________________
ਭੁਗਤੇ ਉਸੇ ਦੀ ਭੁੱਲ
ਕੁਦਰਤ ਦੀ ਅਦਾਲਤ ਵਿੱਚ ..... ਇਸ ਜਗਤ ਦੇ ਜੱਜ ਤਾਂ ਜਗਾ-ਜਗਾ ਹੁੰਦੇ ਹਨ ਪਰ ਕਰਮ ਜਗਤ ਦਾ ਕੁਦਰਤੀ ਜੱਜ ਤਾਂ ਇੱਕ ਹੀ ਹੈ, “ਭੁਗਤੇ ਉਸੇ ਦੀ ਭੁੱਲ । ਇਹੀ ਇੱਕ ਨਿਆਂ ਹੈ, ਜਿਸ ਨਾਲ ਪੂਰਾ ਜਗਤ ਚੱਲ ਰਿਹਾ ਹੈ ਅਤੇ ਕ੍ਰਾਂਤੀ ਦੇ ਨਿਆਂ ਨਾਲ ਪੂਰਾ ਸੰਸਾਰ ਖੜਾ ਹੈ।
| ਇੱਕ ਪਲ ਦੇ ਲਈ ਵੀ ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ । ਜਿਸ ਨੂੰ ਇਨਾਮ ਦੇਣਾ ਹੋਵੇ, ਉਸ ਨੂੰ ਇਨਾਮ ਦਿੰਦਾ ਹੈ। ਜਿਸਨੂੰ ਸਜ਼ਾ ਦੇਣੀ ਹੋਵੇ ਉਸ ਨੂੰ ਸਜ਼ਾ ਦਿੰਦਾ ਹੈ। ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ, ਨਿਆਂ ਵਿੱਚ ਹੀ ਹੈ, ਸੰਪੂਰਣ ਨਿਆਂ ਪੂਰਵਕ ਹੀ ਹੈ | ਪਰ ਸਾਹਮਣੇ ਵਾਲੇ ਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਆਉਂਦਾ, ਇਸ ਲਈ ਸਮਝ ਨਹੀਂ ਸਕਦਾ । ਜਦੋਂ ਦ੍ਰਿਸ਼ਟੀ ਨਿਰਮਲ ਹੋਵੇਗੀ, ਉਦੋਂ ਨਿਆਂ ਦਿਖੇਗਾ । ਜਦੋਂ ਤੱਕ ਸਵਾਰਥ ਦ੍ਰਿਸ਼ਟੀ ਹੈ, ਉਦੋਂ ਤੱਕ ਨਿਆਂ ਕਿਵੇਂ ਦਿਖੇਗਾ ?
ਤੁਹਾਨੂੰ ਕਿਉਂ ਭੁਗਤਣਾ ? ਸਾਨੂੰ ਦੁੱਖ ਕਿਉਂ ਭੁਗਤਣਾ ਪਿਆ, ਇਹ ਲੱਭ ਲਓ ਨਾ ? ਇਹ ਤਾਂ ਅਸੀਂ ਆਪਣੀ ਹੀ ਭੁੱਲ ਨਾਲ ਬੰਨ੍ਹੇ ਹੋਏ ਹਾਂ। ਲੋਕਾਂ ਨੇ ਆ ਕੇ ਨਹੀਂ ਬੰਨਿਆ ਹੈ। ਉਹ ਭੁੱਲ ਖਤਮ ਹੋ ਜਾਵੇ ਤਾਂ ਫਿਰ ਮੁਕਤ| ਅਤੇ ਅਸਲ ਵਿੱਚ ਤਾਂ ਮੁਕਤ ਹੀ ਹਾਂ, ਪਰ ਭੁੱਲ ਦੇ ਕਾਰਣ ਬੰਧਨ ਭੁਗਤਣੇ ਪੈਂਦੇ ਹਨ।
ਜਗਤ ਦੀ ਅਸਲੀਅਤ ਦਾ ਰਹੱਸ ਗਿਆਨ ਲੋਕਾਂ ਦੇ ਲਕਸ਼ ਵਿੱਚ ਹੈ ਹੀ ਨਹੀਂ ਅਤੇ ਜਿਸ ਨਾਲ ਭਟਕਣਾ ਪੈਂਦਾ ਹੈ, ਉਸ ਅਗਿਆਨ-ਗਿਆਨ ਦੇ ਬਾਰੇ ਵਿੱਚ ਤਾਂ ਸਭ ਨੂੰ ਖ਼ਬਰ ਹੈ । ਇਹ ਜੇਬ ਕੱਟੀ ਗਈ, ਉਸ ਵਿੱਚ ਭੁੱਲ ਕਿਸਦੀ ? ਇਸਦੀ ਜੇਬ ਨਹੀਂ ਕੱਟੀ ਅਤੇ ਤੁਹਾਡੀ ਹੀ ਕਿਉਂ ਕੱਟੀ ? ਦੋਹਾਂ ਵਿੱਚੋਂ ਹੁਣ ਕੌਣ ਭੁਗਤ ਰਿਹਾ ਹੈ ? ‘ਭੁਗਤੇ ਉਸੇ ਦੀ ਭੁੱਲ!
| ਭੁਗਤਣਾ ਖੁਦ ਦੀ ਭੁੱਲ ਦੇ ਕਾਰਣ
ਜੋ ਦੁੱਖ ਭੁਗਤੇ, ਉਹ ਉਸ ਦੀ ਭੁੱਲ ਅਤੇ ਜੋ ਸੁੱਖ ਭੋਗੇ, ਉਹ ਉਸ ਦਾ ਇਨਾਮ | ਪਰ ਕ੍ਰਾਂਤੀ ਦਾ ਕਾਨੂੰਨ ਨਿਮਿਤ ਨੂੰ ਫੜਦਾ ਹੈ। ਭਗਵਾਨ ਦਾ ਕਾਨੂੰਨ, ਰਿਅਲ ਕਾਨੂੰਨ ਤਾਂ ਜਿਸ
54