________________
ਜਿਉਣ ਦੀ ਕਲਾ ਵੀ ਨਹੀਂ ਆਉਂਦੀ, ਤੇ ਦੇਖੋ ਨਾ ਚਿੰਤਾ ਹੀ ਚਿੰਤਾ । ਇਸ ਲਈ ਜੋ ਹੋਇਆ ਉਸਨੂੰ ਨਿਆ ਕਰੋ।
ਹੋਇਆ ਸੋ ਨਿਆ ਸਮਝੀਏ ਤਾਂ ਪੂਰਾ ਸੰਸਾਰ ਪਾਰ ਹੋ ਜਾਵੇ, ਇਸ ਤਰ੍ਹਾਂ ਹੈ। ਇਸ ਦੁਨੀਆਂ ਵਿੱਚ ਇੱਕ ਸਕਿੰਟ ਲਈ ਵੀ ਕਦੇ ਅਨਿਆਂ ਨਹੀਂ ਹੁੰਦਾ । ਨਿਆਂ ਹੀ ਹੋ ਰਿਹਾ ਹੈ। ਪਰ ਬੁੱਧੀ ਸਾਨੂੰ ਫਸਾਉਂਦੀ ਹੈ ਕਿ ਇਸ ਨੂੰ ਨਿਆਂ ਕਿਵੇਂ ਕਹਿ ਸਕਦੇ ਹਾਂ ? ਇਸ ਲਈ ਅਸੀਂ ਮੂਲ (ਅਸਲ) ਗੱਲ ਦੱਸਣਾ ਚਾਹੁੰਦੇ ਹਾਂ ਕਿ ਇਹ ਕੁਦਰਤ ਦਾ ਹੈ ਅਤੇ ਬੁੱਧੀ ਤੋਂ ਤੁਸੀਂ ਅਲੱਗ ਹੋ ਜਾਓ। ਬੁੱਧੀ ਇਸ ਵਿੱਚ ਫਸਾਉਂਦੀ ਹੈ। ਇੱਕ ਵਾਰ ਸਮਝ ਲੈਣ ਤੋਂ ਬਾਅਦ ਬੁੱਧੀ ਦਾ ਮੰਨਣਾ ਨਹੀਂ ਹੋਇਆ ਸੋ ਨਿਆਂ । ਅਦਾਲਤ ਦੇ ਨਿਆਂ ਵਿੱਚ ਭੁੱਲ-ਚੁੱਕ ਹੋ ਸਕਦੀ ਹੈ, ਉਲਟਾ-ਸਿੱਧਾ ਹੋ ਜਾਂਦਾ ਹੈ, ਪਰ ਇਸ ਨਿਆਂ ਵਿੱਚ ਕੋਈ ਫ਼ਰਕ ਨਹੀਂ ਹੈ।
ਨਿਆਂ ਲੱਭਦੇ-ਲੱਭਦੇ ਤਾਂ ਦਮ ਨਿਕਲ ਗਿਆ ਹੈ । ਇਨਸਾਨ ਦੇ ਮਨ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਇਸ ਦਾ ਕੀ ਵਿਗਾੜਿਆ ਹੈ, ਜੋ ਇਹ ਮੇਰਾ ਵਿਗੜਦਾ ਹੈ । ਨਿਆਂ ਲੱਭਣ ਕਰਕੇ ਤਾਂ ਇਹਨਾਂ ਸਭ ਨੂੰ ਮਾਰ ਪਈ ਹੈ, ਇਸ ਲਈ ਨਿਆਂ ਨਹੀਂ ਲੱਭਣਾ । ਨਿਆਂ ਲੱਭਣ ਨਾਲ ਇਹਨਾਂ ਸਾਰਿਆਂ ਨੂੰ ਮਾਰ ਖਾ-ਖਾ ਕੇ ਨਿਸ਼ਾਨ ਪੈ ਗਏ ਅਤੇ ਫਿਰ ਵੀ ਅੰਤ ਵਿੱਚ ਹੋਇਆ ਤਾਂ ਉਹੀ ਦਾ ਉਹੀ । ਅੰਤ ਵਿੱਚ ਉਹੀ ਦਾ ਉਹੀ ਆ ਜਾਂਦਾ ਹੈ । ਤਾਂ ਫਿਰ ਪਹਿਲਾਂ ਤੋਂ ਹੀ ਕਿਉਂ ਨਾ ਸਮਝ ਜਾਈਏ ? ਇਹ ਤਾਂ ਸਿਰਫ ਹੰਕਾਰ ਦੀ ਦਖ਼ਲ ਹੈ !
ਵਿਕਲਪਾਂ ਦਾ ਅੰਤ, ਇਹੀ ਮੋਕਸ਼ ਮਾਰਗ ਬੁੱਧੀ ਜਦੋਂ ਵੀ ਵਿਕਲਪ ਦਿਖਾਵੇ ਨਾ, ਤਾਂ ਕਹਿ ਦੇਣਾ, ਜੋ ਹੋਇਆ ਉਹੀ ਨਿਆਂ। ਬੁੱਧੀ ਨਿਆਂ ਲੱਭਦੀ ਹੈ ਕਿ ਇਹ ਮੇਰੇ ਤੋਂ ਛੋਟਾ ਹੈ ਅਤੇ ਮੇਰੀ ਮਰਿਆਦਾ ਨਹੀਂ ਰੱਖਦਾ। ਉਹ ਮਰਿਆਦਾ ਰੱਖੇ ਤਾਂ ਨਿਆਂ ਅਤੇ ਨਾ ਰੱਖੇ ਉਹ ਵੀ ਨਿਆਂ । ਬੁੱਧੀ ਜਿੰਨੀ ਨਿਰਵਿਵਾਦ ਹੋਵੇਗੀ, ਅਸੀਂ ਫਿਰ ਉਨੇ ਹੀ ਨਿਰਵਿਕਲਪ ਹੋਵਾਂਗੇ !
ਨਿਆਂ ਲੱਭਣ ਨਿਕਲੇ ਤਾਂ ਵਿਕਲਪ ਵੱਧਦੇ ਹੀ ਜਾਣਗੇ ਅਤੇ ਇਹ ਕੁਦਰਤੀ ਨਿਆਂ ਵਿਕਲਪਾਂ ਨੂੰ ਨਿਰਵਿਕਲਪ ਬਣਾਉਂਦਾ ਜਾਂਦਾ ਹੈ। ਜੋ ਹੋ ਚੁੱਕਿਆ ਹੈ, ਉਹੀ ਨਿਆਂ ਹੈ। ਅਤੇ ਇਸਦੇ ਬਾਵਜੂਦ ਵੀ ਪੰਚਾਇਤ ਜੋ ਕਹੇ, ਉਹ ਵੀ ਉਸਦੇ ਵਿਰੁੱਧ ਚਲਾ ਜਾਂਦਾ ਹੈ, ਤਾਂ ਉਹ ਉਸ ਨਿਆਂ ਨੂੰ ਵੀ ਨਹੀਂ ਮੰਨਦਾ, ਕਿਸੇ ਦੀ ਗੱਲ ਨਹੀਂ ਮੰਨਦਾ। ਤਾਂ ਫਿਰ ਵਿਕਲਪ ਵੱਧਦੇ