਂ ਅਸੀਂ ਚੰਗੇ, ਉੱਚੇ ਸਤਸੰਗੀ ਪੁਰਖਾਂ, ਸੱਚੇ ਪੁਰਖਾਂ ਦੇ ਨਾਲ ਰਹੀਏ ਅਤੇ ਕੁਸੰਗ ਵਿੱਚ ਨਾ ਪਈਏ, ਇਹੋ ਜਿਹਾ ਕੁਝ ਮਕਸਦ ਹੋਣਾ ਚਾਹੀਦਾ। ਅਤੇ ਦੂਜੇ ਮਕਸਦ ਵਿੱਚ ਤਾਂ ਪ੍ਰਤੱਖ ‘ਗਿਆਨੀ ਪੁਰਖ’ ਮਿਲ ਜਾਣ ਤਾਂ (ਉਹਨਾਂ ਤੋਂ ਆਤਮ ਗਿਆਨ ਪ੍ਰਾਪਤ ਕਰਕੇ) ਉਹਨਾਂ ਦੇ ਸਤਿਸੰਗ ਵਿੱਚ ਹੀ ਰਹਿਣਾ ਚਾਹੀਦਾ ਹੈ, ਉਸ ਨਾਲ ਤਾਂ ਤੁਹਾਡਾ ਹਰੇਕ ਕੰਮ ਹੋ ਜਾਵੇਗਾ, ਸਾਰੇ ਪਜ਼ਲ ਸੌਲਵ ਹੋ ਜਾਣਗੇ (ਅਤੇ ਮੋਕਸ਼ ਪ੍ਰਾਪਤ ਹੋਵੇਗਾ) |
ਇਸ ਲਈ ਮਨੁੱਖ ਦਾ ਆਖ਼ਰੀ ਮਕਸਦ ਕੀ ? ਮੋਕਸ਼ ਵਿੱਚ ਜਾਣ ਦਾ ਹੀ, ਇਹੋ ਮਕਸਦ ਹੋਣਾ ਚਾਹੀਦਾ ਹੈ। ਤੁਸੀਂ ਵੀ ਮੋਕਸ਼ ਵਿੱਚ ਜਾਣਾ ਹੈ ਨਾ ? ਕਦੋਂ ਤੱਕ ਭਟਕਣਾ ਹੈ ? ਅਨੰਤ ਜਨਮਾਂ ਤੋਂ ਭਟਕ-ਭਟਕ ... ਭਟਕਣ ਵਿੱਚ ਕੁਝ ਵੀ ਬਾਕੀ ਨਹੀਂ ਛੱਡਿਆ ਨਾ ! ਕਿਉਂ ਭਟਕਣਾ ਪਿਆ ? ਕਿਉਂਕਿ ‘ਮੈਂ ਕੋਈ ਹਾਂ’, ਉਹੀ ਨਹੀਂ ਜਾਇਆ। ਖੁਦ ਦੇ ਸਰੂਪ ਨੂੰ ਹੀ ਨਹੀਂ ਜਾਇਆ। ਖੁਦ ਦੇ ਸਰੂਪ ਨੂੰ ਜਾਣਨਾ ਚਾਹੀਦਾ ਹੈ। ‘ਖੁਦ ਕੋਣ ਹੈ”, ਕੀ ਉਹ ਨਹੀਂ ਜਾਣਨਾ ਚਾਹੀਦਾ ? ਇੰਨੇ ਭਟਕੇ ਫਿਰ ਵੀ ਨਹੀਂ ਜਾਇਆ ਤੁਸੀਂ ? ਸਿਰਫ਼ ਪੈਸੇ ਕਮਾਉਣ ਦੇ ਪਿੱਛੇ ਪਏ ਹੋਏ ਹੋ ? ਮੁਕਤੀ ਦਾ ਵੀ ਥੋੜਾ ਬਹੁਤ ਉਪਰਾਲਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ? ਮਨੁੱਖ ਅਸਲ ਵਿੱਚ ਪ੍ਰਮਾਤਮਾ ਬਣ ਸਕਦੇ ਹਨ। ਆਪਣਾ ਪ੍ਰਮਾਤਮਾ ਪਦ ਪ੍ਰਾਪਤ ਕਰਨਾ ਉਹ ਸਭ ਤੋਂ ਆਖ਼ਰੀ ਮਕਸਦ ਹੈ।
ਮੋਕਸ਼, ਦੋ ਸਟੇਜ਼ਾਂ ਵਿੱਚ
ਪ੍ਰਸ਼ਨ ਕਰਤਾ : ਮੋਕਸ਼ ਦਾ ਅਰਥ ਸਧਾਰਣ ਰੂਪ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜਨਮ-ਮਰਨ ਤੋਂ ਮੁਕਤੀ |
ਦਾਦਾ ਸ਼੍ਰੀ : ਹਾਂ, ਉਹ ਸਹੀ ਹੈ ਪਰ ਉਹ ਆਖਰੀ ਮੁਕਤੀ ਹੈ, ਇਹ ਸੈਕੰਡਰੀ (ਦੂਸਰੀ) ਸਟੇਜ਼ ਹੈ। ਪਰ ਪਹਿਲੇ ਸਟੇਜ ਵਿੱਚ ਪਹਿਲਾ ਮੋਕਸ਼ ਭਾਵ ਸੰਸਾਰੀ ਦੁੱਖਾਂ ਦੀ ਘਾਟ ਵਰਤਦਾ ਹੈ। ਸੰਸਾਰ ਦੇ ਦੁੱਖ ਵਿੱਚ ਵੀ ਦੁੱਖ ਛੂਹੇ ਨਹੀਂ, ਉਪਾਧੀ ਵਿੱਚ ਵੀ ਸਮਾਧੀ
2