________________
ਨਹੀਂ ਹੁੰਦੇ ਹਨ ਅਤੇ ਜਿਹੜੇ ਪੁਰਾਣੇ ਦੋਸ਼ ਹਨ, ਉਹ ਨਿਕਲਦੇ ਰਹਿੰਦੇ ਹਨ। ਸਾਨੂੰ ਉਹਨਾਂ ਦੋਸ਼ਾਂ ਨੂੰ ਦੇਖਣਾ ਹੈ ਕਿ ਕਿਸ ਤਰ੍ਹਾਂ ਦੋਸ਼ ਹੁੰਦੇ ਹਨ।
ਜਿੰਨੇ ਦੋਸ਼, ਓਨੇ ਹੀ ਚਾਹੀਦੇ ਪ੍ਰਤੀਕ੍ਰਮਣ
‘ਅਨੰਤ ਦੋਸ਼ਾਂ ਦਾ ਪਿਟਾਰਾ ਹੈ। ਤਾਂ ਓਨੇ ਹੀ ਪ੍ਰਤੀਕ੍ਰਮਣ ਕਰਨੇ ਪੈਣਗੇ। ਜਿੰਨੇ ਦੋਸ਼ ਭਰ ਕੇ ਲਿਆਏ ਹੋ, ਉਹ ਤੁਹਾਨੂੰ ਦਿੱਖਣਗੇ| ਗਿਆਨੀ ਪੁਰਖ ਦੇ ਗਿਆਨ ਦੇਣ ਤੋਂ ਬਾਅਦ ਦੋਸ਼ ਦਿੱਖਣ ਲੱਗਦੇ ਹਨ, ਨਹੀਂ ਤਾਂ ਖੁਦ ਦੇ ਦੋਸ਼ ਨਹੀਂ ਦਿੱਖਦੇ, ਉਸੇ ਦਾ ਨਾਂ ਅਗਿਆਨਤਾ । ਖੁਦ ਦਾ ਇੱਕ ਵੀ ਦੋਸ਼ ਨਹੀਂ ਦਿੱਖਦਾ ਹੈ ਅਤੇ ਹੋਰਾਂ ਦੇ ਦੇਖਣੇ ਹੋਣ ਤਾਂ ਬਹੁਤ ਸਾਰੇ ਦੇਖ ਲਈਏ। ਉਸਦਾ ਨਾਮ ਮਿਥਿਆਤਵ (ਝੂਠਾ ਹੋਣ ਦਾ ਭਾਵ)' ਦ੍ਰਿਸ਼ਟੀ ਖੁਦ ਦੇ ਦੋਸ਼ਾਂ ਦੇ ਪ੍ਰਤੀ...
ਇਹ ਗਿਆਨ ਲੈਣ ਤੋਂ ਬਾਅਦ ਅੰਦਰ ਬੁਰੇ ਵਿਚਾਰ ਆਉਣ, ਤਾਂ ਉਹਨਾਂ ਨੂੰ ਦੇਖਣਾ, ਚੰਗੇ ਵਿਚਾਰ ਆਉਣ, ਉਹਨਾਂ ਨੂੰ ਵੀ ਦੇਖਣਾ | ਚੰਗੇ ਉੱਤੇ ਰਾਗ ਨਹੀਂ ਅਤੇ ਮਾੜੇ ਉਤੇ ਦਵੇਸ਼ ਨਹੀਂ। ਚੰਗਾ-ਮਾੜਾ ਦੇਖਣ ਦੀ ਸਾਨੂੰ ਜ਼ਰੂਰਤ ਨਹੀਂ ਹੈ। ਕਿਉਂਕਿ ਮੂਲ ਰੂਪ ਵਿੱਚ ਸੱਤਾ ਹੀ ਸਾਡੇ ਕਾਬੂ ਵਿੱਚ ਨਹੀਂ ਹੈ। ਇਸ ਲਈ ਗਿਆਨੀ ਕੀ ਦੇਖਦੇ ਹਨ ? ਸਾਰੇ ਜਗਤ ਨੂੰ ਨਿਰਦੋਸ਼ ਦੇਖਦੇ ਹਨ। ਕਿਉਂਕਿ ਇਹ ਸਭ ‘ਡਿਸਚਾਰਜ' ਵਿੱਚ ਹੈ, ਉਸ ਵਿਚ ਉਸ ਵਿਚਾਰੇ ਦਾ ਕੀ ਦੋਸ਼ ? ਤੁਹਾਨੂੰ ਕੋਈ ਗਾਲ੍ਹ ਕੱਢੇ, ਉਹ ‘ਡਿਸਚਾਰਜ’ । ‘ਬੱਸ' ਤੁਹਾਨੂੰ ਉਲਝਣ ਵਿਚ ਪਾਵੇ, ਤਾਂ ਉਹ ਵੀ ‘ਡਿਸਚਾਰਜ' ਹੀ ਹੈ| ਬੱਸ ਤਾਂ ਨਿਮਿਤ ਹੈ | ਜਗਤ ਵਿੱਚ ਕਿਸੇ ਦਾ ਦੋਸ਼ ਨਹੀਂ ਹੈ।ਜੋ ਦੋਸ਼ ਦਿਖਦੇ ਹਨ, ਉਹ ਖੁਦ ਦੀ ਹੀ ਭੁੱਲ ਹੈ ਅਤੇ ਉਹੀ ‘ਬਲੰਡਰਜ਼’ ਹਨ ਅਤੇ ਉਸੇ ਨਾਲ ਇਹ ਜਗਤ ਕਾਇਮ ਹੈ। ਦੋਸ਼ ਦੇਖਣ ਨਾਲ, ਪੁੱਠਾ ਦੇਖਣ ਨਾਲ ਹੀ ਵੈਰ ਬੰਨਿਆ ਜਾਂਦਾ ਹੈ।
******
35